IMG-LOGO
ਹੋਮ ਪੰਜਾਬ: ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ: 8 ਜ਼ਿਲ੍ਹਿਆਂ 'ਚ ਮੀਂਹ...

ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ: 8 ਜ਼ਿਲ੍ਹਿਆਂ 'ਚ ਮੀਂਹ ਦੀ ਚੇਤਾਵਨੀ, ਜਲਦ ਹੋਵੇਗੀ ਮਾਨਸੂਨ ਦੀ ਵਿਦਾਇਗੀ

Admin User - Sep 19, 2026 11:02 AM
IMG

ਚੰਡੀਗੜ੍ਹ: ਸੂਬੇ ਵਿੱਚ ਇੱਕ ਵਾਰ ਫਿਰ ਮੌਸਮੀ ਹਲਚਲ ਤੇਜ਼ ਹੋਣ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਤਾਜ਼ਾ ਰਿਪੋਰਟ ਅਨੁਸਾਰ ਅੱਜ ਪੰਜਾਬ ਦੇ 8 ਪ੍ਰਮੁੱਖ ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਰੂਪਨਗਰ ਵਿੱਚ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਧਾਨੀ ਚੰਡੀਗੜ੍ਹ 'ਚ ਵੀ ਅੰਸ਼ਕ ਬੱਦਲਵਾਈ ਦੇ ਨਾਲ-ਨਾਲ ਹਲਕੀਆਂ ਬੁਛਾਰਾਂ ਪੈ ਸਕਦੀਆਂ ਹਨ। ਹਾਲਾਂਕਿ, ਕੱਲ੍ਹ ਤੋਂ ਪੂਰੇ ਸੂਬੇ ਵਿੱਚ ਮੌਸਮ ਸਾਫ਼ ਅਤੇ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ।

ਪੱਛਮੀ ਖ਼ੁਸ਼ਕ ਹਵਾਵਾਂ ਦੀ ਸਰਗਰਮੀ ਕਾਰਨ ਹੁਣ ਦਿਨ ਵੇਲੇ ਤਿੱਖੀ ਧੁੱਪ ਖਿੜੇਗੀ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਚੜ੍ਹੇਗਾ। ਦੂਜੇ ਪਾਸੇ, ਸਵੇਰੇ ਅਤੇ ਰਾਤ ਦੇ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਦਿਨ-ਰਾਤ ਦੇ ਪਾਰਾ 'ਚ ਵੱਡਾ ਫ਼ਰਕ ਦੇਖਣ ਨੂੰ ਮਿਲੇਗਾ।

ਔਸਤ ਤਾਪਮਾਨ: ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਦਾ ਵਾਧਾ ਹੋਇਆ ਹੈ।

ਸਭ ਤੋਂ ਗਰਮ ਸ਼ਹਿਰ: ਪਿਛਲੇ 24 ਘੰਟਿਆਂ ਦੌਰਾਨ ਫ਼ਰੀਦਕੋਟ 35.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।

ਮੌਸਮ ਮਾਹਿਰਾਂ ਮੁਤਾਬਕ ਥਾਈਲੈਂਡ ਤੋਂ ਹੁੰਦਾ ਹੋਇਆ ਘੱਟ ਦਬਾਅ ਦਾ ਖੇਤਰ ਹੁਣ ਬੰਗਾਲ ਦੀ ਖਾੜੀ 'ਚ ਪਹੁੰਚ ਗਿਆ ਹੈ, ਜਿਸ ਦੀ ਟਰੱਫ਼ ਰੇਖਾ ਓਡੀਸ਼ਾ ਤੱਕ ਹੈ। ਇਸ ਦੇ ਨਾਲ ਹੀ ਰਾਜਸਥਾਨ ਉੱਤੇ 'ਐਂਟੀ-ਸਾਈਕਲੋਨ' ਸਿਸਟਮ ਬਣ ਰਿਹਾ ਹੈ। ਇਸ ਪ੍ਰਣਾਲੀ ਨਾਲ ਹਵਾਵਾਂ ਹੇਠਾਂ ਵੱਲ ਆਉਂਦੀਆਂ ਹਨ (ਜਿਸ ਨੂੰ 'ਸਬਸਿਡੈਂਸ' ਕਿਹਾ ਜਾਂਦਾ ਹੈ), ਜਿਸ ਕਾਰਨ ਬੱਦਲ ਨਹੀਂ ਬਣਦੇ ਅਤੇ ਧੁੱਪ ਖਿੜਦੀ ਹੈ। ਇਸ ਦਾ ਸਿੱਧਾ ਅਸਰ ਪੰਜਾਬ 'ਚ ਦੇਖਣ ਨੂੰ ਮਿਲੇਗਾ।

ਪੱਛਮੀ ਗਰਮ ਹਵਾਵਾਂ ਦੇ ਚੱਲਦਿਆਂ ਮਾਨਸੂਨ ਦੀ ਵਾਪਸੀ ਦਾ ਰਸਤਾ ਸਾਫ਼ ਹੋ ਰਿਹਾ ਹੈ। ਹਾਲਾਂਕਿ ਵਿਭਾਗ ਨੇ ਅਜੇ ਕੋਈ ਪੱਕੀ ਤਰੀਕ ਤੈਅ ਨਹੀਂ ਕੀਤੀ, ਪਰ ਅਨੁਮਾਨ ਹੈ ਕਿ 20 ਜਾਂ 21 ਤਰੀਕ ਤੱਕ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਤੋਂ ਮਾਨਸੂਨ 24 ਸਤੰਬਰ ਨੂੰ ਰਸਮੀ ਤੌਰ 'ਤੇ ਵਿਦਾ ਹੋਇਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.