ਤਾਜਾ ਖਬਰਾਂ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦਿੱਲੀ ਤੋਂ ਗੁਜਰਾਤ ਤੱਕ ਫੈਲੇ ਵੱਡੇ ਨਾਰਕੋ-ਐਕਸਟੌਰਸ਼ਨ (ਨਸ਼ਾ-ਉਗਰਾਹੀ) ਨੈੱਟਵਰਕ 'ਤੇ ਸ਼ਿਕੰਜਾ ਕੱਸਿਆ ਹੈ। ਦਿੱਲੀ ਪੁਲਿਸ ਅਤੇ ਗੁਜਰਾਤ ਕ੍ਰਾਈਮ ਬ੍ਰਾਂਚ ਦੇ ਸਾਂਝੇ ਆਪ੍ਰੇਸ਼ਨ ਵਿੱਚ 2 ਕਿਲੋਗ੍ਰਾਮ ਪਾਕਿਸਤਾਨੀ ਮੂਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਕੀਮਤ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਕਾਰਵਾਈ ਵਿੱਚ ਰੋਹਿਤ ਗੋਦਾਰਾ ਅਤੇ ਮਹਿੰਦਰ ਡੇਲਾਨਾ ਗੈਂਗ ਨਾਲ ਜੁੜੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ 31 ਸਾਲਾ ਕੁਲਦੀਪ ਸਵਾਮੀ, ਨਿਵਾਸੀ ਚੁਰੂ, ਰਾਜਸਥਾਨ ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਕੁਲਦੀਪ ਸਵਾਮੀ ਇੱਕ ਵੱਡੇ ਨਾਰਕੋ-ਐਕਸਟੌਰਸ਼ਨ ਮੋਡਿਊਲ ਦਾ ਹਿੱਸਾ ਸੀ ਅਤੇ ਗੁਜਰਾਤ ਦੇ ਵਡੋਦਰਾ ਵਿੱਚ ਦਰਜ ਲਗਭਗ 10 ਕਰੋੜ ਰੁਪਏ ਦੇ ਹਾਈ-ਪ੍ਰੋਫਾਈਲ ਐਕਸਟੌਰਸ਼ਨ ਕੇਸ ਵਿੱਚ ਵਾਂਟੇਡ ਸੀ।
ਜਾਂਚ ਦੌਰਾਨ, ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 2 ਕਿਲੋਗ੍ਰਾਮ ਹਾਈ-ਕੁਆਲਿਟੀ ਹੈਰੋਇਨ, ਇੱਕ ਮਾਰੂਤੀ ਸਵਿਫ਼ਟ ਡਿਜ਼ਾਇਰ ਕਾਰ ਅਤੇ ਹਵਾਲਾ ਟੋਕਨ ਵੈਰੀਫਿਕੇਸ਼ਨ ਵਿੱਚ ਵਰਤਿਆ ਜਾਣ ਵਾਲਾ ਕਰੰਸੀ ਨੋਟ ਬਰਾਮਦ ਕੀਤਾ ਹੈ।
ਖ਼ਾਸ ਗੱਲ ਇਹ ਹੈ ਕਿ ਬਰਾਮਦ ਕਾਰ ਵਿੱਚ ਇੱਕ ਸੀਕ੍ਰੇਟ ਕੈਵਿਟੀ (ਗੁਪਤ ਖਾਨਾ) ਵੀ ਬਣਾਈ ਗਈ ਸੀ। ਪੁਲਿਸ ਹੁਣ ਇਸ ਪੂਰੇ ਨੈੱਟਵਰਕ ਦੇ ਤਾਰ ਗੈਂਗਸਟਰ ਰੋਹਿਤ ਗੋਦਾਰਾ ਅਤੇ ਮਹਿੰਦਰ ਡੇਲਾਨਾ ਨਾਲ ਜੁੜੇ ਹੋਣ ਦੇ ਨਾਲ-ਨਾਲ ਪਾਕਿਸਤਾਨ ਆਧਾਰਿਤ ਨਾਰਕੋਟਿਕਸ ਲਿੰਕ ਦੀ ਵੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ, ਇਸੇ ਸਾਲ ਮਾਰਚ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕੋਲੋਂ ਇੱਕ ਲੋਡਿਡ ਸੈਮੀ-ਆਟੋਮੈਟਿਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਸਨ। ਸਪੈਸ਼ਲ ਸੈੱਲ ਦੀ ਪੜਤਾਲ ਵਿੱਚ ਸਾਹਮਣੇ ਆਇਆ ਸੀ ਕਿ ਇਹ ਗੈਂਗ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਸਮੇਤ ਕਈ ਰਾਜਾਂ ਵਿੱਚ ਐਕਸਟੌਰਸ਼ਨ ਲਈ ਕਾਲਾਂ ਕਰ ਰਿਹਾ ਸੀ।
ਦੱਸ ਦੇਈਏ ਕਿ ਸਪੈਸ਼ਲ ਸੈੱਲ ਨੇ ਮੁਖਬਰਾਂ ਦੁਆਰਾ ਦਿੱਤੇ ਇਨਪੁੱਟ 'ਤੇ ਪੰਜਾਬ ਅਤੇ ਯੂ.ਪੀ. ਵਿੱਚ ਆਪਣੀ ਟੀਮ ਭੇਜੀ ਸੀ। ਫਿਰ ਮੁਲਜ਼ਮ ਨੂੰ 23 ਮਾਰਚ 2026 ਨੂੰ ਦਿੱਲੀ ਦੇ ਸੈਨਿਕ ਵਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਪੈਸ਼ਲ ਸੈੱਲ ਦੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਖ਼ੁਲਾਸਾ ਕੀਤਾ ਅਤੇ ਦੱਸਿਆ ਕਿ ਉਸ ਨੂੰ ਪੰਕਜ ਰਾਜਪੂਤ ਨੇ ਗੈਰ-ਕਾਨੂੰਨੀ ਹਥਿਆਰ ਦਿੱਤਾ ਸੀ। ਉਸੇ ਨੇ ਉਸ ਨੂੰ ਗੈਂਗਸਟਰ ਵੀਰੇਂਦਰ ਚਰਨ ਨਾਲ ਜੋੜਿਆ ਸੀ। ਐਨਕ੍ਰਿਪਟਡ ਚੈਟ ਦੇ ਜ਼ਰੀਏ ਉਸ ਨੂੰ ਫਾਇਰਿੰਗ ਦਾ ਆਰਡਰ ਮਿਲਿਆ ਸੀ।
Get all latest content delivered to your email a few times a month.