IMG-LOGO
ਹੋਮ ਪੰਜਾਬ: ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰ ਹਥਿਆਰਾਂ ਸਮੇਤ ਕਾਬੂ, ਟ੍ਰਾਈਸਿਟੀ...

ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰ ਹਥਿਆਰਾਂ ਸਮੇਤ ਕਾਬੂ, ਟ੍ਰਾਈਸਿਟੀ 'ਚ ਦਹਿਸ਼ਤ ਫੈਲਾਉਣ ਵਾਲੇ ਨੈੱਟਵਰਕ ਦਾ ਭਾਂਡਾ ਫੋੜ

Admin User - Sep 17, 2026 02:58 PM
IMG

ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਸਰਹੱਦ ਪਾਰ ਬੈਠੇ ਗੈਂਗਸਟਰਾਂ ਦੇ ਨੈੱਟਵਰਕ 'ਤੇ ਵੱਡਾ ਪ੍ਰਹਾਰ ਕਰਦਿਆਂ ਚਾਰ ਖ਼ਤਰਨਾਕ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 5 ਵਿਦੇਸ਼ੀ ਆਟੋਮੈਟਿਕ ਪਿਸਤੌਲਾਂ, 12 ਜ਼ਿੰਦਾ ਕਾਰਤੂਸ ਅਤੇ ਵਾਰਦਾਤਾਂ ਵਿੱਚ ਵਰਤੀ ਗਈ ਬਿਨਾਂ ਨੰਬਰ ਵਾਲੀ ਫਾਰਚੂਨਰ ਗੱਡੀ ਜ਼ਬਤ ਕੀਤੀ ਹੈ।

ਤਕਨੀਕੀ ਜਾਂਚ ਅਤੇ ਗੁਪਤ ਇੰਟੈਲੀਜੈਂਸ ਦੀ ਮਦਦ ਨਾਲ ਕਾਬੂ ਕੀਤੇ ਗਏ ਗੁਰਗਿਆਂ ਦੀ ਪਛਾਣ ਅਕਾਸ਼ਦੀਪ ਸਿੰਘ, ਪ੍ਰਵੀਨ ਕੁਮਾਰ ਉਰਫ਼ ਕਾਲੂ, ਜਸਮਨਦੀਪ ਸਿੰਘ ਅਤੇ ਦੁਸੰਤ ਸ਼ਰਮਾ ਉਰਫ਼ ਸ਼ੰਮੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮ ਟ੍ਰਾਈਸਿਟੀ 'ਚ ਦਹਿਸ਼ਤ ਫੈਲਾ ਕੇ ਫਿਰੌਤੀਆਂ ਵਸੂਲਣ ਦਾ ਗੈਂਗ ਚਲਾ ਰਹੇ ਸਨ ਅਤੇ ਹਾਲ ਹੀ ਵਿੱਚ ਇਨ੍ਹਾਂ ਨੇ ਫਾਇਰਿੰਗ ਦੀਆਂ ਤਿੰਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।


ਇਨ੍ਹਾਂ ਵਾਰਦਾਤਾਂ ਦੀ ਲੜੀ 4-5 ਸਤੰਬਰ ਦੀ ਰਾਤ ਨੂੰ ਸ਼ੁਰੂ ਹੋਈ ਸੀ, ਜਦੋਂ ਫੇਜ਼-10 ਨਿਵਾਸੀ ਸੰਯਮ ਜੁਡੇਜਾ ਦੇ ਘਰ 'ਤੇ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਪਹਿਲਾਂ ਵਿਦੇਸ਼ ਬੈਠੇ ਕੁਲਵੀਰ ਸਿੰਘ ਸਿੱਧੂ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਤੋਂ ਬਾਅਦ 7 ਸਤੰਬਰ ਨੂੰ ਸੰਯਮ ਦੇ ਬਿਜ਼ਨਸ ਪਾਰਟਨਰ ਬਲਜੀਤ ਸਿੰਘ ਦੇ ਘਰ 'ਤੇ ਫਾਇਰਿੰਗ ਕੀਤੀ ਗਈ, ਜਦਕਿ 14 ਸਤੰਬਰ ਨੂੰ ਸੈਕਟਰ-104 ਵਿੱਚ ਜਗਦੀਪ ਸਿੰਘ ਮਾਨ ਦੇ ਘਰ 'ਤੇ ਤਾਬੜਤੋੜ ਗੋਲੀਆਂ ਵਰ੍ਹਾਈਆਂ ਗਈਆਂ, ਜਿਸ ਵਿੱਚ ਘਰ ਦਾ ਨੌਕਰ ਸਚਿਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।

ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਬੁੜੈਲ ਜੇਲ੍ਹ ਵਿੱਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਅਤੇ ਵਿਦੇਸ਼ੀ ਆਕਾ ਕੁਲਵੀਰ ਸਿੱਧੂ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਸੀ। ਪੁਲਿਸ ਮੁਤਾਬਕ ਫਰਾਰ ਚੱਲ ਰਹੇ ਸਿਮਰਦੀਪ ਸਿੰਘ ਉਰਫ਼ ਜਸ਼ਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ, ਜਦਕਿ ਰਵਿੰਦਰ ਕਾਲੀ ਨੂੰ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਅਦਾਲਤ ਤੋਂ ਮਿਲੇ ਰਿਮਾਂਡ ਦੌਰਾਨ ਨਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਅਤੇ ਹੋਰ ਵਾਰਦਾਤਾਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਪੂਰੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.