IMG-LOGO
ਹੋਮ ਪੰਜਾਬ: ਸੈਂਸਰ ਬੋਰਡ ਦਾ ਵੱਡਾ ਪੁਨਰਗਠਨ: ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ ਤੇ...

ਸੈਂਸਰ ਬੋਰਡ ਦਾ ਵੱਡਾ ਪੁਨਰਗਠਨ: ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਰਿਕੀ ਕੇਜ ਸਮੇਤ 18 ਦਿੱਗਜ਼ ਨਵੇਂ ਬੋਰਡ 'ਚ ਸ਼ਾਮਲ

Admin User - Sep 17, 2026 11:51 AM
IMG

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਯਾਨੀ ਸੈਂਸਰ ਬੋਰਡ ਦਾ ਵੱਡੇ ਪੱਧਰ 'ਤੇ ਪੁਨਰਗਠਨ ਕਰਦਿਆਂ 18 ਮੈਂਬਰੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਲੰਬੇ ਸਮੇਂ ਬਾਅਦ ਹੋਏ ਇਸ ਫੇਰਬਦਲ ਤੋਂ ਬਾਅਦ ਨਵੇਂ ਬੋਰਡ ਦੀ ਕਮਾਨ ਚੇਅਰਮੈਨ ਸ਼ਸ਼ੀ ਸ਼ੇਖਰ ਨੂੰ ਸੌਂਪੀ ਗਈ ਹੈ। ਸਿਨੇਮੈਟੋਗ੍ਰਾਫ ਐਕਟ ਹੇਠ ਮਿਲੇ ਅਧਿਕਾਰਾਂ ਤਹਿਤ ਬਣਾਇਆ ਗਿਆ ਇਹ ਨਵਾਂ ਬੋਰਡ ਅਗਲੇ 3 ਸਾਲਾਂ ਜਾਂ ਸਰਕਾਰ ਦੇ ਅਗਲੇ ਹੁਕਮਾਂ ਤੱਕ ਆਪਣੀਆਂ ਸੇਵਾਵਾਂ ਨਿਭਾਏਗਾ।


ਇਸ ਵਾਰ ਸੈਂਸਰ ਬੋਰਡ ਵਿੱਚ ਸਿਨੇਮਾ, ਟੀਵੀ ਅਤੇ ਸੰਗੀਤ ਜਗਤ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਬੋਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ, ਰੂਪਾਲੀ ਗਾਂਗੁਲੀ, ਪੱਲਵੀ ਜੋਸ਼ੀ ਅਤੇ ਬੰਗਾਲੀ ਸਿਨੇਮਾ ਦੇ ਦਿੱਗਜ਼ ਅਦਾਕਾਰ ਪ੍ਰੋਸੇਨਜੀਤ ਚਟਰਜੀ ਵਰਗੇ ਵੱਡੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਵਾਰ ਦੇ ਗ੍ਰੈਮੀ ਐਵਾਰਡ ਜੇਤੂ ਸੰਗੀਤਕਾਰ ਰਿਕੀ ਕੇਜ, ਜਾਣੇ-ਪਛਾਣੇ ਫਿਲਮ ਨਿਰਦੇਸ਼ਕ ਪ੍ਰਿਯਦਰਸ਼ਨ, ਗਾਇਕ ਹੰਸਰਾਜ ਹੰਸ, ਨੀਲਾ ਮਾਧਬ ਪਾਂਡਾ, ਮਨੋਜ ਜੋਸ਼ੀ, ਵਿਨੋਦ ਅਨੁਪਮ, ਅਭਿਸ਼ੇਕ ਜੈਨ, ਸੁਪ੍ਰੀਆ, ਯਤੀਂਦਰ ਮਿਸਰ, ਨਿਸ਼ਿਗੰਧਾ ਵਾਡ, ਵਾਮਨ ਕੇਂਦ੍ਰੇ ਅਤੇ ਰਮੇਸ਼ ਪਤੰਗੇ ਨੂੰ ਵੀ ਇਸ ਬੋਰਡ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਂਸਰ ਬੋਰਡ ਦਾ ਗਠਨ ਸਾਲ 2017 ਵਿੱਚ ਕੀਤਾ ਗਿਆ ਸੀ। ਲੰਬੇ ਵਕਫੇ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬੋਰਡ ਨੇ 6 ਸਾਲਾਂ 'ਚ ਆਪਣੀ ਪਹਿਲੀ ਅਹਿਮ ਬੈਠਕ ਕੀਤੀ ਸੀ, ਜਿਸ ਵਿੱਚ ਫਿਲਮਾਂ ਦੀ ਸਮੀਖਿਆ, ਸਰਟੀਫਿਕੇਸ਼ਨ ਪ੍ਰਕਿਰਿਆ ਅਤੇ ਰਿਵਾਇਜ਼ਿੰਗ ਕਮੇਟੀਆਂ ਦੇ ਨਿਯਮਾਂ 'ਤੇ ਵਿਸਥਾਰ ਨਾਲ ਚਰਚਾ ਹੋਈ ਸੀ। ਚੇਅਰਮੈਨ ਸ਼ਸ਼ੀ ਸ਼ੇਖਰ ਦੀ ਅਗਵਾਈ ਹੇਠ ਇਹ ਨਵਾਂ ਬੋਰਡ ਭਾਰਤੀ ਸਿਨੇਮਾ ਵਿੱਚ ਕੰਟੈਂਟ ਦੀ ਸਮੀਖਿਆ, ਉਮਰ ਦੇ ਹਿਸਾਬ ਨਾਲ ਸਰਟੀਫਿਕੇਸ਼ਨ ਅਤੇ ਸਮਾਜ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖ ਕੇ ਫਿਲਮਾਂ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਦਾ ਕੰਮ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.