ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਐਜੂਕੇਸ਼ਨ ਇੰਸਟਰੱਕਟਰ ਅਤੇ ਪਾਰਟ ਟਾਈਮ ਕਲਰਕ ਦੀਆਂ ਅਸਾਮੀਆਂ ’ਤੇ ਨਿਯੁਕਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਨਿਯੁਕਤੀਆਂ 11 ਮਹੀਨਿਆਂ ਲਈ ਠੇਕੇ ਦੇ ਆਧਾਰ ’ਤੇ ਕੀਤੀਆਂ ਜਾਣਗੀਆਂ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ (ਰਿਟਾ.) ਨੇ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਦੀ ਇੱਕ ਅਸਾਮੀ ਲਈ ਸੇਵਾਮੁਕਤ ਜੇ.ਸੀ.ਓ./ਹਵਲਦਾਰ (ਆਰਮੀ ਐਜੂਕੇਸ਼ਨ ਕਾਰਪਸ) ਜਾਂ ਸਾਬਕਾ ਸੈਨਿਕਾਂ ਦੇ ਆਸ਼ਰਿਤ, ਜਿਨ੍ਹਾਂ ਨੇ ਸਾਇੰਸ ਅਤੇ ਹਿਸਾਬ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ, ਅਰਜ਼ੀ ਦੇ ਸਕਦੇ ਹਨ। ਜਦਕਿ ਪਾਰਟ ਟਾਈਮ ਕਲਰਕ ਦੀ ਅਸਾਮੀ ਲਈ ਸਾਬਕਾ ਸੈਨਿਕ ਕਲਰਕ/ਜੀ.ਡੀ. (ਐਸ.ਡੀ.) ਯੋਗ ਹੋਣਗੇ।
ਜਾਣਕਾਰੀ ਅਨੁਸਾਰ, ਐਜੂਕੇਸ਼ਨ ਇੰਸਟਰੱਕਟਰ ਨੂੰ 12,000 ਰੁਪਏ ਪ੍ਰਤੀ ਮਹੀਨਾ ਅਤੇ ਪਾਰਟ ਟਾਈਮ ਕਲਰਕ ਨੂੰ 8,500 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਚਾਹਵਾਨ ਉਮੀਦਵਾਰ ਆਪਣੇ ਬਾਇਓ ਡਾਟਾ ਅਤੇ ਲੋੜੀਂਦੇ ਦਸਤਾਵੇਜ਼ 28 ਸਤੰਬਰ 2026 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਜਲੰਧਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਨਿਯੁਕਤੀ ਪ੍ਰਕਿਰਿਆ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।