IMG-LOGO
ਹੋਮ ਪੰਜਾਬ: 1984 ਦੇ ਸਿੱਖ ਕਤਲੇਆਮ 'ਤੇ ਕਾਂਗਰਸ ਸਵਾਲਾਂ ਤੋਂ ਭੱਜ ਨਹੀਂ...

1984 ਦੇ ਸਿੱਖ ਕਤਲੇਆਮ 'ਤੇ ਕਾਂਗਰਸ ਸਵਾਲਾਂ ਤੋਂ ਭੱਜ ਨਹੀਂ ਸਕਦੀ, ਸਚਿਨ ਪਾਇਲਟ ਨੂੰ ਪੰਜਾਬ ਨੂੰ ਜਵਾਬ ਦੇਣਾ ਪਵੇਗਾ: ਕੁਲਦੀਪ ਸਿੰਘ ਧਾਲੀਵਾਲ

Admin User - Sep 15, 2026 07:34 PM
IMG

ਚੰਡੀਗੜ੍ਹ, 15 ਸਤੰਬਰ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ 1984 ਦੇ ਸਿੱਖ ਕਤਲੇਆਮ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਨਾਂ ਕਰਨ 'ਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਨੇਤਾ ਸਚਿਨ ਪਾਇਲਟ ਪੰਜਾਬ ਆ ਕੇ ਸੱਜਣ ਕੁਮਾਰ ਅਤੇ ਕਮਲਨਾਥ ਬਾਰੇ ਸਵਾਲਾਂ ਤੋਂ ਭੱਜ ਨਹੀਂ ਸਕਦੇ।

ਚੰਡੀਗੜ੍ਹ ਵਿੱਚ ਕਾਂਗਰਸ ਦੀ ਰੈਲੀ 'ਤੇ ਪ੍ਰਤੀਕਿਰਿਆ ਦਿੰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਸਚਿਨ ਪਾਇਲਟ ਤੋਂ ਸਿੱਖਾਂ ਦੇ ਕਤਲੇਆਮ ਦੇ ਸਬੰਧ ਵਿੱਚ ਸੱਜਣ ਕੁਮਾਰ ਅਤੇ ਕਮਲਨਾਥ ਬਾਰੇ ਪੁੱਛਿਆ ਗਿਆ ਤਾਂ ਸਚਿਨ ਪਾਇਲਟ ਜਵਾਬ ਦੇਣ ਤੋਂ ਭੱਜ ਗਏ। ਉਨ੍ਹਾਂ ਕਿਹਾ, "ਸਚਿਨ ਪਾਇਲਟ, ਤੁਸੀਂ ਇਹਨਾਂ ਸਵਾਲਾਂ ਤੋਂ ਭੱਜ ਨਹੀਂ ਸਕਦੇ। ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਹੀ ਪੈਣਗੇ।"

'ਆਪ' ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਕਾਂਗਰਸ ਨੂੰ ਹਜ਼ਾਰਾਂ ਪੰਜਾਬੀਆਂ ਅਤੇ ਸਿੱਖਾਂ ਦੇ ਕਤਲਾਂ ਲਈ ਪੰਜਾਬ ਅਤੇ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ, "ਕਾਂਗਰਸ ਦੇ ਖੂਨੀ ਪੰਜੇ ਨੇ ਹਜ਼ਾਰਾਂ ਪੰਜਾਬੀਆਂ ਅਤੇ ਸਿੱਖਾਂ ਦਾ ਕਤਲ ਕੀਤਾ ਹੈ। ਇਸੇ ਲਈ ਅਸੀਂ ਪੰਜਾਬ ਵਿੱਚ ਹਰ ਮੋੜ 'ਤੇ ਤੁਹਾਡੇ ਤੋਂ ਇਹ ਸਵਾਲ ਪੁੱਛਾਂਗੇ, ਅਤੇ ਤੁਹਾਨੂੰ ਜਵਾਬ ਦੇਣਾ ਪਵੇਗਾ। ਮੀਡੀਆ ਵੀ ਪੁੱਛੇਗਾ ਅਤੇ ਜਨਤਾ ਵੀ ਪੁੱਛੇਗੀ।"

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਾਂ ਨਾਲ ਜੋ ਹੋਇਆ, ਉਸ ਲਈ ਕਾਂਗਰਸ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਇਸ ਮੁੱਦੇ ਤੋਂ ਮੂੰਹ ਮੋੜ ਕੇ ਇਹ ਉਮੀਦ ਨਹੀਂ ਕਰ ਸਕਦੇ ਕਿ ਇਹ ਮਾਮਲਾ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ, "ਸਾਡੇ ਇਹ ਜ਼ਖ਼ਮ ਅੱਜ ਵੀ ਅੱਲੇ ਹਨ। ਜਦੋਂ ਤੁਸੀਂ ਇੱਥੇ ਆ ਕੇ ਸਾਡੇ ਜ਼ਖ਼ਮਾਂ 'ਤੇ ਲੂਣ ਛਿੜਕਦੇ ਹੋ, ਤਾਂ ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ।"

ਕਾਂਗਰਸ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਦਾਅਵਾ ਕਰ ਰਹੀ ਹੈ ਕਿ ਸਾਰੇ ਇਕੱਠੇ ਹੋ ਗਏ ਹਨ ਅਤੇ ਉਸ ਦੇ ਨੇਤਾ ਵੱਡੀ ਗਿਣਤੀ 'ਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਕਈ ਮੁੱਖ ਮੰਤਰੀ ਉਨ੍ਹਾਂ ਸਵਾਲਾਂ ਨੂੰ ਨਹੀਂ ਬਦਲ ਸਕਣਗੇ ਜੋ ਪੰਜਾਬ ਲਗਾਤਾਰ ਪੁੱਛ ਰਿਹਾ ਹੈ।


ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "ਕਾਂਗਰਸ ਦੀ ਬੇੜੀ ਇੱਥੇ ਵੀ ਡੁੱਬੇਗੀ, ਪਰ ਯਾਦ ਰੱਖੋ, ਪੰਜਾਬੀ ਅਤੇ ਸਿੱਖ ਹਮੇਸ਼ਾ ਤੁਹਾਡੇ ਤੋਂ ਇਹ ਸਵਾਲ ਪੁੱਛਣਗੇ ਅਤੇ ਪੁੱਛਦੇ ਰਹਿਣਗੇ।"


ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਕਾਂਗਰਸੀ ਆਗੂਆਂ ਬਾਰੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਇਆ ਸੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "ਚਾਹੇ ਉਹ ਸੱਜਣ ਕੁਮਾਰ ਹੋਵੇ ਜਾਂ ਕਮਲਨਾਥ, ਤੁਹਾਨੂੰ ਦਿੱਲੀ 'ਚ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਬਾਰੇ ਜਵਾਬ ਦੇਣਾ ਹੀ ਪਵੇਗਾ।"


ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਕਾਂਗਰਸ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਕਿਸੇ ਅਰਥਪੂਰਨ ਸਿਆਸੀ ਗੱਲਬਾਤ ਦੀ ਉਮੀਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, "ਜਵਾਬ ਦਿਓ, ਅਤੇ ਉਸ ਤੋਂ ਬਾਅਦ ਹੀ ਗੱਲਬਾਤ ਅੱਗੇ ਵਧੇਗੀ। ਨਹੀਂ ਤਾਂ ਇਹ ਅੱਗੇ ਨਹੀਂ ਵਧੇਗੀ।"


ਸਚਿਨ ਪਾਇਲਟ ਨੂੰ ਸਿੱਧੇ ਤੌਰ 'ਤੇ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "ਤੁਸੀਂ ਪੰਜਾਬ ਆਏ ਹੋ। ਪੰਜਾਬ ਤੁਹਾਡੇ ਤੋਂ ਜਵਾਬ ਮੰਗ ਰਿਹਾ ਹੈ। ਪਹਿਲਾਂ ਉਨ੍ਹਾਂ ਕਾਂਗਰਸੀ ਆਗੂਆਂ ਬਾਰੇ ਜਵਾਬ ਦਿਓ ਜੋ ਦਿੱਲੀ ਕਤਲੇਆਮ ਲਈ ਜ਼ਿੰਮੇਵਾਰ ਸਨ।"


ਕੁਲਦੀਪ ਸਿੰਘ ਧਾਲੀਵਾਲ ਨੇ ਦੁਹਰਾਇਆ ਕਿ ਕਾਂਗਰਸ ਅੱਖਾਂ ਫੇਰ ਕੇ ਜਾਂ ਜਵਾਬ ਦੇਣ ਤੋਂ ਇਨਕਾਰ ਕਰਕੇ ਇਸ ਮੁੱਦੇ ਤੋਂ ਬਚ ਨਹੀਂ ਸਕਦੀ। ਉਨ੍ਹਾਂ ਕਿਹਾ, "ਕਾਂਗਰਸ ਨੇ ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਕੀਤਾ ਹੈ। ਸਚਿਨ ਪਾਇਲਟ ਜੀ ਜਵਾਬ ਦਿਓ। ਪੰਜਾਬ ਤੁਹਾਡੇ ਤੋਂ ਜਵਾਬ ਮੰਗ ਰਿਹਾ ਹੈ।"


ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਜ਼ਖ਼ਮ ਅਜੇ ਵੀ ਹਰੇ ਹਨ ਅਤੇ ਪੰਜਾਬ ਇਸ ਮੁੱਦੇ 'ਤੇ ਕਾਂਗਰਸ ਤੋਂ ਜਵਾਬ ਮੰਗਦਾ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.