IMG-LOGO
ਹੋਮ ਪੰਜਾਬ: LPU ਦੇ ਲਿਵ-ਇਨ 'ਚ ਰਹਿੰਦੇ ਵਿਦਿਆਰਥੀਆਂ ਬਾਰੇ ਡਾ. ਮਨਦੀਪ ਕੌਰ...

LPU ਦੇ ਲਿਵ-ਇਨ 'ਚ ਰਹਿੰਦੇ ਵਿਦਿਆਰਥੀਆਂ ਬਾਰੇ ਡਾ. ਮਨਦੀਪ ਕੌਰ ਦਾ ਵੱਡਾ ਦਾਅਵਾ, ਪਈਆਂ ਭਾਜੜਾਂ; ਜਾਣੋ ਪੂਰਾ ਮਾਮਲਾ

Admin User - Sep 13, 2026 01:21 PM
IMG

ਜਲੰਧਰ ਦੇ ਇੱਕ ਪ੍ਰਮੁੱਖ ਫਰਟੀਲਿਟੀ ਸੈਂਟਰ ਨਾਲ ਜੁੜੀ ਡਾਕਟਰ ਮਨਦੀਪ ਕੌਰ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਡਾਕਟਰ ਦਾ ਦਾਅਵਾ ਹੈ ਕਿ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) 'ਚ ਪੜ੍ਹਨ ਵਾਲੇ ਅਤੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਕਈ ਵਿਦਿਆਰਥੀ, ਜਿਨ੍ਹਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਅਣਚਾਹੀ ਗਰਭ ਅਵਸਥਾ ਦਾ ਸਾਹਮਣਾ ਕਰਨ 'ਤੇ ਇਲਾਜ ਲਈ ਉਨ੍ਹਾਂ ਕੋਲ ਪਹੁੰਚ ਰਹੇ ਹਨ।


ਡਾਕਟਰ ਮਨਦੀਪ ਕੌਰ ਨੇ ਇੱਕ ਵਿਦੇਸ਼ੀ ਵਿਦਿਆਰਥਣ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਨੂੰ ਕਾਨੂੰਨੀ ਸਹਿਮਤੀ ਤੋਂ ਬਾਅਦ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (MTP) ਕਿੱਟ ਦਿੱਤੀ ਗਈ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਨਾਂ ਡਾਕਟਰੀ ਸਲਾਹ ਦੇ ਅਜਿਹੀਆਂ ਦਵਾਈਆਂ ਲੈਣਾ ਜਾਨਲੇਵਾ ਹੋ ਸਕਦਾ ਹੈ, ਜਿਸ ਨਾਲ ਬਹੁਤ ਜ਼ਿਆਦਾ ਖੂਨ ਵਹਿਣ ਜਾਂ ਇਨਫੈਕਸ਼ਨ ਵਰਗੀਆਂ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੁਰੱਖਿਅਤ ਯੌਨ ਸਬੰਧਾਂ ਅਤੇ ਗਰਭਨਿਰੋਧਕ ਤਰੀਕਿਆਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਵੀ ਕੀਤੀ।


ਪਹਿਲੀ ਵੀਡੀਓ ਤੋਂ ਬਾਅਦ ਹੋਈ ਚਰਚਾ ਨੂੰ ਵੇਖਦਿਆਂ ਡਾਕਟਰ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਸੰਸਥਾ ਦੀ ਛਵੀ ਖਰਾਬ ਕਰਨਾ ਨਹੀਂ ਸੀ। ਉਨ੍ਹਾਂ ਅਨੁਸਾਰ LPU ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ, ਜਿਸ ਕਰਕੇ ਇੱਥੋਂ ਦੇ ਵਿਦਿਆਰਥੀਆਂ ਦੇ ਮਾਮਲੇ ਜਲੰਧਰ ਦੇ ਵੱਖ-ਵੱਖ ਡਾਕਟਰਾਂ ਕੋਲ ਆਉਣਾ ਇੱਕ ਆਮ ਗੱਲ ਹੈ।


ਇਨ੍ਹਾਂ ਦਾਅਵਿਆਂ ਦੀ ਹਾਲੇ ਤੱਕ ਕੋਈ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ LPU ਪ੍ਰਬੰਧਕਾਂ ਨੇ ਸਥਿਤੀ ਦਾ ਸੰਗਿਆਨ ਲੈਂਦਿਆਂ ਕਿਹਾ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਯੂਨੀਵਰਸਿਟੀ ਵੱਲੋਂ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ। ਡਾਕਟਰ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪ੍ਰਸ਼ਾਸਨ ਮੁਤਾਬਕ ਉਹ ਫਿਲਹਾਲ ਉਪਲਬਧ ਨਹੀਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.