IMG-LOGO
ਹੋਮ ਪੰਜਾਬ: ਨਸ਼ੇ ਦੀ ਓਵਰਡੋਜ਼ ਨੇ ਬੁਝਾਇਆ ਘਰ ਦਾ ਚਿਰਾਗ: ਘਰਿਆਲਾ ਦੇ...

ਨਸ਼ੇ ਦੀ ਓਵਰਡੋਜ਼ ਨੇ ਬੁਝਾਇਆ ਘਰ ਦਾ ਚਿਰਾਗ: ਘਰਿਆਲਾ ਦੇ 28 ਸਾਲਾ ਸੁਖਪਾਲ ਦੀ ਮੌਤ

Admin User - Sep 13, 2026 12:01 PM
IMG

ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਉਰਫ਼ ਜੱਜ (ਪੁੱਤਰ ਦਰਬਾਰਾ ਸਿੰਘ) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ।


ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਗੁਰਮੀਤ ਕੌਰ ਨੇ ਵਿਲਕਦਿਆਂ ਦੱਸਿਆ ਕਿ ਪਿੰਡ ਘਰਿਆਲਾ ਵਿੱਚ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਪਰ ਪੁਲਿਸ ਪ੍ਰਸ਼ਾਸਨ ਕੋਈ ਏਜੰਸੀ ਕਾਰਵਾਈ ਨਹੀਂ ਕਰ ਰਿਹਾ। ਪਰਿਵਾਰ ਅਨੁਸਾਰ, ਨਸ਼ਾ ਤਸਕਰਾਂ ਦੀ ਹੌਸਲਾ ਅਫਜ਼ਾਈ ਕਾਰਨ ਹੁਣ ਛੋਟੀ ਉਮਰ ਦੇ ਗੱਭਰੂ ਵੀ ਇਸ ਕਾਲੇ ਧੰਦੇ ਵਿੱਚ ਸ਼ਾਮਲ ਹੋ ਚੁੱਕੇ ਹਨ।


ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਪੀੜਤ ਪਰਿਵਾਰ ਨੇ ਕਿਹਾ, "ਸਰਕਾਰਾਂ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਸਨ, ਪਰ ਅਸਲ ਵਿੱਚ ਨਸ਼ਾ ਬੰਦ ਹੋਣ ਦੀ ਬਜਾਏ ਸਾਡੇ ਘਰ ਦਾ ਚਿਰਾਗ ਹੀ ਬੁਝ ਗਿਆ।"


ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਪਿੰਡ ਦੇ ਕੁਝ ਖ਼ਾਸ ਹਿੱਸਿਆਂ — ਜਿਵੇਂ ਕਿ ਧਰਤੀ ਤ੍ਰਿਸ਼ਨਾ ਦੇ ਵਿਹੜੇ, ਮੱਖੀ ਵਾਲੇ ਵਿਹੜੇ ਅਤੇ ਪਿੰਡ ਦੇ ਵਿਚਕਾਰ ਬਣੀ ਪੀਰਾਂ ਦੀ ਜਗ੍ਹਾ ਦੇ ਨੇੜੇ — ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ।


ਪੁਲਿਸ ਦੀ ਕਾਰਗੁਜ਼ਾਰੀ ਤੋਂ ਬੇਹੱਦ ਨਿਰਾਸ਼ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਉਹ ਪੁਲਿਸ ਨੂੰ ਇਸ ਘਟਨਾ ਦੀ ਲਿਖਤੀ ਜਾਣਕਾਰੀ ਨਹੀਂ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਕਰਨ ਦੀ ਬਜਾਏ ਪੀੜਤਾਂ ਨੂੰ ਹੀ ਖੱਜਲ-ਖੁਆਰ ਕਰਦੀ ਹੈ। ਪਰਿਵਾਰ ਆਪਣੇ ਪੱਧਰ 'ਤੇ ਹੀ ਨੌਜਵਾਨ ਦਾ ਅੰਤਿਮ ਸੰਸਕਾਰ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.