IMG-LOGO
ਹੋਮ ਪੰਜਾਬ: ਲੁਧਿਆਣਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਲੋਕ ਅਦਾਲਤ...

ਲੁਧਿਆਣਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਲੋਕ ਅਦਾਲਤ ਦੌਰਾਨ ਈਮੇਲ ਆਉਣ ਨਾਲ ਪੁਲਿਸ 'ਚ ਹੜਕੰਪ, ਮੋਹਾਲੀ ਤੇ ਹਲਵਾਰਾ ਏਅਰਪੋਰਟ ਵੀ ਨਿਸ਼ਾਨੇ 'ਤੇ

Admin User - Sep 12, 2026 02:59 PM
IMG

ਲੁਧਿਆਣਾ ਦੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਕੰਪਲੈਕਸ ਨੂੰ ਸ਼ਨਿਵਾਰ ਦੁਪਹਿਰ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਚਿਤਾਵਨੀ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਸਨਸਨੀਖੇਜ਼ ਈਮੇਲ ਉਸ ਸਮੇਂ ਆਈ ਜਦੋਂ ਅਦਾਲਤ 'ਚ ਨੈਸ਼ਨਲ ਲੋਕ ਅਦਾਲਤ ਚੱਲ ਰਹੀ ਸੀ ਅਤੇ ਜੱਜਾਂ, ਵਕੀਲਾਂ ਸਮੇਤ ਸੈਂਕੜੇ ਲੋਕਾਂ ਦੀ ਭਾਰੀ ਭੀੜ ਮੌਜੂਦ ਸੀ। ਧਮਕੀ ਦੀ ਖ਼ਬਰ ਫੈਲਦਿਆਂ ਹੀ ਪ੍ਰਸ਼ਾਸਨ 'ਚ ਭਾਜੜ ਪੈ ਗਈ। ਸੁਰੱਖਿਆ ਦਸਤਿਆਂ ਨੇ ਤੁਰੰਤ ਮੋਰਚਾ ਸੰਭਾਲਦਿਆਂ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਨਾਲ ਪੂਰੇ ਪਰਿਸਰ ਦੀ ਛਾਣਬੀਣ ਸ਼ੁਰੂ ਕਰ ਦਿੱਤੀ।


ਜਾਣਕਾਰੀ ਮੁਤਾਬਕ, 12 ਸਤੰਬਰ ਨੂੰ ਜ਼ਿਲ੍ਹਾ ਜੱਜ ਦੀ ਅਧਿਕਾਰਤ ਈਮੇਲ 'ਤੇ [email protected] ਤੋਂ ਭੇਜੇ ਗਏ ਸੰਦੇਸ਼ 'ਚ ਭੇਜਣ ਵਾਲੇ ਨੇ ਖ਼ੁਦ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖ਼ਾਲਸਾ (ਪਰਮਾਰ-ਕੈਨੇਡਾ) ਨਾਲ ਸਬੰਧਤ ਦੱਸਿਆ। ਈਮੇਲ 'ਚ ਦੁਪਹਿਰ 1:11 ਵਜੇ ਅਦਾਲਤ ਅੰਦਰ ਜ਼ਬਰਦਸਤ ਧਮਾਕਾ ਕਰਨ ਦੀ ਸਿੱਧੀ ਚਿਤਾਵਨੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮੋਹਾਲੀ ਤੇ ਹਲਵਾਰਾ ਏਅਰਪੋਰਟ ਅਤੇ ਸੂਬੇ ਦੇ ਕੁਝ ਪ੍ਰਮੁੱਖ ਨੇਤਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।



ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਦਾਲਤ 'ਚ ਮੌਜੂਦ ਸਾਰੇ ਲੋਕਾਂ ਦੀ ਸੁਰੱਖਿਆ ਪੁਖ਼ਤਾ ਕਰਨ ਅਤੇ ਕੰਪਲੈਕਸ ਦੀ ਘੇਰਾਬੰਦੀ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ। ਫ਼ਿਲਹਾਲ ਸਾਈਬਰ ਸੈੱਲ ਦੀਆਂ ਟੀਮਾਂ ਈਮੇਲ ਦੇ ਆਈ.ਪੀ. ਐਡਰੈੱਸ ਨੂੰ ਟਰੇਸ ਕਰਕੇ ਸ਼ਰਾਰਤੀ ਅਨਸਰਾਂ ਦੀ ਭਾਲ 'ਚ ਜੁਟ ਗਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.