IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, BRICS ‘ਚ PM ਮੋਦੀ ਦਾ ਵੱਡਾ ਸੰਬੋਧਨ, ਕਿਹਾ- ਭਾਰਤ ਦਾ...

BRICS ‘ਚ PM ਮੋਦੀ ਦਾ ਵੱਡਾ ਸੰਬੋਧਨ, ਕਿਹਾ- ਭਾਰਤ ਦਾ ਬਿਜ਼ਨਸ ਫੋਰਮ ਸਭ ਤੋਂ ਵੱਡਾ

Admin User - Sep 11, 2026 09:19 PM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BRICS ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ BRICS ਦਾ ਦਾਇਰਾ ਲਗਾਤਾਰ ਵਧ ਰਿਹਾ ਹੈ ਅਤੇ ਅੱਜ ਇਹ 21 ਦੇਸ਼ਾਂ ਦਾ ਪਰਿਵਾਰ ਬਣ ਚੁੱਕਾ ਹੈ। ਉਨ੍ਹਾਂ ਮੁਤਾਬਕ BRICS ਦੇਸ਼ ਵਿਸ਼ਵ ਦੀ ਲਗਭਗ 50 ਫੀਸਦੀ ਆਬਾਦੀ ਅਤੇ 40 ਫੀਸਦੀ GDP ਦੀ ਨੁਮਾਇੰਦਗੀ ਕਰਦੇ ਹਨ।

PM ਮੋਦੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਜਿੱਥੇ ਵਿਸ਼ਵ ਦੀ GDP ਕਰੀਬ ਢਾਈ ਗੁਣਾ ਵਧੀ ਹੈ, ਉੱਥੇ BRICS ਦੇਸ਼ਾਂ ਦੀ ਸਾਂਝੀ GDP ਲਗਭਗ ਸਾਢੇ ਚਾਰ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ BRICS ਦੇਸ਼ ਗਲੋਬਲ ਨਵੀਨਤਾ ਅਤੇ ਨਵੇਂ ਹੱਲਾਂ ਦੇ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੋ ਰਿਹਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ BRICS ਬਿਜ਼ਨਸ ਫੋਰਮ ਹੈ। ਦੁਨੀਆ ਵਿੱਚ ਵਪਾਰਕ ਰੁਕਾਵਟਾਂ ਵਧਣ ਦੇ ਬਾਵਜੂਦ ਭਾਰਤ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ਾਂ ਵਿਚਕਾਰ ਵਪਾਰਕ ਪੁਲ ਬਣਾਉਣ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਮੁਤਾਬਕ 2014 ਤੋਂ ਭਾਰਤ ਨੇ ਲਗਭਗ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ BRICS ਪ੍ਰਧਾਨਗੀ ਦਾ ਕੇਂਦਰ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਹੈ। ਇਸੇ ਤਹਿਤ ਖੇਤੀਬਾੜੀ, ਸਿਹਤ, ਹੁਨਰ ਵਿਕਾਸ ਅਤੇ ਸਮਾਰਟ ਗਰਿੱਡ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਮੌਕੇ ਤਿਆਰ ਕੀਤੇ ਗਏ ਹਨ।

ਉਨ੍ਹਾਂ ਨੇ BRICS ਇਨਕਿਊਬੇਟਰ ਨੈੱਟਵਰਕ, MSME ਪੋਰਟਲ ਅਤੇ ਸਟਾਰਟਅੱਪ ਇਨੋਵੇਸ਼ਨ ਫੰਡ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਾਹੀਂ ਸਟਾਰਟਅੱਪਸ ਅਤੇ ਛੋਟੇ ਕਾਰੋਬਾਰਾਂ ਨੂੰ ਬਾਜ਼ਾਰਾਂ, ਵਿੱਤ ਅਤੇ ਨਿਵੇਸ਼ ਦੇ ਮੌਕਿਆਂ ਨਾਲ ਜੋੜਿਆ ਜਾ ਸਕਦਾ ਹੈ।

PM ਮੋਦੀ ਨੇ ਕਿਹਾ ਕਿ ਭਾਰਤ ਊਰਜਾ ਅਤੇ ਤਕਨਾਲੋਜੀ ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ ਆਪਣੀ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਸੜਕਾਂ, ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੇ ਵਿਸਥਾਰ ਦੇ ਨਾਲ-ਨਾਲ ਸੈਮੀਕੰਡਕਟਰ, ਕੁਆਂਟਮ ਤਕਨਾਲੋਜੀ, ਜ਼ਰੂਰੀ ਖਣਿਜ ਅਤੇ ਬਾਇਓਟੈਕਨਾਲੋਜੀ ਵਰਗੇ ਰਣਨੀਤਕ ਖੇਤਰਾਂ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ UPI ਨੂੰ ਭਾਰਤ ਦੀ ਡਿਜੀਟਲ ਤਰੱਕੀ ਦੀ ਵੱਡੀ ਉਦਾਹਰਨ ਦੱਸਦਿਆਂ ਕਿਹਾ ਕਿ ਇਸ ਨੇ ਵਿੱਤੀ ਸਮਾਵੇਸ਼ ਅਤੇ ਡਿਜੀਟਲ ਭੁਗਤਾਨਾਂ ਨੂੰ ਵੱਡੇ ਪੱਧਰ ‘ਤੇ ਹੁਲਾਰਾ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.