IMG-LOGO
ਹੋਮ ਪੰਜਾਬ: ਗੁਰਦਾਸਪੁਰ 'ਚ ਨਾਜਾਇਜ਼ ਸ਼ਰਾਬ ਦੀ ਵੱਦੀ ਖੇਪ ਬਰਾਮਦ: 'ਪੰਜਾਬ ਸਰਕਾਰ'...

ਗੁਰਦਾਸਪੁਰ 'ਚ ਨਾਜਾਇਜ਼ ਸ਼ਰਾਬ ਦੀ ਵੱਦੀ ਖੇਪ ਬਰਾਮਦ: 'ਪੰਜਾਬ ਸਰਕਾਰ' ਦੇ ਲੋਗੋ ਵਾਲੀ ਬਲੈਰੋ 'ਚੋਂ 27 ਪੇਟੀਆਂ ਜ਼ਬਤ, ਮੈਨੇਜਰ 'ਤੇ ਪਰਚਾ ਦਰਜ

Admin User - Sep 11, 2026 10:35 AM
IMG

ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿਰੁੱਧ ਐਕਸਾਈਜ਼ ਵਿਭਾਗ ਅਤੇ ਥਾਣਾ ਸਿਟੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸ਼ਹਿਰ ਦੇ ਇੱਕ ਨਾਮੀ ਹੋਟਲ ਦੇ ਪਿਛਲੇ ਗੇਟ 'ਤੇ ਖੜ੍ਹੀ ਇੱਕ ਮਹਿੰਦਰਾ ਬਲੈਰੋ ਗੱਡੀ (PB-06-BP-2290) ਵਿੱਚੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਸਕਰੀ ਲਈ ਵਰਤੀ ਜਾ ਰਹੀ ਇਸ ਸਫ਼ੈਦ ਰੰਗ ਦੀ ਗੱਡੀ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਚੜ੍ਹੀ ਹੋਈ ਸੀ ਅਤੇ ਇਸ ਉੱਤੇ 'ਪੰਜਾਬ ਸਰਕਾਰ' ਦਾ ਲੋਗੋ ਵੀ ਲੱਗਿਆ ਹੋਇਆ ਸੀ।


ਥਾਣਾ ਸਿਟੀ ਦੇ ਸਬ-ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਹੋਟਲ ਦੇ ਪਿੱਛੇ ਸ਼ਰਾਬ ਨਾਲ ਲੱਦੀ ਗੱਡੀ ਖੜ੍ਹੀ ਹੋਣ ਦੀ ਪੱਕੀ ਇਤਲਾਹ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਇੰਸਪੈਕਟਰ ਪੰਕਜ ਸ਼ਰਮਾ ਦੀ ਅਗਵਾਈ ਹੇਠ ਮੌਕੇ 'ਤੇ ਛਾਪਾ ਮਾਰਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ ਠੰਡਰ ਬੋਲਟ, ਕਿੰਗਫਿਸ਼ਰ ਬੀਅਰ ਅਤੇ ਵੱਖ-ਵੱਖ ਮਸ਼ਹੂਰ ਬ੍ਰਾਂਡਾਂ ਦੀ ਵਿਸਕੀ ਦੀਆਂ ਕੁੱਲ 27 ਪੇਟੀਆਂ ਬਰਾਮਦ ਹੋਈਆਂ।


ਪੁਲਿਸ ਨੇ ਗੱਡੀ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹੋਟਲ ਦੇ ਮੈਨੇਜਰ ਸਮੇਤ ਗੱਡੀ ਚਾਲਕਾਂ ਲੱਖਾ ਅਤੇ ਰਾਜਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਤਿੰਨੋਂ ਨਾਮਜ਼ਦ ਮੁਲਜ਼ਮ ਮੌਕੇ ਤੋਂ ਫਰਾਰ ਹੋਣ 'ਚ ਸਫ਼ਲ ਰਹੇ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਸ ਘਟਨਾ ਤੋਂ ਬਾਅਦ 'ਗੁਰਦਾਸਪੁਰ ਟ੍ਰੇਡਰਜ਼ ਫਰਮ' ਦੇ ਸ਼ਰਾਬ ਠੇਕੇਦਾਰਾਂ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਠੇਕੇਦਾਰਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਸਰੇਆਮ ਹੋ ਰਹੀ ਨਾਜਾਇਜ਼ ਸ਼ਰਾਬ ਦੀ ਤਸਕਰੀ ਕਾਰਨ ਸਰਕਾਰ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੇ ਗੈਰ-ਕਾਨੂੰਨੀ ਧੰਦੇ 'ਤੇ ਤੁਰੰਤ ਸਖ਼ਤ ਬੈਨ ਲਗਾਇਆ ਜਾਵੇ। ਪੁਲਿਸ ਹੁਣ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਸ਼ਰਾਬ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.