ਤਾਜਾ ਖਬਰਾਂ
ਦਿੱਗਜ ਟੈਕ ਕੰਪਨੀ ਐਪਲ (Apple) ਨੇ ਆਪਣੇ ਨਵੇਂ ਆਈਫ਼ੋਨ ਨਾਲ ਅਗਲੀ ਪੀੜ੍ਹੀ ਦੀਆਂ ਸਮਾਰਟਵਾਚਾਂ 'ਐਪਲ ਵਾਚ ਸੀਰੀਜ਼ 12' ਅਤੇ ਫਲੈਗਸ਼ਿਪ 'ਐਪਲ ਵਾਚ ਅਲਟਰਾ 4' ਅਧਿਕਾਰਤ ਤੌਰ 'ਤੇ ਮਾਰਕੀਟ ਵਿੱਚ ਉਤਾਰ ਦਿੱਤੀਆਂ ਹਨ। ਦੋਵਾਂ ਹੀ ਮਾਡਲਾਂ ਵਿੱਚ ਨਵੀਂ ਜਨਰੇਸ਼ਨ ਦੀ ਸ਼ਕਤੀਸ਼ਾਲੀ S11 ਚਿੱਪ ਦਿੱਤੀ ਗਈ ਹੈ, ਜੋ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਅਤੇ ਤੇਜ਼ ਐਪ ਲੋਡਿੰਗ ਸਪੀਡ ਪ੍ਰਦਾਨ ਕਰਦੀ ਹੈ। ਭਾਰਤੀ ਬਾਜ਼ਾਰ ਵਿੱਚ ਵਾਚ ਸੀਰੀਜ਼ 12 ਦੀ ਸ਼ੁਰੂਆਤੀ ਕੀਮਤ ₹45,000 ਤੋਂ ₹46,900 ਦੇ ਵਿਚਕਾਰ ਰੱਖੀ ਗਈ ਹੈ, ਜਿਸ ਦੀ ਅਧਿਕਾਰਤ ਵਿਕਰੀ 18 ਸਤੰਬਰ ਤੋਂ ਸ਼ੁਰੂ ਹੋਵੇਗੀ।
ਨਵੀਂ 'ਵਾਚ ਸੀਰੀਜ਼ 12' ਵਿੱਚ ਕੰਪਨੀ ਨੇ ਸਿਹਤ ਅਤੇ ਫਿਟਨੈੱਸ ਫੀਚਰਾਂ ਨੂੰ ਹੋਰ ਜ਼ਿਆਦਾ ਅਪਗ੍ਰੇਡ ਕੀਤਾ ਹੈ। ਇਸ ਵਿੱਚ ਉੱਨਤ ਹਾਰਟ ਰੇਟ ਮਾਨੀਟਰਿੰਗ ਸਿਸਟਮ ਸ਼ਾਮਲ ਕੀਤਾ ਗਿਆ ਹੈ, ਜੋ ਦਿਨ ਭਰ ਯੂਜ਼ਰ ਦੀ ਦਿਲ ਦੀ ਧੜਕਣ ਦਾ ਸਟੀਕ ਡਾਟਾ ਰਿਕਾਰਡ ਕਰਦਾ ਹੈ। ਹੈਲਥ ਐਪ ਦੇ ਇੰਟਰਫੇਸ ਨੂੰ ਵੀ ਪਹਿਲਾਂ ਨਾਲੋਂ ਆਸਾਨ ਬਣਾਇਆ ਗਿਆ ਹੈ। ਪ੍ਰੀਮੀਅਮ ਲੁੱਕ ਦੇ ਸ਼ੌਕੀਨਾਂ ਲਈ ਇਹ ਸੀਰੀਜ਼ ਚਿੱਟੇ ਅਤੇ ਡਾਰਕ ਗ੍ਰੇਅ ਰੰਗ ਦੇ 'ਲਗਜ਼ਰੀ ਸੇਰੇਮਿਕ ਕੇਸ' ਦੇ ਵਿਕਲਪ ਨਾਲ ਉਪਲਬਧ ਹੋਵੇਗੀ।
ਦੂਜੇ ਪਾਸੇ, ਐਪਲ ਦੀ ਸਭ ਤੋਂ ਮਜ਼ਬੂਤ ਮੰਨੀ ਜਾਣ ਵਾਲੀ 'ਵਾਚ ਅਲਟਰਾ 4' ਦੇ ਬਾਹਰੀ ਡਿਜ਼ਾਈਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਕੰਪਨੀ ਨੇ ਰੀਡਿਜ਼ਾਈਨ ਦੀ ਬਜਾਏ ਇੰਟਰਨਲ ਪ੍ਰੋਸੈਸਿੰਗ ਪਾਵਰ, ਬੈਟਰੀ ਲਾਈਫ਼ ਅਤੇ ਐਕਸਟ੍ਰੀਮ ਸਪੋਰਟਸ ਟਰੈਕਿੰਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਡਲਾਂ 'ਚ ਟੱਚ ਆਈਡੀ (Touch ID) ਸ਼ਾਮਲ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਐੱਸਈ-4 (SE 4) ਵਾਚ ਲਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ, ਐਪਲ ਭਵਿੱਖ ਵਿੱਚ ਬਿਨਾਂ ਸੂਈ ਚੁਭਾਏ ਬਲੱਡ ਸ਼ੂਗਰ (Blood Sugar) ਮਾਪਣ ਵਾਲੀ ਤਕਨਾਲੋਜੀ 'ਤੇ ਕੰਮ ਕਰ ਰਿਹਾ ਹੈ, ਜਿਸ ਨੂੰ 2030 ਤੱਕ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ।
Get all latest content delivered to your email a few times a month.