IMG-LOGO
ਹੋਮ ਪੰਜਾਬ: ਵਿੱਤ ਮੰਤਰੀ ਦਾ ਨਾਂ ਲੈ ਕੇ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ...

ਵਿੱਤ ਮੰਤਰੀ ਦਾ ਨਾਂ ਲੈ ਕੇ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ 'ਤੇ ਆਪ-ਕਾਂਗਰਸ 'ਚ ਤਿੱਖੀ ਬਹਿਸ, ਰਾਹੁਲ ਵੱਲੋਂ ਸਰਕਾਰ 'ਤੇ ਧਮਕਾਉਣ ਦੇ ਦੋਸ਼

Admin User - Sep 09, 2026 02:02 PM
IMG

ਸੰਗਰੂਰ ਦੇ ਤੂਰ ਬੰਜਾਰਾ ਦੇ ਜਿਸ ਮਜ਼ਦੂਰ ਗੁਲਜ਼ਾਰ ਸਿੰਘ ਨੇ ਪੰਜਾਬ ਦੇ ਮੰਤਰੀ ਦਾ ਨਾਂ ਲੈ ਕੇ ਖ਼ੁਦਕੁਸ਼ੀ ਕੀਤੀ, ਹੁਣ ਉਸ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) ਵਿੱਚ ਸ਼ਬਦੀ ਵਾਰ-ਪਲਟਵਾਰ ਸ਼ੁਰੂ ਹੋ ਗਿਆ ਹੈ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੁੱਧਵਾਰ ਸਵੇਰੇ ਪੋਸਟ ਕਰਕੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਿੱਚ ਇੱਕ ਖ਼ਤਰਨਾਕ ਪੈਟਰਨ ਦਿਖ ਰਿਹਾ ਹੈ— ਸਰਕਾਰੀ ਨਾਕਾਮੀ 'ਤੇ ਸਵਾਲ ਕਰੋਗੇ, ਤਾਂ ਜਵਾਬ ਧਮਕੀ ਅਤੇ ਟਾਰਚਰ ਨਾਲ ਮਿਲੇਗਾ।


ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕਿਹਾ— "ਰਾਹੁਲ ਜੀ, ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਪੰਜਾਬੀ ਅਜਿਹੀ ਰਾਜਨੀਤੀ ਪਸੰਦ ਨਹੀਂ ਕਰਦੇ। ਪਹਿਲਾਂ ਵੀ ਕਾਂਗਰਸੀਆਂ ਨੂੰ ਭਗਾ ਦਿੱਤਾ ਗਿਆ ਸੀ। ਮਾਮਲੇ 'ਚ ਸਾਰੇ ਦੋਸ਼ੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।"




ਦੱਸ ਦੇਈਏ ਕਿ ਗੁਲਜ਼ਾਰ ਦੇ ਪੁੱਤ ਨੇ ਨਸ਼ੇ ਲਈ ਘਰ ਦਾ ਸਾਮਾਨ ਅਤੇ ਬਰਤਨ ਤੱਕ ਵੇਚ ਦਿੱਤੇ ਸਨ। ਪੁੱਤ ਦੇ ਨਸ਼ੇੜੀ ਹੋਣ ਕਾਰਨ ਪੂਰਾ ਪਰਿਵਾਰ ਬੇਹੱਦ ਦੁਖੀ ਸੀ। ਆਪਣੇ ਇਸੇ ਦੁੱਖ ਦਾ ਹੱਲ ਲੱਭਣ ਲਈ ਗੁਲਜ਼ਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ਵਿੱਚ ਪਹੁੰਚਿਆ ਸੀ।


ਸਮਾਗਮ ਵਿੱਚ 'ਯੁੱਧ ਨਸ਼ੇ ਦੇ ਵਿਰੁੱਧ' ਦੀ ਗੱਲ ਚੱਲ ਰਹੀ ਸੀ ਤਾਂ ਗੁਲਜ਼ਾਰ ਨੇ ਕਿਹਾ ਕਿ ਨਸ਼ਾ ਨਹੀਂ ਰੁਕ ਰਿਹਾ। ਪੁੱਤ ਨਸ਼ਾ ਕਰ ਰਿਹਾ ਹੈ ਅਤੇ ਉਸ ਨੂੰ ਪਿੰਡ ਵਿੱਚ ਹੀ ਨਸ਼ਾ ਮਿਲ ਜਾਂਦਾ ਹੈ। ਬੱਸ ਇਸੇ ਗੱਲ ਤੋਂ ਸਰਪੰਚ ਨਾਰਾਜ਼ ਹੋ ਗਿਆ।


ਪਰਿਵਾਰ ਦਾ ਦੋਸ਼ ਹੈ ਕਿ ਗੁਲਜ਼ਾਰ ਸਿੰਘ 'ਤੇ ਮਾਫ਼ੀ ਮੰਗਣ ਲਈ ਦਬਾਅ ਪਾਇਆ ਗਿਆ, ਪਰ ਉਸ ਨੇ ਮਾਫ਼ੀ ਨਹੀਂ ਮੰਗੀ। ਇਸ ਤੋਂ ਬਾਅਦ ਪੁਲਿਸ ਜ਼ਰੀਏ ਦਬਾਅ ਬਣਾਇਆ ਗਿਆ। ਇਸ ਤੋਂ ਪਰੇਸ਼ਾਨ ਆ ਕੇ ਉਸ ਨੇ 7 ਸਤੰਬਰ ਨੂੰ ਸਲਫ਼ਾਸ ਨਿਗਲ ਲਈ। ਇਸ ਤੋਂ ਬਾਅਦ ਵੀਡੀਓ ਵਿੱਚ ਆਪਣੀ ਮੌਤ ਲਈ ਮੰਤਰੀ ਚੀਮਾ, ਪਿੰਡ ਦੇ ਸਰਪੰਚ ਸਮੇਤ ਕੁੱਲ ਛੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.