ਤਾਜਾ ਖਬਰਾਂ
ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 15 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹੁਣ ਮਾਝੇ ਅਤੇ ਦੁਆਬੇ ਦੇ 8 ਹੋਰ ਜ਼ਿਲ੍ਹਿਆਂ ਨੂੰ ਇਸ ਜਥੇਬੰਦਕ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਾਰੀ ਕੀਤੀ ਗਈ ਸੂਚੀ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਗੂਆਂ ਅਤੇ ਵਰਕਰਾਂ ਨੂੰ ਜਨਰਲ ਕੌਂਸਲ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਟਾਰੀ, ਅੰਮ੍ਰਿਤਸਰ ਪੱਛਮੀ, ਬਾਬਾ ਬਕਾਲਾ, ਰਾਜਾਸਾਂਸੀ, ਜੰਡਿਆਲਾ ਗੁਰੂ, ਅੰਮ੍ਰਿਤਸਰ ਕੇਂਦਰੀ ਅਤੇ ਅਜਨਾਲਾ ਹਲਕਿਆਂ ਤੋਂ ਕੁਲਵੰਤ ਸਿੰਘ ਖਾਪੜਖੇੜੀ, ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਗੁਰਚਰਨ ਸਿੰਘ ਚੱਬਾ, ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਮੇਜਰ ਸਿੰਘ ਸਰਕਾਰੀਆ, ਗੁਰਨਿਆਮਤ ਸਿੰਘ ਘਨੂੰਪੁਰ, ਹਰਭਜਨ ਸਿੰਘ ਕੰਡਾ, ਦਿਲਬਾਗ ਸਿੰਘ ਸੰਧੂ, ਸਰਵਣ ਸਿੰਘ ਤਖਤੂਚੱਕ, ਗੁਰਪ੍ਰੀਤ ਸਿੰਘ ਉਪਲ, ਮਨਜਿੰਦਰ ਸਿੰਘ ਕਾਜੀਵਾਲ, ਰਜਿੰਦਰ ਸਿੰਘ ਲਿੱਦੜ, ਪਰਮਜੀਤ ਸਿੰਘ ਡੱਲੇਕੇ, ਤੇਜਇਕਬਾਲ ਸਿੰਘ ਮੁਹਾਰ, ਭਗਤ ਸਿੰਘ ਝੰਜੋਟੀ, ਕੇਹਰ ਸਿੰਘ ਰਾਣੀਆ, ਬਲਕਾਰ ਸਿੰਘ ਕੋਟ ਖਹਿਰਾ, ਕੰਵਰਦੀਪ ਸਿੰਘ ਮਾਨ ਜਲਾਲ, ਗੁਰਭੇਜ ਸਿੰਘ ਜੱਬੋਵਾਲ, ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਰਵਿੰਦਰ ਕੁਮਾਰ ਨਵਾਂਕੋਟ, ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼ੁਭਾਸ਼ ਚੰਦਰ, ਨਿਰਮਲ ਸਿੰਘ ਇੰਦਰਾ ਕਾਲੋਨੀ, ਦਲਬੀਰ ਸਿੰਘ ਚੱਕ ਡੋਗਰਾਂ, ਬ੍ਰਹਮ ਸਿੰਘ ਝੰਡੇਰ, ਸੁਰਿੰਦਰਪਾਲ ਕਾਲੀਆ ਅਤੇ ਗੁਰਚਰਨਜੀਤ ਸਿੰਘ ਰਾਜ ਅਵਾਨ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ, ਦੀਨਾਨਗਰ ਅਤੇ ਬਟਾਲਾ ਹਲਕਿਆਂ ਤੋਂ ਕਈ ਆਗੂਆਂ ਨੂੰ ਜਨਰਲ ਕੌਂਸਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕਰਤਾਰ ਸਿੰਘ ਬੱਬਰੀ ਨੰਗਲ, ਮਨਪ੍ਰੀਤ ਸਿੰਘ ਸਿੱਧਵਾਂ, ਅਵਤਾਰ ਸਿੰਘ ਕਾਲਾ ਨੰਗਲ, ਮੱਖਣ ਸਿੰਘ ਸਾਧੂਚੱਕ, ਦਲਜੀਤ ਸਿੰਘ ਮੰਡ, ਜਗਪਾਲ ਸਿੰਘ ਸ਼ਮਰਾਵਾਂ, ਜਸਵੰਤ ਸਿੰਘ ਨਸੀਰਪੁਰ, ਗੁਰਦਿਆਲ ਸਿੰਘ ਹਰਚੋਵਾਲ, ਅਮਰੀਕ ਸਿੰਘ ਬਾਲੇਵਾਲ, ਬਲਜਿੰਦਰ ਸਿੰਘ ਬੱਜੂਮਾਨ, ਹਰਜੀਤ ਸਿੰਘ ਹਰਸ਼ੀਆਂ, ਕੁਲਦੀਪ ਸਿੰਘ ਕੋਟ ਮਜਲਸ, ਤੇਜਿੰਦਰ ਸਿੰਘ ਕਾਹਲੋਂ ਭਾਗੋਵਾਲ, ਸਤਨਾਮ ਸਿੰਘ ਬੁਰਜ ਅਰਾਈਆਂ, ਨਵਦੀਪ ਸਿੰਘ ਰਾਣਾ ਕਾਲਾ ਨੰਗਲ, ਬਲਦੇਵ ਸਿੰਘ ਤਾਜਪੁਰ, ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ, ਹਰਚਰਨ ਸਿੰਘ ਮਗਰਮੁੱਦੀਆ, ਬਿਕਰਮਜੀਤ ਸਿੰਘ ਭਿੰਟੇਵਿੰਡ, ਬਲਵੰਤ ਸਿੰਘ ਕੋਟਲੀਭਾਨ, ਤਰਲੋਚਨ ਸਿੰਘ ਸਤਕੋਹਾ, ਬਲਵਿੰਦਰ ਸਿੰਘ ਲਾਡੀ ਅਤੇ ਕਰਨੈਲ ਸਿੰਘ ਸ਼ੇਰਪੁਰ ਸ਼ਾਮਲ ਹਨ।
ਪਠਾਨਕੋਟ ਹਲਕੇ ਤੋਂ ਬਲਵਿੰਦਰ ਮਹਾਜਨ, ਰੋਹਿਤ ਮਨੋਹਰ, ਪਰਵੀਨ ਕੌਰ, ਸੁਰਜੀਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ। ਸੁਜਾਨਪੁਰ ਹਲਕੇ ਤੋਂ ਨਰਿੰਦਰ ਸਿੰਘ ਚੀਮਾ ਦੁਨੇਰ, ਰਾਜੇਸ਼ ਥਾਪਾ ਧਾਰ ਕਲਾਂ, ਜਤਿੰਦਰ ਸਲਾਰੀਆ ਪੰਜਵਾਲੀ ਕੋਟ ਅਤੇ ਪਰਮਜੀਤ ਸਿੰਘ ਲਮੀਨੀ ਨੂੰ ਜ਼ਿੰਮੇਵਾਰੀ ਮਿਲੀ ਹੈ।
ਤਰਨਤਾਰਨ ਹਲਕੇ ਤੋਂ ਸੰਦੀਪ ਕੁਮਾਰ, ਗੁਰਬੀਰ ਸਿੰਘ ਝਬਾਲ, ਮਨਜਿੰਦਰ ਸਿੰਘ ਐਮਾ ਕਲਾਂ ਅਤੇ ਗੁਰਮੀਤ ਸਿੰਘ ਗੰਡੀਵਿੰਡ ਨੂੰ, ਜਦਕਿ ਖਡੂਰ ਸਾਹਿਬ ਹਲਕੇ ਤੋਂ ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਕੁਲਦੀਪ ਸਿੰਘ ਲਹੋਰੀਆ, ਨਰਪਿੰਦਰ ਸਿੰਘ ਰੂੜੇਆਸਲ, ਸੁੱਖਰਾਜ ਬਹਾਦਰ ਸਿੰਘ ਤੇਲਢਾਏਵਾਲਾ ਅਤੇ ਜਗਦੀਪ ਸਿੰਘ ਖਾਨ ਰਸਾਦਾ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ।
ਹੁਸ਼ਿਆਰਪੁਰ, ਚੱਬੇਵਾਲ, ਸ਼ਾਮਚੁਰਾਸੀ ਅਤੇ ਗੜ੍ਹਸ਼ੰਕਰ ਹਲਕਿਆਂ ਤੋਂ ਅਨੂ ਭਾਰਦਵਾਜ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਢੋਲਣਵਾਲ, ਰਾਣਾ ਰਣਵੀਰ ਸਿੰਘ, ਸਰਵਿੰਦਰ ਸਿੰਘ ਠੀਡਾਂ, ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਜਰਨੈਲ ਸਿੰਘ ਬੁੱਡੋਂ, ਸਤਨਾਮ ਸਿੰਘ, ਕਸ਼ਮੀਰ ਸਿੰਘ ਗੀਗਨਵਾਲ, ਹਰਦੇਵ ਸਿੰਘ ਸਹਾਇਪੁਰ, ਤਰਸੇਮ ਸਿੰਘ ਮੇਘੋਵਾਲ, ਸਤਪਾਲ ਸਿੰਘ ਭੁਲਾਣਾ, ਅਮਰ ਸਿੰਘ ਭਵਾਨੀਪੁਰ, ਤਰਲੋਕ ਸਿੰਘ ਨਾਗਪਾਲ, ਅਮਰਜੀਤ ਸਿੰਘ ਪਰਖੋਵਾਲ ਅਤੇ ਅਵਤਾਰ ਸਿੰਘ ਮਲਕੋਵਾਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ, ਫਿਲੌਰ, ਜਲੰਧਰ ਨੌਰਥ, ਜਲੰਧਰ ਪੱਛਮੀ, ਜਲੰਧਰ ਸੈਂਟਰਲ ਅਤੇ ਜਲੰਧਰ ਕੈਂਟ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬਲਕਾਰ ਸਿੰਘ ਗਿੱਦੜਪਿੰਡੀ, ਰਸ਼ਪਾਲ ਸਿੰਘ ਸਿੰਘਪੁਰ, ਜਸਪਾਲ ਸਿੰਘ ਸਿਚੇਵਾਲ, ਗੁਰਦੇਵ ਸਿੰਘ ਪਛਾੜੀਆ, ਚੂਹੜ ਸਿੰਘ ਬੜਾ ਪਿੰਡ, ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਕੁਲਦੀਪ ਸਿੰਘ ਜੌਹਲ ਅੱਪਰਾ, ਸੰਤੋਖ ਸਿੰਘ ਘਾਰੂ ਬੁੰਡਾਲਾ, ਗੁਰਵਿੰਦਰ ਸਿੰਘ ਪਾਸਲਾ, ਗੁਰਜੀਤ ਸਿੰਘ ਮਰਵਾਹਾ, ਸੁਖਵਿੰਦਰ ਸਿੰਘ ਮੱਕੜ, ਜਗਦੀਪ ਸਿੰਘ ਵਿਰਦੀ, ਸਤਿੰਦਰ ਸਿੰਘ ਪੀਤਾ, ਆਬਿਦ ਹਸਨ ਸਲਮਾਨੀ, ਗੁਰਦੇਵ ਸਿੰਘ ਹੈਪੀ, ਪੂਰਨ ਸਿੰਘ ਬਰਾੜ, ਹਰਜੀਤ ਸਿੰਘ, ਮਨਜੀਤ ਸਿੰਘ ਟਰਾਂਸਪੋਰਟਰ, ਹਰਦੀਪ ਸਿੰਘ ਸਿੱਧੂ, ਗੁਰਬਚਨ ਸਿੰਘ ਮੱਕੜ, ਅਮਰਜੀਤ ਸਿੰਘ ਮੰਗਾ, ਗੁਰਮੇਲ ਸਿੰਘ, ਪਰਮਿੰਦਰ ਸਿੰਘ ਭਿੰਦਾ ਸ਼ੇਰਗਿੱਲ, ਸੁਖਵੀਰ ਸਿੰਘ ਥਿੰਦ, ਮਹਿੰਦਰ ਸਿੰਘ ਕੁਲਾਰ ਅਤੇ ਤਿਲਕ ਰਾਜ ਸ਼ਰਮਾ ਸ਼ਾਮਲ ਹਨ।
ਕਪੂਰਥਲਾ ਹਲਕੇ ਤੋਂ ਹਰਬੰਸ ਸਿੰਘ ਵਾਲੀਆ, ਅਸ਼ੋਕ ਕੁਮਾਰ, ਤੇਜਾ ਸਿੰਘ ਬਰਿੰਦਪੁਰਾ, ਸਰਵਣ ਸਿੰਘ ਸੇਖੋ, ਜਗਜੀਤ ਸਿੰਘ ਸ਼ੰਮੀ ਅਤੇ ਮਹਿੰਦਰ ਸਿੰਘ ਮੇਜਰਵਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫਗਵਾੜਾ ਦਿਹਾਤੀ ਤੋਂ ਗੁਰਦਾਵਰ ਸਿੰਘ ਭਾਖੜੀਆਂਣਾ, ਸ਼ਰਨਜੀਤ ਸਿੰਘ ਬੀੜ ਪੁਆਦ, ਰਜਿੰਦਰ ਸਿੰਘ ਨੰਗਲ ਅਤੇ ਹਰਦੀਪ ਸਿੰਘ ਰਿਹਾਣਾ ਜੱਟਾਂ, ਜਦਕਿ ਫਗਵਾੜਾ ਸ਼ਹਿਰੀ ਤੋਂ ਸੁਖਵਿੰਦਰ ਸਿੰਘ ਕੰਬੋਜ ਅਤੇ ਗੁਰਮੀਤ ਸਿੰਘ ਰਾਵਲਪਿੰਡੀ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ।
ਨਵਾਂਸ਼ਹਿਰ ਹਲਕੇ ਤੋਂ ਸੁਰਜੀਤ ਸਿੰਘ ਮੁਜੱਫਰਪੁਰ, ਮਨਮੋਹਣ ਸਿੰਘ ਗੁਲਾਟੀ, ਹਰਦੀਪ ਸਿੰਘ ਕੋਟ ਰਾਝਾਂ, ਹਰਮੇਸ਼ ਗੁਲੇਰੀਆ ਅਤੇ ਤਰਨਜੀਤ ਸਿੰਘ ਥਾਂਦੀ ਨੂੰ ਜਦਕਿ ਬਲਾਚੌਰ ਤੋਂ ਦਲਜੀਤ ਸਿੰਘ ਮਾਣੇਵਾਲ, ਡਾ. ਯਸ਼ਪਾਲ ਬੂਥਗੜ੍ਹ, ਰਾਣਾ ਰਣਦੀਪ ਕੌਸ਼ਲ, ਜੋਗਿੰਦਰ ਸਿੰਘ ਅਟਵਾਲ ਅਤੇ ਅਜਮੇਰ ਸਿੰਘ ਭਾਗਪੁਰ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਇਸ ਤੀਜੀ ਸੂਚੀ ਨਾਲ ਮਾਝੇ ਅਤੇ ਦੁਆਬੇ ਦੇ ਇਨ੍ਹਾਂ 8 ਜ਼ਿਲ੍ਹਿਆਂ ਵਿੱਚ ਜਨਰਲ ਕੌਂਸਲ ਦੇ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
Get all latest content delivered to your email a few times a month.