IMG-LOGO
ਹੋਮ ਪੰਜਾਬ: ਪੰਜਾਬ 'ਚ ਅੱਜ ਮੁੜ ਸਰਕਾਰੀ ਕਰਮਚਾਰੀ ਹੜਤਾਲ 'ਤੇ, ਦਫਤਰਾਂ ਦੇ...

ਪੰਜਾਬ 'ਚ ਅੱਜ ਮੁੜ ਸਰਕਾਰੀ ਕਰਮਚਾਰੀ ਹੜਤਾਲ 'ਤੇ, ਦਫਤਰਾਂ ਦੇ ਕੰਮ-ਕਾਜ 'ਤੇ ਪਵੇਗਾ ਵੱਡਾ ਅਸਰ

Admin User - Sep 08, 2026 10:53 AM
IMG

ਪੰਜਾਬ 'ਚ ਅੱਜ ਮੁੜ ਸਰਕਾਰੀ ਕਰਮਚਾਰੀ ਹੜਤਾਲ 'ਤੇ ਹਨ। DA ਦੇ ਮਸਲੇ ਨੂੰ ਲੈ ਕੇ ਮਨਿਸਟੀਰੀਅਲ ਸਟਾਫ਼ ਵੱਲੋਂ ਸਮੂਹਿਕ ਛੁੱਟੀ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦੇ ਕੰਮਕਾਜ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ, ਵੱਖ-ਵੱਖ ਸਰਕਾਰੀ ਡਾਇਰੈਕਟੋਰੇਟ ਅਤੇ ਹੋਰ ਦਫ਼ਤਰਾਂ 'ਚ ਕੰਮ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ ਅਤੇ ਹਸਪਤਾਲ ਤੇ ਸਕੂਲ ਵੀ ਖੁੱਲ੍ਹੇ ਰਹਿਣਗੇ। ਅਧਿਆਪਕ ਅਤੇ ਡਾਕਟਰ ਆਪਣੀ ਡਿਊਟੀ 'ਤੇ ਮੌਜੂਦ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 27 ਅਗਸਤ ਨੂੰ ਵੀ ਮੁਲਾਜ਼ਮਾਂ ਨੇ ਵੱਡੀ ਹੜਤਾਲ ਕੀਤੀ ਸੀ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.