IMG-LOGO
ਹੋਮ ਪੰਜਾਬ: ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਸ਼ਰਾਬੀ ਮੁੱਖ ਮੰਤਰੀ...

ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਸ਼ਰਾਬੀ ਮੁੱਖ ਮੰਤਰੀ ਵਲੋਂ ਕੀਤਾ ਗਿਆ ਸੰਵਿਧਾਨਕ ਢਾਂਚੇ ਨੂੰ ਢਹਿ ਢੇਰੀ

Admin User - Sep 08, 2026 10:40 AM
IMG

ਚੰਡੀਗੜ੍ਹ 8 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਸੋਮਵਾਰ ਇਥੇ ਕਿਹਾ ਕਿ *ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਸ਼ਰਾਬੀ ਮੁੱਖ ਮੰਤਰੀ ਵਲੋਂ ਪੰਜਾਬ ਦਾ ਵਿਨਾਸ਼ ਕਰਨ ਦੇ ਨਾਲ ਨਾਲ ਸੰਵਿਧਾਨਕ ਢਾਂਚੇ ਨੂੰ ਢਹਿ ਢੇਰੀ* ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋ ਆਪਣੇ ਆਪ ਵਿੱਚ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਹੈ l 

ਉਨਾਂ ਕਿਹਾ ਕਿ *ਜਿਸ ਬੇਸ਼ਰਮ, ਸ਼ਰਾਬੀ ਮੁੱਖ ਮੰਤਰੀ ਦੀ ਲੋਕਾਂ ਦੀ ਹਾਜ਼ਰੀ ਵਿੱਚ, ਸਟੇਜ ਉੱਤੇ ਜ਼ੁਬਾਨ ਲੜਖੜਾਉਂਦੀ ਹੋਵੇ, ਖੁਦ ਲੜਖੜਾਉਂਦਾ ਹੋਵੇ, ਸਵੇਰੇ ਸ਼ਾਮ ਸ਼ਰਾਬ ਨਾਲ ਟੱਲੀ ਰਹਿੰਦਾ ਹੋਵੇ, ਹੁਣ ਉਹ ਦੱਸੇਗਾ ਕਿ ਹਾਈ ਕੋਰਟ ਦਾ ਚੀਫ਼ ਜਸਟਿਸ ਕਿਸਨੂੰ ਲਿਆ ਜਾਵੇ* ਜਦਕਿ ਉਸਦੀ ਖੁਦ ਦੀ ਸਰਕਾਰ ਅਤੇ ਪਰਿਵਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਲਈ ਵਿਵਾਦਾਂ ਵਿੱਚ ਘਿਰੇ ਹੋਏ ਹਨ l 

ਸ੍ਰ ਮਜੀਠੀਆ ਨੇ ਕਿਹਾ ਕਿ ਸ਼ਰਾਬੀ ਅਤੇ ਤਾਨਾਸ਼ਾਹ ਮੁੱਖ ਮੰਤਰੀ ਦੀ ਸਰਕਾਰ ਵਲੋਂ ਅੱਜ ਪੰਜਾਬ ਵਿੱਚ ਆਜ਼ਾਦ ਮੀਡੀਆ ਨੂੰ ਖਤਮ ਕਰ ਦਿੱਤਾ ਗਿਆ ਹੈ, ਵਿਰੋਧੀ ਧਿਰਾਂ ਨੂੰ ਝੂਠੇ ਪਰਚੇ ਪਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੁਲਿਸ ਨੂੰ ਗੁਲਾਮ ਬਣਾ ਕੇ ਆਪਣੇ ਸਿਆਸੀ ਵਿਰੋਧੀਆਂ ਅਤੇ ਸਰਕਾਰ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਵਰਤੀਆਂ ਜਾ ਰਿਹਾ ਹੈ ਅਤੇ ਹੁਣ ਦਿੱਲੀ ਵਾਲੇ ਵਲਫ ਮਾਸਟਰ ਅਦੇ ਰਸਤੇ ਉੱਤੇ ਚਲਦੇ ਹੋਏ ਗੁਰੂ ਦੋਖੀ ਮੁੱਖ ਮੰਤਰੀ "ਜੁਡੀਸ਼ੀਅਰੀ" ਉੱਤੇ ਸਿੱਧੇ ਹਮਲੇ* ਕਰਨ ਉੱਤੇ ਉੱਤੇ ਆਇਆ ਹੈ ਜਿਸ ਨਾਲ ਉਹ ਪੰਜਾਬ ਨੂੰ ਨੁਕਸਾਨ ਵੱਲ ਧੱਕ ਰਿਹਾ ਹੈ l 

ਉਨਾਂ ਕਿਹਾ ਕਿ *ਸ਼ਰਾਬੀ ਮੁੱਖ ਮੰਤਰੀ ਵੱਲੋਂ ਚੀਫ਼ ਜਸਟਿਸ ਦੀ ਨਿਯੁਕਤੀ ਖਿਲਾਫ਼ ਮਤਾ ਪਾਸ ਕਰਨਾ ਸਿਰਫ ਇੱਕ ਆਮ ਮਤਾ ਨਹੀਂ, ਸਗੋਂ ਸਾਡੇ ਦੇਸ਼ ਦੀਆਂ ਉੱਚ ਅਦਾਲਤ ਨੂੰ ਸਿੱਧੀ ਧਮਕੀ ਹੈ ਅਤੇ ਸ਼ਰਾਬੀ ਮੁੱਖ ਮੰਤਰੀ ਵਲੋਂ ਅਦਾਲਤਾਂ ਉੱਤੇ ਇਸ ਤਰਾਂ ਧਮਕੀਆਂ ਅਤੇ ਗੁੰਡਾਗਰਦੀ ਭਰੇ ਵਰਤਾਰੇ ਦਾ ਬਾਰ ਐਸੋਸੀਏਸ਼ਨ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ*

ਉਨਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਅਤੇ ਉਸਦਾ ਦਿੱਲੀ ਵਾਲਾ ਆਕਾ ਜਵਾਬ ਦੇਣ ਕਿ ਕੀ ਉਹ *ਕੀ ਜੱਜਾਂ ਨੂੰ ਡਰਾ ਕੇ ਆਪਣੇ ਘਪਲਿਆਂ, ਚੋਰੀਆਂ, ਭ੍ਰਿਸ਼ਟਾਚਾਰ ਅਤੇ 5 ਕਰੋੜੀ ਕਾਂਡ ਉੱਤੇ ਪਰਦਾ ਪਾਉਣਾ ਚਾਹੁੰਦੇ ਹਨ ਸ਼ਰਾਬੀ ਮੁੱਖ ਮੰਤਰੀ ਅਤੇ ਉਸਦਾ ਦਿੱਲੀ ਵਾਲਾ ਠੱਗ ਆਕਾ*

ਉਨਾਂ ਕਿਹਾ ਕਿ *ਮੂਰਖ, 10 ਵੀ ਪਾਸ ਅਤੇ ਨਾਸਮਝ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਕਿਸੇ ਰਾਜ ਦਾ ਟੱਲੀ ਮੁੱਖ ਮੰਤਰੀ ਨਹੀਂ ਕਰਦਾ ਸਗੋਂ ਜੱਜਾਂ ਦੀ ਨਿਯੁਕਤੀ ਸਵਿੰਧਨਿਕ ਪ੍ਰੀਕਿਰਿਆ ਅਨੁਸਾਰ ਸੁਪਰੀਮ ਕੋਰਟ ਦਾ ਕਾਲਜੀਅਮ ਕਰਦਾ ਹੈ* l 

ਉਨਾਂ ਕਿਹਾ ਕਿ *ਜੁਡੀਸ਼ੀਅਰੀ ਖਿਲਾਫ ਐਸੀ ਗੁੰਡਿਆਂ ਵਾਲੀ ਸੋਚ ਰੱਖਣ ਵਾਲੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ, ਇਸਨੂੰ ਤੁਰੰਤ ਬਰਖਾਸਤ* ਕਰ ਦੇਣਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਜਿਸ ਤਰਾਂ ਜਨਤਾ ਵਿਚਲੇ ਸ਼ਰਾਬ ਦੇ ਨਸ਼ੇ ਵਿਚ ਸ਼ਰਾਬੀ ਮੁੱਖ ਮੰਤਰੀ ਕਹਿ ਰਿਹਾ ਸੀ ਕਿ ਇਸ ਨਿਯੁਕਤੀ ਨੂੰ ਲੈਕੇ ਮੇਰੀ ਆਗਿਆ ਝੀ ਲਈ ਗਈ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੋਈ ਸਿਆਸੀ ਨਿਯੁਕਤੀ ਜਾਂ ਤੇਰੀ ਸਰਕਾਰ ਵਿੱਚ ਕਿਸੇ ਮੁਲਾਜ਼ਮ ਦੀ ਨਿਯੁਕਤੀ ਨਹੀਂ ਜਿਸ ਤੇਰੇ ਤੋਂ ਆਗਿਆ ਲਈ ਜਾਵੇ l 

ਉਹਨੇ ਕਿਹਾ ਕਿਸ ਤੋਂ ਪਹਿਲਾਂ ਬੜੇ ਮੁੱਖ ਮੰਤਰੀ ਆਪਣਾ ਕਾਰਜਕਾਰ ਪੂਰਾ ਕਰਕੇ ਗਏ ਹਨ ਅਤੇ ਸ. ਪ੍ਰਕਾਸ਼ ਸਿੰਘ  ਬਾਦਲ ਦੀ ਸਰਕਾਰ ਪਹਿਲੇ ਉਹ ਖੁਦ ਵਜ਼ੀਦ ਰਹੇ ਹਨ ਪਰ ਇਸ ਤਰਾਂ ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕਦੇ ਸਰਕਾਰ ਵੱਲੋਂ ਉਹਨਾਂ ਟਿੱਪਣੀ ਕੀਤੀ ਗਈ ਨਾ ਦਬਾਅ ਪਾਉਣ ਦੀ ਕੋਸ਼ਿਸ਼ ਦੇਖੀ ਸੁਣੀ ਗਈ l 

ਉਨਾਂ ਕਿਹਾ ਕਿ ਇਹ ਸ਼ਰਾਬੀ ਮੁੱਖ ਮੰਤਰੀ ਅਤੇ ਉਸਦੇ ਦਿੱਲੀ ਵਾਲੇ ਆ ਕਰ ਬਿੰਦ ਕੇਜਰੀਵਾਲ ਦਾ ਹੰਕਾਰ ਹੈ ਜਿਸ ਨੇ ਇਸ ਤੋਂ ਪਹਿਲਾਂ ਵੀ ਇੱਕ ਮਹਿਲਾ ਜੱਜ ਸਾਹਿਬਾਨ ਅੱਗੇ ਪੇਸ਼ ਹੋਣ ਤੋਂ ਮਨਾ ਕਰਕੇ ਉਹਨਾਂ ਨਾਲ ਬਦਸਲੂਕੀ ਕਰਨ ਦੇ ਹਿਮਾਕਤ ਕੀਤੀ ਸੀ l ਉਹਨਾਂ ਕਿਹਾ ਕਿ ਜੈਸੇ ਸ਼ਰਾਬੀ ਮੁੱਖ ਮੰਤਰੀ ਵੱਲੋਂ ਜੁਡੀਸ਼ਰੀ ਉੱਤੇ ਦਬਾਵ ਬਣਾਉਣ ਲਈ ਕੈਬਨਟ ਵਿੱਚ ਚੀਫ ਜਸਟਿਸ ਤੇ ਨਿਯੁਕਤੀ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਉਸ ਸਰਕਾਰ ਦਾ ਮਕਸਦ ਟੋਪੀ ਸੀ ਨਾ ਅਤੇ ਐਡਵੋਕੇਟ ਜਨਰਲ ਚੀਫ ਜਸਟਿਸ ਦੇ ਸੌ ਚੁੱਕ ਸਮਾਗਮ ਵਿੱਚ ਕੀ ਕਰ ਰਹੇ ਸਨ ?

 ਉਹਨਾਂ ਕਿਹਾ ਕਿ ਜਿਹੜੀਆਂ ਅਦਾਲਤਾਂ ਸ਼ਰਾਬੀ ਮੁੱਖ ਮੰਤਰੀ ਦੇ ਕੁਸਾਸਨ ਦੌਰਾਨ ਹੋਈਆਂ ਧੱਕੇਸ਼ਾਹੀਆਂ ਤੇ ਮਨੁੱਖੀ ਅਧਿਕਾਰਾਂ ਦੇ ਕਾਣ ਵਰਗੇ ਮਾਮਲਿਆਂ ਵਿੱਚ ਇਨਸਾਫ ਦੇਣ ਲਈ ਬੈਠੀਆਂ ਹਨ ਉਹਨਾਂ ਅਦਾਲਤਾਂ ਤੇ ਜੱਜ ਸਾਹਿਬਾਨਾ ਦੇ ਆਦਰ ਮਾਣ ਅਤੇ ਵਜੂਦ ਨੂੰ ਸ਼ਰਾਬੀ ਮੁੱਖ ਮੰਤਰੀ ਸਿੱਧਾ ਚੈਲੰਜ ਕਰ ਰਿਹਾ ਹੈ l ਉਹਨੇ ਕਿਹਾ ਕਿ ਅਫਸਰਸ਼ਾਹੀ, ਪ੍ਰੈਸ ਅਤੇ ਜੁਡੀਸ਼ਰੀ ਆਪਣੇ ਤਰੀਕੇ ਸੁਤੰਤਰ ਢੰਗ ਨਾਲ ਕੰਮ ਕਰਦੇ ਹਨ ਅਤੇ ਕਰਨ ਦੇਣਾ ਚਾਹੀਦਾ ਹੈ ਪਰ ਹੰਕਾਰੀ ਅਤੇ ਸ਼ਰਾਬੀ ਮੁੱਖ ਮੰਤਰੀ ਵੱਲੋਂ ਹੁਣ ਜੁਡੀਸ਼ੀਅਲ ਸਿਸਟਮ ਉਤੇ ਹੀ ਹਮਲਾ ਬੋਲਿਆ ਗਿਆ ਜਿਸ ਦੀ ਉਹ ਸਖਤ ਨਿਖੇਧੀ ਕਰਦੇ ਹਨ l 

ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਜੁਡੀਸ਼ੀਅਰੀ ਸਿਸਟਮ ਦੇ ਸਤਿਕਾਰ ਦੇ ਵਜੋਂ ਅੱਜ ਹਲਕਾ ਮਜੀਠਾ ਤੋਂ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਸਨ ਪਰ ਸ਼ਰਾਬੀ ਮੁੱਖ ਮੰਤਰੀ ਨੂੰ ਇਹ ਚੇਤਾਵਨੀ ਵੀ ਹੈ 'ਤੇ ਉਸਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੌ ਉਹ ਕਰ ਰਿਹਾ ਹੈ ਉਹ ਉਸਦੇ ਖੁਦ ਲਈ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਖਤਰਨਾਕ ਸਿੱਧ ਹੋ ਸਕਦੇ ਹਨ l

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.