IMG-LOGO
ਹੋਮ ਪੰਜਾਬ: ਮੋਹਨਜੀਤ ਸ਼ੇਰੋਂ ਕੁੱਟਮਾਰ ਮਾਮਲੇ 'ਚ NHRC ਸਖ਼ਤ: ਪੰਜਾਬ ਸਰਕਾਰ ਤੋਂ...

ਮੋਹਨਜੀਤ ਸ਼ੇਰੋਂ ਕੁੱਟਮਾਰ ਮਾਮਲੇ 'ਚ NHRC ਸਖ਼ਤ: ਪੰਜਾਬ ਸਰਕਾਰ ਤੋਂ ATR ਤਲਬ; ਸੀਸੀਟੀਵੀ ਫੁੱਟੇਜ ਤੇ MLC ਰਿਪੋਰਟ ਸੁਰੱਖਿਅਤ ਰੱਖਣ ਦੇ ਹੁਕਮ

Admin User - Sep 07, 2026 10:26 AM
IMG

ਸੁਨਾਮ ਦੇ ਪਿੰਡ ਸ਼ੇਰੋਂ ਵਿਖੇ 'ਲੋਕ ਮਿਲਣੀ' ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਮੁੱਦੇ 'ਤੇ ਵਿਰੋਧ ਜਤਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਪੰਜਾਬ ਪੁਲਿਸ ਵੱਲੋਂ ਕਥਿਤ ਹਿਰਾਸਤੀ ਤਸ਼ੱਦਦ ਅਤੇ ਬਦਸਲੂਕੀ ਦੇ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਸਖ਼ਤ ਰੁੱਖ ਅਪਣਾਇਆ ਹੈ। ਰਾਜ ਸਭਾ ਮੈਂਬਰ ਤਰੁਣ ਚੁੱਘ ਵੱਲੋਂ ਭੇਜੀ ਗਈ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਨੇ 'ਪ੍ਰੋਟੈਕਸ਼ਨ ਆਫ਼ ਹਿਊਮਨ ਰਾਈਟਸ ਐਕਟ, 1993' ਦੀ ਧਾਰਾ 12 ਤਹਿਤ ਪੰਜਾਬ ਸਰਕਾਰ ਤੋਂ 'ਐਕਸ਼ਨ ਟੇਕਨ ਰਿਪੋਰਟ' (ATR) ਤਲਬ ਕੀਤੀ ਹੈ।


ਸ਼ਿਕਾਇਤ ਅਨੁਸਾਰ 2 ਸਤੰਬਰ ਨੂੰ ਹੋਈ 'ਲੋਕ ਮਿਲਣੀ' ਦੌਰਾਨ ਮੋਹਨਜੀਤ ਸਿੰਘ ਨੇ ਨਸ਼ਿਆਂ ਦੀ ਸਮੱਗਲਿੰਗ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਾਲਾ ਝੰਡਾ ਦਿਖਾਇਆ ਸੀ। ਦੋਸ਼ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲੈ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਬਿਜਲੀ ਦੇ ਝਟਕੇ ਦਿੱਤੇ ਅਤੇ ਉਸ ਦੀ ਧਾਰਮਿਕ ਪਛਾਣ ਨਾਲ ਵੀ ਛੇੜਛਾੜ ਕੀਤੀ। ਇਸ ਤੋਂ ਇਲਾਵਾ ਉਸ ਦੀ ਮਾਤਾ ਅਤੇ ਭੈਣ ਨਾਲ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਅਭੱਦਰ ਵਿਵਹਾਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।


ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ, ਡੀ.ਜੀ.ਪੀ. (DGP), ਐੱਸ.ਐੱਸ.ਪੀ. ਸੰਗਰੂਰ ਅਤੇ ਡਿਪਟੀ ਕਮਿਸ਼ਨਰ ਨੂੰ ਦੋ ਹਫ਼ਤਿਆਂ ਦੇ ਅੰਦਰ ਪੁਆਇੰਟ-ਵਾਈਜ਼ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ:


ਸੀਸੀਟੀਵੀ ਅਤੇ ਇਲੈਕਟ੍ਰਾਨਿਕ ਸਬੂਤ: ਸਬੰਧਤ ਥਾਣੇ ਤੇ ਪੁਲਿਸ ਕੰਪਲੈਕਸ ਦੀ ਸੀਸੀਟੀਵੀ ਫੁੱਟੇਜ ਅਤੇ ਵੀਡੀਓ ਕਾਲਜ਼ ਨਾਲ ਜੁੜੇ ਸਬੂਤ ਤੁਰੰਤ ਸੀਲ ਤੇ ਸੁਰੱਖਿਅਤ ਕੀਤੇ ਜਾਣ।

ਹਿਰਾਸਤੀ ਰਿਕਾਰਡ: ਗ੍ਰਿਫ਼ਤਾਰੀ ਦੇ ਵੇਰਵੇ, DDR/GD ਐਂਟਰੀਆਂ ਅਤੇ ਮੈਡੀਕਲ ਲੀਗਲ ਸਰਟੀਫਿਕੇਟ (MLC) ਰਿਪੋਰਟ ਨੱਥੀ ਕੀਤੀ ਜਾਵੇ।

ਮੁਲਾਜ਼ਮਾਂ ਦੀ ਸੂਚੀ: ਘਟਨਾ 'ਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਨਾਂ, ਰੈਂਕ ਅਤੇ ਮੌਜੂਦਾ ਤਾਇਨਾਤੀ ਦੀ ਜਾਣਕਾਰੀ ਦਿੱਤੀ ਜਾਵੇ।


ਕਮਿਸ਼ਨ ਨੇ ਮੋਹਨਜੀਤ ਦੀ ਮਾਤਾ ਅਤੇ ਭੈਣ ਨਾਲ ਹੋਈ ਬਦਸਲੂਕੀ ਦੀ ਵੀ ਵੱਖਰੇ ਤੌਰ 'ਤੇ ਜਾਂਚ ਕਰਨ ਲਈ ਕਿਹਾ ਹੈ। ਏ.ਟੀ.ਆਰ. ਪ੍ਰਾਪਤ ਹੋਣ ਤੋਂ ਬਾਅਦ ਕਮਿਸ਼ਨ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.