IMG-LOGO
ਹੋਮ ਰਾਸ਼ਟਰੀ: ਅਜਨਾਰ ਨਦੀ ਦੀ ਸਫ਼ਾਈ ਨਾਲ ਚਰਚਾ 'ਚ ਆਏ 'ਬਿੱਟੂ ਤਬਾਹੀ'...

ਅਜਨਾਰ ਨਦੀ ਦੀ ਸਫ਼ਾਈ ਨਾਲ ਚਰਚਾ 'ਚ ਆਏ 'ਬਿੱਟੂ ਤਬਾਹੀ' ਦਾ ਯੂਟਿਊਬਰ ਧਰੁਵ ਰਾਠੀ ਨੂੰ ਠੋਕਵਾਂ ਜਵਾਬ: 'ਗੱਲ ਸ਼੍ਰੇਅ ਦੀ ਨਹੀਂ, ਨਾਗਰਿਕ ਫ਼ਰਜ਼ ਦੀ ਹੈ'

Admin User - Sep 06, 2026 01:52 PM
IMG

ਮੱਧ ਪ੍ਰਦੇਸ਼ ਦੀ ਅਜਨਾਰ ਨਦੀ ਦੀ ਨੁਹਾਰ ਬਦਲ ਕੇ ਚਰਚਾ 'ਚ ਆਏ 21 ਸਾਲਾ ਨੌਜਵਾਨ ਸੁਰੇਂਦਰ ਸਿੰਘ ਚੌਧਰੀ ਉਰਫ਼ 'ਬਿੱਟੂ ਤਬਾਹੀ' ਅਤੇ ਮਸ਼ਹੂਰ ਕੰਟੈਂਟ ਕ੍ਰਿਏਟਰ ਧਰੁਵ ਰਾਠੀ ਵਿਚਾਲੇ ਤਿੱਖੀ ਬਹਿਸ ਛਿੜ ਗਈ ਹੈ। ਮੁੱਖ ਮੰਤਰੀ ਮੋਹਨ ਯਾਦਵ ਨਾਲ ਬਿੱਟੂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਏ ਇਸ ਵਿਵਾਦ 'ਚ ਬਿੱਟੂ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਮਕਸਦ ਸਿਆਸੀ ਰੋਟੀਆਂ ਸੇਕਣਾ ਨਹੀਂ, ਸਗੋਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ।


ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਬਿੱਟੂ ਨੇ ਸੀ.ਐੱਮ. ਮੋਹਨ ਯਾਦਵ ਨਾਲ ਮੁਲਾਕਾਤ ਕਰਕੇ ਸਰਕਾਰੀ ਸਹਿਯੋਗ ਦਾ ਧੰਨਵਾਦ ਕੀਤਾ। ਇਸ 'ਤੇ ਰਾਠੀ ਨੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਜਿਸ ਨਦੀ ਦੀ ਸਫ਼ਾਈ ਇਕੱਲੇ ਮੁੰਡੇ ਨੇ ਦਿਨ-ਰਾਤ ਇੱਕ ਕਰਕੇ ਕੀਤੀ, ਉਸ ਦਾ ਸਿਹਰਾ ਹੁਣ ਸਰਕਾਰ 'ਪਬਲਿਸਿਟੀ ਸਟੰਟ' ਅਤੇ 'ਫੋਟੋਸ਼ੂਟ' ਰਾਹੀਂ ਆਪਣੇ ਨਾਂ ਕਰਨਾ ਚਾਹੁੰਦੀ ਹੈ। ਰਾਠੀ ਮੁਤਾਬਕ ਸਰਕਾਰ ਕੋਈ ਅਸਲ ਕੰਮ ਕਰਨ ਦੀ ਬਜਾਏ ਸਿਰਫ਼ PR ਬਣਾਉਣ 'ਚ ਲੱਗੀ ਹੋਈ ਹੈ।


ਰਾਠੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ, "ਧਰੁਵ ਵੀਰ, ਇਹ ਮੁੱਦਾ ਸਿਹਰਾ ਲੈਣ ਦਾ ਬਿਲਕੁਲ ਨਹੀਂ ਹੈ। ਸਰਕਾਰ ਪਹਿਲਾਂ ਵੀ ਮੇਰੇ ਕੰਮ ਦੀ ਸ਼ਲਾਘਾ ਕਰ ਚੁੱਕੀ ਹੈ। ਅਸਲ ਗੱਲ ਨਾਗਰਿਕ ਬੋਧ (Civic Sense) ਦੀ ਹੈ। ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ।"


ਜ਼ਿਕਰਯੋਗ ਹੈ ਕਿ ਭੋਪਾਲ ਤੋਂ 119 ਕਿਲੋਮੀਟਰ ਦੂਰ ਅਜਨਾਰ ਨਦੀ ਨੂੰ ਸਾਫ਼ ਕਰਨ ਦੀ ਸ਼ੁਰੂਆਤ ਬਿੱਟੂ ਨੇ ਇਕੱਲਿਆਂ ਹੀ ਕੀਤੀ ਸੀ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਵੀ ਮਦਦ ਦਾ ਹੱਥ ਵਧਾਇਆ। ਮੁੱਖ ਮੰਤਰੀ ਯਾਦਵ ਨੇ ਵੀ ਉਸ ਦੇ ਜਜ਼ਬੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਕ ਆਮ ਨੌਜਵਾਨ ਵੀ ਚਾਹੇ ਤਾਂ ਸਮਾਜ 'ਚ ਵੱਡੀ ਤਬਦੀਲੀ ਲਿਆ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.