IMG-LOGO
ਹੋਮ ਪੰਜਾਬ: ਮਰਦਮਸ਼ੁਮਾਰੀ 2027: ਲੱਦਾਖ ਤੋਂ ਬਾਅਦ ਪੰਜਾਬ, ਯੂ.ਪੀ. ਸਮੇਤ 4 ਰਾਜਾਂ...

ਮਰਦਮਸ਼ੁਮਾਰੀ 2027: ਲੱਦਾਖ ਤੋਂ ਬਾਅਦ ਪੰਜਾਬ, ਯੂ.ਪੀ. ਸਮੇਤ 4 ਰਾਜਾਂ 'ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਗਣਨਾ; 16 ਨਵੰਬਰ ਤੋਂ ਮਿਲੇਗਾ ਸਵੈ-ਗਣਨਾ ਦਾ ਵਿਕਲਪ

Admin User - Sep 06, 2026 12:41 PM
IMG

ਦੇਸ਼ ਵਿੱਚ ਆਗਾਮੀ ਮਰਦਮਸ਼ੁਮਾਰੀ 2027 ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਲੱਦਾਖ ਤੋਂ ਬਾਅਦ ਹੁਣ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਦੇ ਮੈਦਾਨੀ ਇਲਾਕਿਆਂ ਵਿੱਚ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮਰਦਮਸ਼ੁਮਾਰੀ ਦਾ ਕੰਮ ਕੀਤਾ ਜਾਵੇਗਾ। ਆਉਣ ਵਾਲੇ ਸਾਲ ਦੀ ਸ਼ੁਰੂਆਤ ਵਿੱਚ ਚੋਣਾਂ ਵਾਲੇ ਰਾਜਾਂ ਵਿੱਚ ਪ੍ਰਕਿਰਿਆ ਨੂੰ ਸਮੇਂ ਤੋਂ ਪਹਿਲਾਂ ਚਲਾਇਆ ਜਾ ਰਹਾ ਹੈ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਮੌਤੁੰਜੈ ਕੁਮਾਰ ਨਾਰਾਇਣ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਨਾਗਰਿਕਾਂ ਨੂੰ 16 ਨਵੰਬਰ ਤੋਂ 30 ਨਵੰਬਰ 2026 ਤੱਕ 'ਸਵੈ-ਗਣਨਾ' (Self-enumeration) ਦੀ ਸੁਵਿਧਾ ਵੀ ਮਿਲੇਗੀ।


ਨੋਟੀਫਿਕੇਸ਼ਨ ਮੁਤਾਬਕ ਪੰਜਾਬ, ਯੂ.ਪੀ., ਗੋਆ ਅਤੇ ਉੱਤਰਾਖੰਡ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਹਿੱਸਿਆਂ ਲਈ ਸੰਦਰਭ ਮਿਤੀ (Reference Date) 5 ਜਨਵਰੀ 2027 ਦੀ ਰਾਤ 12 ਵਜੇ ਤੈਅ ਕੀਤੀ ਗਈ ਹੈ। ਇਸ ਤੋਂ ਬਾਅਦ 5 ਜਨਵਰੀ ਤੋਂ 9 ਜਨਵਰੀ 2027 ਤੱਕ ਸੋਧ ਪੜਾਅ (Revision Phase) ਚਲਾਇਆ ਜਾਵੇਗਾ। ਦੂਜੇ ਪਾਸੇ, ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ ਨਾਲ ਢਕੇ ਖੇਤਰਾਂ ਵਿੱਚ 1 ਸਤੰਬਰ ਤੋਂ 30 ਸਤੰਬਰ ਤੱਕ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ, ਜਿਸ ਦੀ ਸੰਦਰਭ ਮਿਤੀ 1 ਅਕਤੂਬਰ 2026 ਰੱਖੀ ਗਈ ਹੈ।


ਮਈ 2027 ਵਿੱਚ ਪੰਜਾਬ, ਉੱਤਰ ਪ੍ਰਦੇਸ਼, ਗੋਆ, ਉੱਤਰਾਖੰਡ ਅਤੇ ਮਨੀਪੁਰ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਇਨ੍ਹਾਂ ਰਾਜਾਂ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਮਲੇ ਦੀ ਸਰਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮਰਦਮਸ਼ੁਮਾਰੀ ਦਾ ਕੰਮ ਪਹਿਲਾਂ ਨਿਬੇੜਨ ਦੀ ਯੋਜਨਾ ਬਣਾਈ ਗਈ ਹੈ। ਦੇਸ਼ ਦੇ ਬਾਕੀ ਮੈਦਾਨੀ ਹਿੱਸਿਆਂ ਲਈ ਸੰਦਰਭ ਮਿਤੀ 1 ਮਾਰਚ 2027 ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.