IMG-LOGO
ਹੋਮ ਪੰਜਾਬ: "Go Back Baghel" ਤੋਂ "Welcome Pilot": ਪੰਜਾਬ ਕਾਂਗਰਸ 'ਚ ਬਦਲਾਅ...

"Go Back Baghel" ਤੋਂ "Welcome Pilot": ਪੰਜਾਬ ਕਾਂਗਰਸ 'ਚ ਬਦਲਾਅ ਤੋਂ ਚੰਨੀ ਧੜਾ ਗੱਦ-ਗੱਦ; 2027 ਤੋਂ ਪਹਿਲਾਂ ਹਾਈਕਮਾਂਡ ਦਾ ਵੱਡਾ ਦਾਅ

Admin User - Sep 06, 2026 11:16 AM
IMG

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਸੰਗਠਨ ਅੰਦਰ ਵੱਡੀ ਸਿਆਸੀ ਸਰਜਰੀ ਕਰਦਿਆਂ ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਦੇ ਇਸ ਫੈਸਲੇ ਨਾਲ ਪਿਛਲੇ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਚੰਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਚਿਨ ਪਾਇਲਟ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਅਹਿਮ ਬਦਲਾਅ ਲਈ ਹਾਈਕਮਾਂਡ ਦਾ ਧੰਨਵਾਦ ਜਤਾਇਆ।


ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਇੰਚਾਰਜ ਭੂਪੇਸ਼ ਬਘੇਲ ਨਾਲ ਚੰਨੀ ਧੜੇ ਦੀ ਖਿੱਚੋਤਾਣ ਲਗਾਤਾਰ ਜਾਰੀ ਸੀ। 'ਹਰ ਬੂਥ-ਕਾਂਗਰਸ ਮਜ਼ਬੂਤ' ਮੁਹਿੰਮ ਦੌਰਾਨ ਬਘੇਲ ਵੱਲੋਂ ਧੜੇਬੰਦੀ ਸੁਲਝਾਉਣ ਦੀਆਂ ਕੋਸ਼ਿਸ਼ਾਂ ਉਦੋਂ ਫੇਲ੍ਹ ਹੋ ਗਈਆਂ ਜਦੋਂ ਉਨ੍ਹਾਂ 'ਤੇ ਇੱਕਤਰਫ਼ਾ ਕਾਰਵਾਈ ਕਰਨ ਦੇ ਦੋਸ਼ ਲੱਗੇ। ਬਘੇਲ ਦੇ ਮੁਕਤਸਰ ਤੇ ਬਠਿੰਡਾ ਦੌਰਿਆਂ ਦੌਰਾਨ 'Go Back Baghel' ਦੇ ਪੋਸਟਰ ਲਗਾ ਕੇ ਅੰਗਰੇਜ਼ ਹਾਕਮਾਂ ਦੀ ਵਰਦੀ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ।


ਪੰਜਾਬ ਕਾਂਗਰਸ ਅੰਦਰਲੇ ਕਲੇਸ਼ ਨੂੰ ਸ਼ਾਂਤ ਕਰਨ ਵਿੱਚ ਅਸਫ਼ਲ ਰਹੇ ਬਘੇਲ ਨੂੰ ਹਟਾ ਕੇ ਹੁਣ ਹਾਈਕਮਾਂਡ ਨੇ ਸਚਿਨ ਪਾਇਲਟ 'ਤੇ ਭਰੋਸਾ ਜਤਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪਾਇਲਟ ਰਾਜਾ ਵੜਿੰਗ ਅਤੇ ਚੰਨੀ ਧੜੇ ਵਿਚਾਲੇ ਤਾਲਮੇਲ ਬਣਾ ਕੇ ਪਾਰਟੀ ਨੂੰ ਚੋਣਾਂ ਲਈ ਕਿਵੇਂ ਇੱਕਜੁੱਟ ਕਰਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.