IMG-LOGO
ਹੋਮ ਪੰਜਾਬ: ਬੱਚੇ ਦੇ ਜਨਮ ਸਰਟੀਫਿਕੇਟ 'ਚੋਂ ਨਹੀਂ ਹਟਾਇਆ ਜਾ ਸਕਦਾ ਜੈਵਿਕ...

ਬੱਚੇ ਦੇ ਜਨਮ ਸਰਟੀਫਿਕੇਟ 'ਚੋਂ ਨਹੀਂ ਹਟਾਇਆ ਜਾ ਸਕਦਾ ਜੈਵਿਕ ਪਿਤਾ ਦਾ ਨਾਂ: ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਮਾਂ ਦੀ ਪਟੀਸ਼ਨ ਖ਼ਾਰਜ

Admin User - Sep 05, 2026 02:56 PM
IMG

ਚੰਡੀਗੜ੍ਹ: ਦੂਜੇ ਵਿਆਹ ਤੋਂ ਬਾਅਦ ਜਨਮ ਸਰਟੀਫਿਕੇਟ 'ਤੇ ਪਿਤਾ ਦਾ ਨਾਂ ਬਦਲਣ ਦੀਆਂ ਕੋਸ਼ਿਸ਼ਾਂ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਅਹਿਮ ਅਤੇ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਮਾਂ ਜਾਂ ਪਿਤਾ ਵੱਲੋਂ ਕੀਤਾ ਗਿਆ ਦੂਜਾ ਵਿਆਹ ਬੱਚੇ ਦੇ ਜੈਵਿਕ (ਬਾਇਓਲੋਜੀਕਲ) ਪਿਤਾ ਦੀ ਪਛਾਣ ਨੂੰ ਬਦਲ ਜਾਂ ਮਿਟਾ ਨਹੀਂ ਸਕਦਾ। ਇਸੇ ਟਿੱਪਣੀ ਨਾਲ ਹਾਈ ਕੋਰਟ ਨੇ ਆਪਣੇ ਨਾਬਾਲਗ ਬੱਚੇ ਦੇ ਜਨਮ ਸਰਟੀਫਿਕੇਟ ਵਿੱਚੋਂ ਜੈਵਿਕ ਪਿਤਾ ਦਾ ਨਾਂ ਹਟਾ ਕੇ ਦੂਜੇ ਪਤੀ ਦਾ ਨਾਂ ਚੜ੍ਹਾਉਣ ਦੀ ਮੰਗ ਕਰਨ ਵਾਲੀ ਇੱਕ ਔਰਤ ਦੀ ਆਰਜ਼ੀ ਖ਼ਾਰਜ ਕਰ ਦਿੱਤੀ।


ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਜਨਮ ਸਰਟੀਫਿਕੇਟ ਮੂਲ ਰੂਪ ਵਿੱਚ ਬੱਚੇ ਦੇ ਪੈਦਾ ਹੋਣ ਵੇਲੇ ਦੇ ਸੱਚੇ ਤੱਥਾਂ ਅਤੇ ਮਾਪਿਆਂ ਦੀ ਪਛਾਣ ਦਾ ਇੱਕ ਅਧਿਕਾਰਤ ਸਰਕਾਰੀ ਰਿਕਾਰਡ ਹੁੰਦਾ ਹੈ। ਵਿਆਹ, ਤਲਾਕ ਜਾਂ ਪੁਨਰ-ਵਿਆਹ ਵਰਗੀਆਂ ਬਾਅਦ ਦੀਆਂ ਸਮਾਜਿਕ ਅਤੇ ਕਾਨੂੰਨੀ ਘਟਨਾਵਾਂ ਇਸ ਮੂਲ ਸੱਚਾਈ ਨੂੰ ਨਹੀਂ ਬਦਲ ਸਕਦੀਆਂ। ਅਦਾਲਤ ਅਨੁਸਾਰ ਜਨਮ ਦੇ ਸਮੇਂ ਜੋ ਜੈਵਿਕ ਤੱਥ ਦਰਜ ਹੋ ਚੁੱਕੇ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ 'ਚ ਬਦਲਿਆ ਨਹੀਂ ਜਾ ਸਕਦਾ ਅਤੇ ਸਬੰਧਤ ਸਾਰੀਆਂ ਧਿਰਾਂ ਨੂੰ ਇਹ ਸਵੀਕਾਰ ਕਰਨਾ ਪਵੇਗਾ।


ਜ਼ਿਕਰਯੋਗ ਹੈ ਕਿ ਇੱਕ ਔਰਤ ਨੇ ਹਾਈ ਕੋਰਟ ਤੱਕ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਉਸ ਨੇ ਆਪਣੇ ਪਹਿਲੇ ਪਤੀ ਨਾਲੋਂ ਵੱਖ ਹੋ ਕੇ ਦੂਜਾ ਵਿਆਹ ਕਰਵਾ ਲਿਆ ਹੈ, ਇਸ ਲਈ ਉਸ ਦੇ ਨਾਬਾਲਗ ਬੱਚੇ ਦੇ ਜਨਮ ਸਰਟੀਫਿਕੇਟ 'ਚੋਂ ਪਹਿਲੇ ਪਤੀ ਦਾ ਨਾਂ ਹਟਾ ਕੇ ਦੂਜੇ ਪਤੀ ਦਾ ਨਾਂ ਬਤੌਰ ਪਿਤਾ ਦਰਜ ਕੀਤਾ ਜਾਵੇ। ਹਾਲਾਂਕਿ, ਹਾਈ ਕੋਰਟ ਨੇ ਕਾਨੂੰਨੀ ਤਰਕਾਂ ਦੇ ਆਧਾਰ 'ਤੇ ਇਸ ਵਿੱਚ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਪਟੀਸ਼ਨ ਨੂੰ ਸਿਰੇ ਤੋਂ ਨਕਾਰ ਦਿੱਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.