IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, FBI ਦੀ Most Wanted ਲਿਸਟ ’ਚ ਭਾਰਤੀ ਮੂਲ ਦਾ ਮਨਜੀਤ...

FBI ਦੀ Most Wanted ਲਿਸਟ ’ਚ ਭਾਰਤੀ ਮੂਲ ਦਾ ਮਨਜੀਤ ਬੇਦੀ ਸ਼ਾਮਲ, $150,000 ਲੱਖ ਡਾਲਰ ਦਾ ਰੱਖਿਆ ਇਨਾਮ

Admin User - Sep 04, 2026 06:20 PM
IMG

ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਆਪਣੀ Most Wanted ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਵੱਲੋਂ ਬੇਦੀ ਦੀ ਗ੍ਰਿਫ਼ਤਾਰੀ ਅਤੇ ਉਸ ਨੂੰ ਦੋਸ਼ੀ ਠਹਿਰਾਉਣ ਵਿੱਚ ਮਦਦ ਕਰਨ ਵਾਲੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 1,50,000 ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।

FBI ਮੁਤਾਬਕ ਬੇਦੀ ਵਾਸ਼ਿੰਗਟਨ ਦੇ ਟਾਕੋਮਾ ਵਿੱਚ ਇੱਕ ਏਸ਼ੀਅਨ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਸ ’ਤੇ ਅਮਰੀਕੀ ਸਰਕਾਰ ਦੀ SNAP (Supplemental Nutrition Assistance Program) ਯੋਜਨਾ ਤਹਿਤ ਮਿਲਣ ਵਾਲੇ ਲਾਭਾਂ ਵਿੱਚ ਕਥਿਤ ਧੋਖਾਧੜੀ ਕਰਨ ਦਾ ਦੋਸ਼ ਹੈ।

ਜਾਂਚ ਏਜੰਸੀ ਦੇ ਅਨੁਸਾਰ, ਬੇਦੀ ਕਥਿਤ ਤੌਰ ’ਤੇ ਗਾਹਕਾਂ ਦੇ EBT ਕਾਰਡ ਸਵਾਈਪ ਕਰਕੇ ਬਿਨਾਂ ਖਾਣ-ਪੀਣ ਦੀਆਂ ਵਸਤਾਂ ਦਿੱਤੇ ਨਕਦੀ ਦਿੰਦਾ ਸੀ। ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਮਿਲਣ ਵਾਲੀ ਰਕਮ ਦਾ ਇੱਕ ਹਿੱਸਾ ਉਹ ਆਪਣੇ ਕੋਲ ਰੱਖ ਲੈਂਦਾ ਸੀ।

ਬੇਦੀ ’ਤੇ ਧੋਖਾਧੜੀ ਅਤੇ SNAP ਲਾਭਾਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ ਲਗਾਏ ਗਏ ਸਨ। ਸ਼ੁਰੂਆਤ ਵਿੱਚ ਉਸਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਉਸ ਦਾ ਪਾਸਪੋਰਟ ਜਮ੍ਹਾ ਕਰਵਾਉਣ ਅਤੇ ਵਾਸ਼ਿੰਗਟਨ ਰਾਜ ਵਿੱਚ ਰਹਿਣ ਦੇ ਹੁਕਮ ਦਿੱਤੇ ਸਨ।

FBI ਦੇ ਅਨੁਸਾਰ, ਬੇਦੀ ਬਾਅਦ ਵਿੱਚ ਕੈਨੇਡਾ ਚਲਾ ਗਿਆ ਅਤੇ ਉਥੋਂ ਭਾਰਤ ਪਹੁੰਚ ਗਿਆ। 21 ਮਈ 2026 ਨੂੰ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਉਸ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ।

FBI ਦਾ ਮੰਨਣਾ ਹੈ ਕਿ ਮਨਜੀਤ ਸਿੰਘ ਬੇਦੀ ਇਸ ਸਮੇਂ ਭਾਰਤ ਵਿੱਚ ਰਹਿ ਰਿਹਾ ਹੈ। ਏਜੰਸੀ ਨੇ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.