IMG-LOGO
ਹੋਮ ਅੰਤਰਰਾਸ਼ਟਰੀ: ਨੇਪਾਲ ਹੜ੍ਹ: ਤ੍ਰਿਸ਼ੂਲੀ-3ਏ ਹਾਈਡ੍ਰੋਪ੍ਰੋਜੈਕਟ ਦੀ ਸੁਰੰਗ 'ਚੋਂ 9 ਦਿਨਾਂ ਬਾਅਦ...

ਨੇਪਾਲ ਹੜ੍ਹ: ਤ੍ਰਿਸ਼ੂਲੀ-3ਏ ਹਾਈਡ੍ਰੋਪ੍ਰੋਜੈਕਟ ਦੀ ਸੁਰੰਗ 'ਚੋਂ 9 ਦਿਨਾਂ ਬਾਅਦ 2 ਬੰਦੇ ਜ਼ਿੰਦਾ ਕੱਢੇ; ਹੋਰਾਂ ਦੇ ਫਸੇ ਹੋਣ ਦੀ ਉਮੀਦ 'ਚ ਰੈਸਕਿਊ ਆਪ੍ਰੇਸ਼ਨ ਤੇਜ਼

Admin User - Sep 04, 2026 12:29 PM
IMG

ਨੇਪਾਲ ਵਿੱਚ 26 ਅਗਸਤ ਨੂੰ ਆਈ ਤਬਾਹਕੁੰਨ ਜਲ-ਪ੍ਰਲਯ ਤੋਂ ਨੌਂ ਦਿਨਾਂ ਬਾਅਦ ਇੱਕ ਵੱਡੀ ਚਮਤਕਾਰੀ ਖ਼ਬਰ ਸਾਹਮਣੇ ਆਈ ਹੈ। ਤ੍ਰਿਸ਼ੂਲੀ-3ਏ ਪਣ-ਬਿਜਲੀ ਪ੍ਰੋਜੈਕਟ ਦੀ ਇੱਕ ਹਨੇਰੀ ਸੁਰੰਗ ਵਿੱਚ ਫਸੇ ਦੋ ਵਿਅਕਤੀਆਂ ਨੂੰ ਬਚਾਅ ਟੀਮਾਂ ਨੇ ਸਹੀ-ਸਲਾਮਤ ਬਾਹਰ ਕੱਢ ਲਿਆ ਹੈ। ਬਚਾਏ ਗਏ ਵਿਅਕਤੀਆਂ ਦੀ ਪਛਾਣ ਮੈਕੇਨੀਕਲ ਫੋਰਮੈਨ ਸੰਜੇ ਸਾਹ ਅਤੇ ਮੈਕੇਨੀਕਲ ਸੁਪਰਵਾਈਜ਼ਰ ਕਬੀਰ ਮਹਾਜਨ ਵਜੋਂ ਹੋਈ ਹੈ। ਸ਼ੁੱਕਰਵਾਰ ਨੂੰ ਸਭ ਤੋਂ ਪਹਿਲਾਂ ਸੰਜੇ ਸਾਹ ਨੂੰ ਬਾਹਰ ਲਿਆਂਦਾ ਗਿਆ, ਜਿਸ ਤੋਂ ਤੁਰੰਤ ਬਾਅਦ ਕਬੀਰ ਮਹਾਜਨ ਨੂੰ ਵੀ ਸੁਰੱਖਿਅਤ ਕੱਢ ਲਿਆ ਗਿਆ।


ਜਾਣਕਾਰੀ ਅਨੁਸਾਰ, ਇਹ ਸਫ਼ਲਤਾ ਤਦ ਮਿਲੀ ਜਦੋਂ ਸੁਰੰਗ ਦੇ ਅੰਦਰੋਂ ਬਚਾਅ ਟੀਮ ਨੂੰ ਕੁਝ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ। ਟੀਮ ਨੇ ਤੁਰੰਤ ਅੰਦਰ ਆਵਾਜ਼ ਲਗਾਈ, "ਘਬਰਾਓ ਨਾ, ਅਸੀਂ ਤੁਹਾਨੂੰ ਬਚਾਉਣ ਆਏ ਹਾਂ," ਜਿਸ ਦੇ ਜਵਾਬ ਵਿੱਚ ਅੰਦਰੋਂ ਜਿਊਂਦੇ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਨੇਪਾਲੀ ਫ਼ੌਜ ਅਤੇ ਹਥਿਆਰਬੰਦ ਪੁਲਿਸ ਬਲ (APF) ਨੇ ਤੁਰੰਤ ਵੱਡੇ ਪੱਧਰ 'ਤੇ ਅਭਿਆਨ ਚਲਾ ਕੇ ਉਨ੍ਹਾਂ ਤੱਕ ਪਹੁੰਚ ਬਣਾਈ। ਅੰਦਰ ਹੋਰ ਲੋਕਾਂ ਦੇ ਜ਼ਿੰਦਾ ਫਸੇ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਖੋਜ ਅਭਿਆਨ ਹੋਰ ਤੇਜ਼ ਕਰ ਦਿੱਤਾ ਗਿਆ ਹੈ।  


26 ਅਗਸਤ ਨੂੰ ਤ੍ਰਿਸ਼ੂਲੀ ਨਦੀ ਕੋਰੀਡੋਰ ਵਿੱਚ ਆਏ ਭਿਆਨਕ ਹੜ੍ਹਾਂ ਨੇ 1,200 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਪਾਵਰ ਪ੍ਰੋਜੈਕਟਾਂ ਸਮੇਤ ਸੜਕੀ ਢਾਂਚਾ ਤਬਾਹ ਕਰ ਦਿੱਤਾ। ਇਸ ਖੇਤਰ ਦੇ 12 ਪਣ-ਬਿਜਲੀ ਪ੍ਰੋਜੈਕਟਾਂ ਵਿੱਚ ਕੰਮ ਕਰਦੇ 900 ਤੋਂ ਵੱਧ ਕਾਮੇ ਹਾਲੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚੋਂ ਲਗਭਗ 500 ਦੇ ਰਾਸੂਵਾ ਅਤੇ ਨੁਵਾਕੋਟ ਖੇਤਰਾਂ ਦੀਆਂ ਭੂਮੀਗਤ ਸੁਰੰਗਾਂ ਵਿੱਚ ਫਸੇ ਹੋਣ ਦਾ ਖਦਸ਼ਾ ਹੈ। ਸੁਰੰਗਾਂ ਅੰਦਰ ਆਕਸੀਜਨ ਦਾ ਪੱਧਰ ਲਗਾਤਾਰ ਘਟਣਾ ਚਿੰਤਾ ਦਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਨਵੇਂ ਬਚਾਅ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਬਚਾਅ ਟੀਮਾਂ ਵਿੱਚ ਇੱਕ ਵਾਰ ਫਿਰ ਉਮੀਦ ਦੀ ਕਿਰਨ ਜੱਗ ਪਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.