IMG-LOGO
ਹੋਮ ਪੰਜਾਬ: ਵਟਸਐਪ 'ਤੇ ਹੁਣ ਇੱਕੋ ਕਲਿੱਕ ਨਾਲ ਭਰੇ ਜਾ ਸਕਣਗੇ ਬਿਜਲੀ-ਪਾਣੀ...

ਵਟਸਐਪ 'ਤੇ ਹੁਣ ਇੱਕੋ ਕਲਿੱਕ ਨਾਲ ਭਰੇ ਜਾ ਸਕਣਗੇ ਬਿਜਲੀ-ਪਾਣੀ ਦੇ ਬਿੱਲ, ਮੇਟਾ ਨੇ ਭਾਰਤ 'ਚ ਲਾਂਚ ਕੀਤਾ ਨਵਾਂ ਫੀਚਰ; BBPS ਨਾਲ ਕੀਤਾ ਸਮਝੌਤਾ

Admin User - Sep 04, 2026 10:46 AM
IMG

ਤਕਨਾਲੋਜੀ ਖੇਤਰ ਦੀ ਵੱਡੀ ਕੰਪਨੀ ਮੇਟਾ (Meta) ਦੇ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐਪ (WhatsApp) ਨੇ ਭਾਰਤੀ ਉਪਭੋਗਤਾਵਾਂ ਲਈ ਬਿੱਲ ਭੁਗਤਾਨ ਦੀ ਵਿਸ਼ੇਸ਼ਤਾ ਲਾਂਚ ਕਰਦਿਆਂ ਡਿਜੀਟਲ ਪੇਮੈਂਟ ਖੇਤਰ 'ਚ ਵੱਡੀ ਛਲਾਂਗ ਲਗਾਈ ਹੈ। 'ਭਾਰਤ ਕਨੈਕਟ' (BBPS) ਦੇ ਸਹਿਯੋਗ ਨਾਲ ਪੇਸ਼ ਕੀਤੇ ਗਏ ਇਸ ਨਵੇਂ ਫੀਚਰ ਰਾਹੀਂ ਹੁਣ ਉਪਭੋਗਤਾ ਐਪ 'ਚੋਂ ਬਾਹਰ ਨਿਕਲੇ ਬਿਨਾਂ ਹੀ ਬਿਜਲੀ, ਗੈਸ, ਪਾਣੀ, ਫਾਸਟੈਗ, ਬੀਮਾ ਅਤੇ ਕ੍ਰੈਡਿਟ ਕਾਰਡ ਵਰਗੀਆਂ 30 ਵੱਖ-ਵੱਖ ਸ਼੍ਰੇਣੀਆਂ ਦੇ ਬਿੱਲਾਂ ਦਾ ਭੁਗਤਾਨ ਕਰ ਸਕਣਗੇ।


ਮੇਟਾ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਅਰੁਣ ਸ਼੍ਰੀਨਿਵਾਸ ਨੇ ਦੱਸਿਆ ਕਿ ਵਟਸਐਪ ਪਹਿਲਾਂ ਹੀ ਮੈਟਰੋ ਟਿਕਟਾਂ ਅਤੇ ਸਰਕਾਰੀ ਸੇਵਾਵਾਂ ਲਈ ਵਰਤਿਆ ਜਾ ਰਿਹਾ ਹੈ। ਹੁਣ ਇਸ ਨਵੇਂ ਫੀਚਰ ਨਾਲ ਦੇਸ਼ ਭਰ ਦੇ 22,722 ਤੋਂ ਵੱਧ ਬਿਲਰਾਂ ਨੂੰ ਇੱਕੋ ਛੱਤ ਹੇਠ ਲਿਆਂਦਾ ਗਿਆ ਹੈ। ਇਸ ਨਾਲ ਗਾਹਕਾਂ ਨੂੰ ਵੱਖ-ਵੱਖ ਐਪਾਂ ਦੇ ਗੇੜ ਕੱਢਣ ਜਾਂ ਬਿੱਲਾਂ ਦੀਆਂ ਆਖਰੀ ਤਾਰੀਖਾਂ ਯਾਦ ਰੱਖਣ ਦੀ ਝੰਜਟ ਤੋਂ ਮੁਕਤੀ ਮਿਲੇਗੀ। ਇਹ ਸੁਵਿਧਾ ਆਉਣ ਵਾਲੇ ਦਿਨਾਂ ਵਿੱਚ ਐਂਡਰਾਇਡ ਅਤੇ ਆਈ.ਓ.ਐੱਸ. (iOS) ਦੇ ਸਾਰੇ ਉਪਭੋਗਤਾਵਾਂ ਲਈ ਪੜਾਅਵਾਰ ਤਰੀਕੇ ਨਾਲ ਉਪਲਬਧ ਕਰਵਾਈ ਜਾਵੇਗੀ।


ਨਵੇਂ ਫੀਚਰ ਦੀਆਂ ਮੁੱਖ ਵਿਸ਼ੇਸ਼ਤਾਵਾਂ:


ਹੋਮ ਸਕ੍ਰੀਨ 'ਤੇ ਦਿੱਤੇ 'ਰੁਪਏ' ਆਈਕਨ 'ਤੇ ਕਲਿੱਕ ਕਰਕੇ ਬਿੱਲਾਂ ਦੀ ਸਥਿਤੀ ਅਤੇ ਪੁਰਾਣਾ ਰਿਕਾਰਡ ਦੇਖਿਆ ਜਾ ਸਕਦਾ ਹੈ।

ਉਪਭੋਗਤਾ ਘਰ, ਦਫ਼ਤਰ ਅਤੇ ਪਰਿਵਾਰ ਦੇ ਬਿੱਲਾਂ ਦਾ ਪ੍ਰਬੰਧਨ ਇੱਕ ਹੀ ਬਿਲਰ ਪ੍ਰੋਵਾਈਡਰ ਹੇਠ ਕਰ ਸਕਦੇ ਹਨ।

 ਬਿੱਲਾਂ ਦਾ ਭੁਗਤਾਨ ਕਰਨ ਲਈ UPI, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਵਿਕਲਪ ਮਿਲਣਗੇ।


ਇਹ ਸੇਵਾ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਦੇਸ਼ 'ਚ ਯੂ.ਪੀ.ਆਈ. (UPI) ਰਾਹੀਂ ਲੈਣ-ਦੇਣ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੇ ਅੰਕੜਿਆਂ ਮੁਤਾਬਕ, 2016 'ਚ ਸ਼ੁਰੂ ਹੋਇਆ UPI ਅੱਜ ਵਿਸ਼ਵ ਦੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ 'ਚ 49 ਫ਼ੀਸਦੀ ਹਿੱਸੇਦਾਰੀ ਰੱਖਦਾ ਹੈ ਅਤੇ 8 ਵਿਦੇਸ਼ੀ ਦੇਸ਼ਾਂ 'ਚ ਵੀ ਕਾਰਜਸ਼ੀਲ ਹੈ। ਵਟਸਐਪ ਦੇ ਇਸ ਕਦਮ ਨਾਲ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ 'ਚ ਡਿਜੀਟਲ ਭੁਗਤਾਨ ਦੀ ਪਹੁੰਚ ਹੋਰ ਡੂੰਘੀ ਹੋਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.