IMG-LOGO
ਹੋਮ ਰਾਸ਼ਟਰੀ: ਸਿਰਮੌਰ 'ਚ ਭਾਰੀ ਬਾਰਿਸ਼ ਦਰਮਿਆਨ ਉਫ਼ਾਨ 'ਤੇ ਆਈ ਰੂਣ ਨਦੀ:...

ਸਿਰਮੌਰ 'ਚ ਭਾਰੀ ਬਾਰਿਸ਼ ਦਰਮਿਆਨ ਉਫ਼ਾਨ 'ਤੇ ਆਈ ਰੂਣ ਨਦੀ: ਦਰਿਆ 'ਚ ਫਸੇ ਦੋ ਵਿਅਕਤੀਆਂ ਨੂੰ ਫ਼ੌਜ ਨੇ ਸੁਰੱਖਿਅਤ ਕੱਢਿਆ ਬਾਹਰ

Admin User - Sep 02, 2026 11:49 AM
IMG

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੋਹਲੇਧਾਰ ਮੀਂਹ ਕਾਰਨ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਦਰਮਿਆਨ ਇੱਕ ਵੱਡਾ ਹਾਦਸਾ ਟਲ ਗਿਆ। ਨਾਹਨ ਵਿਕਾਸ ਬਲਾਕ ਦੇ ਅਧੀਨ ਆਉਂਦੇ ਪਿੰਡ ਬਰਮਾ ਪਾਪੜੀ ਵਿਖੇ ਰੂਣ ਨਦੀ ਦੇ ਤੇਜ਼ ਵਹਾਅ ਵਿੱਚ ਫਸੇ ਦੋ ਵਿਅਕਤੀਆਂ ਨੂੰ ਭਾਰਤੀ ਫ਼ੌਜ ਦੇ ਜਵਾਨਾਂ ਨੇ ਬੇਹੱਦ ਮੁਸ਼ਕਲ ਆਪ੍ਰੇਸ਼ਨ ਤੋਂ ਬਾਅਦ ਜ਼ਿੰਦਾ ਬਾਹਰ ਕੱਢ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਬਰਮਾ ਪਾਪੜੀ ਦਾ ਰਹਿਣ ਵਾਲਾ ਬਨਾਰਸੀ ਦਾਸ (ਪੁੱਤਰ ਮੁਖਤਿਆਰ ਸਿੰਘ) ਨਦੀ ਕੰਢੇ ਮੱਝਾਂ ਚਰਾਉਣ ਗਿਆ ਸੀ। ਇਸੇ ਦਰਮਿਆਨ ਪਹਾੜਾਂ 'ਚ ਹੋਈ ਮੋਹਲੇਧਾਰ ਬਾਰਿਸ਼ ਕਾਰਨ ਰੂਣ ਨਦੀ 'ਚ ਅਚਾਨਕ ਜਲ ਪੱਧਰ ਵਧ ਗਿਆ, ਜਿਸ ਨਾਲ ਬਨਾਰਸੀ ਦਾਸ ਪਾਣੀ ਦੇ ਤੇਜ਼ ਵਹਾਅ 'ਚ ਘਿਰ ਗਿਆ। ਉਸ ਨੂੰ ਬਚਾਉਣ ਲਈ ਪਿੰਡ ਦਾ ਹੀ ਇੱਕ ਹੋਰ ਵਿਅਕਤੀ ਅੱਗੇ ਆਇਆ, ਪਰ ਪਾਣੀ ਦਾ ਬਹਾਅ ਇੰਨਾ ਤੇਜ਼ ਸੀ ਕਿ ਉਹ ਵੀ ਦਰਿਆ ਦੇ ਵਿਚਕਾਰ ਫਸ ਗਿਆ।


ਘਟਨਾ ਦੀ ਖ਼ਬਰ ਫੈਲਦਿਆਂ ਹੀ ਸਥਾਨਕ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ ਅਤੇ ਐੱਨ.ਡੀ.ਆਰ.ਐੱਫ. (NDRF) ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਬਚਾਅ ਕਾਰਜ ਦੌਰਾਨ ਦੋ ਪਿੰਡ ਵਾਸੀਆਂ ਨੇ ਰੱਸੀਆਂ ਦੀ ਮਦਦ ਨਾਲ ਨਦੀ 'ਚ ਉੱਤਰ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪ ਵੀ ਵਹਿਣ ਲੱਗੇ, ਜਿਨ੍ਹਾਂ ਨੂੰ ਮੁਸ਼ਕਲ ਨਾਲ ਬਾਹਰ ਖਿੱਚਿਆ ਗਿਆ। ਪਾਣੀ ਦੇ ਰੌਂਦ ਰੂਪ ਅਤੇ ਤੇਜ਼ ਕਰੰਟ ਕਾਰਨ ਨਾਗਰਿਕ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਬਚਾਅ ਕਾਰਜ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।


"ਸਥਿਤੀ ਨੂੰ ਵਿਗੜਦੀ ਦੇਖ ਕੇ ਪ੍ਰਸ਼ਾਸਨ ਵੱਲੋਂ ਏਅਰਲਿਫ਼ਟ ਲਈ ਹੈਲੀਕਾਪਟਰ ਮੰਗਵਾਉਣ ਦੀ ਤਿਆਰੀ ਕਰ ਲਈ ਗਈ ਸੀ। ਪਰ ਇਸੇ ਦੌਰਾਨ ਫ਼ੌਜ ਦੇ ਜਵਾਨਾਂ ਨੇ ਖ਼ੁਦ ਮੋਰਚਾ ਸੰਭਾਲਿਆ। ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਈ ਘੰਟਿਆਂ ਦੀੜੀ ਮਿਹਨਤ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਨਦੀ 'ਚੋਂ ਸਹੀ-ਸਲਾਮਤ ਬਾਹਰ ਕੱਢ ਲਿਆ। ਇਸ ਸਫ਼ਲ ਆਪ੍ਰੇਸ਼ਨ ਤੋਂ ਬਾਅਦ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.