ਤਾਜਾ ਖਬਰਾਂ
ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਵਿੱਚ 'ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪੋਲੀਟਿਕਸ' (ASAP) ਇੱਕ ਵੱਡੀ ਸ਼ਕਤੀ ਵਜੋਂ ਉੱਭਰੀ ਹੈ। ਵਿਦਿਆਰਥੀ ਚੋਣਾਂ ਦੇ ਆਏ ਨਤੀਜਿਆਂ ਵਿੱਚ ਏ.ਐੱਸ.ਏ.ਪੀ. ਅਤੇ ਉਸ ਦੇ ਸਹਿਯੋਗੀ ਗਠਜੋੜ ਨੇ ਕੁੱਲ 8 ਵਿੱਚੋਂ 6 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਕੈਂਪਸ 'ਚ ਆਪਣਾ ਦਬਦਬਾ ਕਾਇਮ ਕੀਤਾ ਹੈ।
ਮੌਰਨਿੰਗ ਡਿਪਾਰਟਮੈਂਟ ਵਿੱਚ ਪ੍ਰਧਾਨਗੀ ਦੀ ਦੌੜ 'ਚ ਏ.ਬੀ.ਵੀ.ਪੀ. ਤੋਂ ਪਿੱਛੇ ਰਹਿਣ ਤੋਂ ਬਾਅਦ ਏ.ਐੱਸ.ਏ.ਪੀ. ਨੇ ਈਵਨਿੰਗ ਡਿਪਾਰਟਮੈਂਟ ਵਿੱਚ ਜ਼ਬਰਦਸਤ ਵਾਪਸੀ ਕੀਤੀ। ਈਵਨਿੰਗ ਡਿਪਾਰਟਮੈਂਟ ਦੇ ਸਾਰੇ ਮੁੱਖ ਅਹੁਦਿਆਂ 'ਤੇ ਏ.ਐੱਸ.ਏ.ਪੀ. ਗਠਜੋੜ ਦੇ ਉਮੀਦਵਾਰਾਂ ਨੇ ਕਬਜ਼ਾ ਕੀਤਾ:
ਪ੍ਰਧਾਨ: ਹਰਮਨਪ੍ਰੀਤ ਸਿੰਘ ਖੋਖਰ (ASAP) ਨੇ ਸਟੂਡੈਂਟ ਫਰੰਟ ਅਤੇ ABVP ਉਮੀਦਵਾਰਾਂ ਨੂੰ ਪਛਾੜ ਕੇ ਜਿੱਤ ਦਰਜ ਕੀਤੀ।
ਮੀਤ ਪ੍ਰਧਾਨ: ਜੋਬਨਪ੍ਰੀਤ ਸਿੰਘ ਸੋਹੀ (USO-ASAP ਗਠਜੋੜ)
ਜਨਰਲ ਸਕੱਤਰ: ਸਵਿਤਾਜ਼ ਕੌਰ (SOPU-ASAP ਗਠਜੋੜ)
ਮੌਰਨਿੰਗ ਡਿਪਾਰਟਮੈਂਟ 'ਚ ਵੀ ਗਠਜੋੜ ਨੇ ਮਾਰੀ ਬਾਜ਼ੀ
ਮੌਰਨਿੰਗ ਡਿਪਾਰਟਮੈਂਟ ਦੇ ਨਤੀਜਿਆਂ ਵਿੱਚ ਵੀ ਏ.ਐੱਸ.ਏ.ਪੀ. ਗਠਜੋੜ ਨੇ ਦੋ ਪ੍ਰਮੁੱਖ ਅਹੁਦਿਆਂ 'ਤੇ ਜਿੱਤ ਦਾ ਪਰਚਮ ਲਹਿਰਾਇਆ:
ਮੀਤ ਪ੍ਰਧਾਨ: ਅਰਮਾਨ ਭਿੰਡਰ (PUDF-ASAP ਗਠਜੋੜ)
ਸੰਯੁਕਤ ਸਕੱਤਰ: ਵਿਸ਼ਾਲ ਬਾਮਲ (ਆਜ਼ਾਦ ਉਮੀਦਵਾਰ, ASAP ਸਮਰਥਿਤ)
ਇਨ੍ਹਾਂ ਚੋਣ ਨਤੀਜਿਆਂ ਨੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿੱਚ ਏ.ਐੱਸ.ਏ.ਪੀ. ਦੇ ਵਧਦੇ ਆਧਾਰ ਅਤੇ ਮਜ਼ਬੂਤ ਸੰਗਠਨਾਤਮਕ ਪਕੜ 'ਤੇ ਮੋਹਰ ਲਗਾ ਦਿੱਤੀ ਹੈ। ਮੁੱਖ ਸੀਟਾਂ 'ਤੇ ਮਿਲੀ ਵੱਡੀ ਜਿੱਤ ਨਾਲ ਏ.ਐੱਸ.ਏ.ਪੀ. ਖੇਮੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Get all latest content delivered to your email a few times a month.