IMG-LOGO
ਹੋਮ ਪੰਜਾਬ: ਅੰਮ੍ਰਿਤਸਰ ਸਰਹੱਦ 'ਚ BSF ਤੇ ਪੁਲਿਸ ਦਾ ਵੱਡਾ ਐਕਸ਼ਨ: 1.98...

ਅੰਮ੍ਰਿਤਸਰ ਸਰਹੱਦ 'ਚ BSF ਤੇ ਪੁਲਿਸ ਦਾ ਵੱਡਾ ਐਕਸ਼ਨ: 1.98 ਲੱਖ ਦੀ ਜਾਅਲੀ ਕਰੰਸੀ, ਆਈਸ ਡਰੱਗ ਤੇ ਅਫ਼ੀਮ ਬਰਾਮਦ; ਇੱਕ ਤਸਕਰ ਧਰ ਦਬੋਚਿਆ

Admin User - Sep 01, 2026 10:40 AM
IMG

ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਨਸ਼ਾ ਤਸਕਰੀ ਅਤੇ ਦੇਸ਼ ਵਿਰੋਧੀ ਅਨਸਰਾਂ ਖ਼ਿਲਾਫ਼ ਬੋਲਦਿਆਂ ਬੋਰਡਰ ਸਕਿਓਰਿਟੀ ਫੋਰਸ (BSF) ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਰਹੱਦੀ ਇਲਾਕਿਆਂ 'ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 1 ਲੱਖ 98 ਹਜ਼ਾਰ ਰੁਪਏ ਦੀ ਭਾਰਤੀ ਜਾਅਲੀ ਕਰੰਸੀ, ਆਈਸ ਡਰੱਗ, ਅਫ਼ੀਮ ਅਤੇ ਹੈਰੋਇਨ ਬਰਾਮਦ ਕਰਦਿਆਂ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਹੈ।


ਪਹਿਲੀ ਕਾਰਵਾਈ ਦੌਰਾਨ BSF ਦੀ 181 ਬਟਾਲੀਅਨ ਦੇ ਜਵਾਨਾਂ ਨੇ BOP ਕਾਹਨਗੜ੍ਹ ਇਲਾਕੇ 'ਚੋਂ 577 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥ) ਦਾ ਪੈਕੇਟ ਬਰਾਮਦ ਕੀਤਾ। ਇਸੇ ਥਾਣਾ ਖੇਤਰ ਦੇ BOP ਦਾਓਕੇ ਨੇੜਿਓਂ ਜਵਾਨਾਂ ਨੇ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਦੀ ਖੇਪ ਵੀ ਬਰਾਮਦ ਕੀਤੀ ਹੈ। ਸਰਹੱਦ ਪਾਰੋਂ ਆਈ ਇਸ ਜਾਅਲੀ ਕਰੰਸੀ ਦੇ ਨੈੱਟਵਰਕ ਦੀ ਜਾਂਚ ਲਈ ਘਰਿੰਡਾ ਪੁਲਿਸ ਨੇ ਕੰਪਨੀ ਕਮਾਂਡਰਾਂ ਦੀਆਂ ਸ਼ਿਕਾਇਤਾਂ 'ਤੇ ਮਾਮਲੇ ਦਰਜ ਕਰ ਲਏ ਹਨ।


ਇੱਕ ਹੋਰ ਮਾਮਲੇ 'ਚ BSF ਦੀ 45 ਬਟਾਲੀਅਨ ਨੇ ਥਾਣਾ ਭਿੰਡੀਸੈਦਾ ਅਧੀਨ ਆਉਂਦੇ ਪਿੰਡ ਬੁਰਜ ਦੇ ਬਾਹਰੋਂ ਲਾਵਾਰਿਸ ਹਾਲਤ 'ਚ 766 ਗ੍ਰਾਮ ਅਫ਼ੀਮ ਬਰਾਮਦ ਕੀਤੀ। ਉੱਥੇ ਹੀ ਥਾਣਾ ਲੋਪੋਕੇ ਦੀ ਪੁਲਿਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਲੋਧੀ ਗੁੱਜਰ ਦੇ ਰਹਿਣ ਵਾਲੇ ਗੁਰਮੇਜ ਸਿੰਘ ਨਾਮਕ ਤਸਕਰ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.