IMG-LOGO
ਹੋਮ ਪੰਜਾਬ: ਉਹੀ ਘਰ ਹੈ ਤੇ ਉਹੀ ਰੰਧਾਵਾ...", ਬਿਨਾਂ ਨਾਮ ਲਏ ਸੁਖਜਿੰਦਰ...

ਉਹੀ ਘਰ ਹੈ ਤੇ ਉਹੀ ਰੰਧਾਵਾ...", ਬਿਨਾਂ ਨਾਮ ਲਏ ਸੁਖਜਿੰਦਰ ਰੰਧਾਵਾ ਦਾ ਰਾਜਾ ਵੜਿੰਗ 'ਤੇ ਤਿੱਖਾ ਪਲਟਵਾਰ

Admin User - Aug 30, 2026 11:50 AM
IMG

ਪੰਜਾਬ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਅਤੇ ਖ਼ਿਚੋਤਾਣ ਹੁਣ ਸ਼ਰੇਆਮ ਬਿਆਨਬਾਜ਼ੀ ਤੋਂ ਹੁੰਦੀ ਹੋਈ ਸੋਸ਼ਲ ਮੀਡੀਆ ਦੀ ਜੰਗ ਵਿੱਚ ਬਦਲ ਗਈ ਹੈ। ਸੀਨੀਅਰ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਤਕਰਾਰ ਹੋਰ ਵਧ ਗਈ ਹੈ। ਰੰਧਾਵਾ ਨੇ ਬਿਨਾਂ ਨਾਮ ਲਏ ਰਾਜਾ ਵੜਿੰਗ 'ਤੇ ਤੰਜ ਕੱਸਦਿਆਂ ਟਵੀਟ ਕੀਤਾ- "ਉਹੀ ਘਰ ਹੈ ਤੇ ਉਹੀ ਰੰਧਾਵਾ, ਜਦੋਂ ਵੀ ਤੁਸੀਂ ਆਓਗੇ, ਤੁਹਾਡਾ Most Welcome"।


ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸੁਖਜਿੰਦਰ ਰੰਧਾਵਾ ਨੇ ਇੱਕ ਰੈਲੀ ਦੌਰਾਨ ਆਖਿਆ ਸੀ ਕਿ ਪਾਰਟੀ ਨੂੰ 'ਕੰਪ੍ਰੋਮਾਈਜ਼ਡ' (ਸਮਝੌਤਾਵਾਦੀ) ਅਤੇ ਸਰਕਾਰ ਨਾਲ ਰਲ ਕੇ ਕੰਮ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ। ਇਸ ਬਿਆਨ 'ਤੇ ਪਲਟਵਾਰ ਕਰਦਿਆਂ ਰਾਜਾ ਵੜਿੰਗ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਉਹ ਰੰਧਾਵਾ ਨੂੰ ਮਿਲ ਕੇ ਪੁੱਛਣਗੇ ਕਿ ਇਹ 'ਕੰਪ੍ਰੋਮਾਈਜ਼ਡ' ਅਤੇ 'ਸਲਿੱਪਰ ਸੈੱਲ' ਵਾਲੇ ਆਗੂ ਕੌਣ ਹਨ—ਕੀ ਇਹ ਉਹ ਲੋਕ ਹਨ ਜੋ ਭਗਵੰਤ ਮਾਨ ਜਾਂ ਅਮਿਤ ਸ਼ਾਹ ਨੂੰ ਮਿਲਦੇ ਹਨ? ਵੜਿੰਗ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਹੀ ਰੰਧਾਵਾ ਨੇ ਅਪਣੇ ਘਰ ਆ ਕੇ ਗੱਲ ਕਰਨ ਦੀ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਧੜਾ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫ਼ੈਸਲੇ ਤੋਂ ਅਸੰਤੁਸ਼ਟ ਹੈ। ਇਸੇ ਨਾਰਾਜ਼ਗੀ ਕਾਰਨ ਦੋਵੇਂ ਸੀਨੀਅਰ ਆਗੂ ਪਿਛਲੇ ਕੁਝ ਮਹੀਨਿਆਂ ਤੋਂ ਵੜਿੰਗ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਅਤੇ ਪ੍ਰੋਗਰਾਮਾਂ ਤੋਂ ਲਗਾਤਾਰ ਦੂਰੀ ਬਣਾਏ ਹੋਏ ਹਨ। ਪਾਰਟੀ ਇੰਚਾਰਜ ਭੂਪੇਸ਼ ਬਘੇਲ ਨਾਲ ਹੋਈਆਂ ਬੈਠਕਾਂ 'ਚ ਵੀ ਇਹ ਧੜਾ ਨਵਾਂ ਪ੍ਰਧਾਨ ਲਗਾਉਣ ਅਤੇ ਪੰਜਾਬ ਦੇ ਮੁੱਦਿਆਂ 'ਤੇ ਡਟਣ ਵਾਲੇ ਨੇਤਾ ਦੀ ਮੰਗ ਚੁੱਕ ਚੁੱਕਾ ਹੈ। ਰੰਧਾਵਾ ਦਾ ਤਾਜ਼ਾ ਟਵੀਟ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਕਾਂਗਰਸ ਦਾ ਇਹ ਅੰਦਰੂਨੀ ਕਲੇਸ਼ ਹੁਣ ਆਰ-ਪਾਰ ਦੇ ਮੋੜ 'ਤੇ ਪਹੁੰਚ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.