ਤਾਜਾ ਖਬਰਾਂ
ਅਗਸਤ ਮਹੀਨਾ ਖ਼ਤਮ ਹੁੰਦਿਆਂ ਹੀ 1 ਸਤੰਬਰ 2026 ਤੋਂ ਦੇਸ਼ ਭਰ ਵਿੱਚ ਕਈ ਵੱਡੇ ਪ੍ਰਸ਼ਾਸਕੀ, ਵਿੱਤੀ ਅਤੇ ਹਵਾਈ ਯਾਤਰਾ ਨਾਲ ਸਬੰਧਤ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ, ਬੱਚਤ ਅਤੇ ਰੋਜ਼ਾਨਾ ਦੇ ਕੰਮਾਂ 'ਤੇ ਪਵੇਗਾ। ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਅਤੇ ਪ੍ਰੇਸ਼ਾਨੀ ਤੋਂ ਬਚਣ ਲਈ ਸਤੰਬਰ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ 4 ਮੁੱਖ ਤਬਦੀਲੀਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
1 ਸਤੰਬਰ ਤੋਂ ਭਾਰਤ ਤੋਂ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਸੁਖਾਲੀ ਹੋ ਜਾਵੇਗੀ। ਬਿਊਰੋ ਆਫ਼ ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਤਹਿਤ ਹੁਣ ਕਾਊਂਟਰ 'ਤੇ ਬੋਰਡਿੰਗ ਪਾਸ 'ਤੇ ਮੋਹਰ (ਸਟੈਂਪ) ਲਗਵਾਉਣ ਦੀ ਲੋੜ ਨਹੀਂ ਪਵੇਗੀ। ਯਾਤਰੀ ਮੋਬਾਈਲ 'ਚ ਈ-ਬੋਰਡਿੰਗ ਪਾਸ ਜਾਂ ਇਸ ਦਾ ਪ੍ਰਿੰਟਆਊਟ ਦਿਖਾ ਕੇ ਸਫ਼ਰ ਕਰ ਸਕਣਗੇ, ਜਿਸ ਨਾਲ ਹਵਾਈ ਅੱਡਿਆਂ 'ਤੇ ਲੱਗਣ ਵਾਲਾ ਸਮਾਂ ਘਟੇਗਾ।
ਘਰੇਲੂ ਐੱਲ.ਪੀ.ਜੀ. (LPG) ਖ਼ਪਤਕਾਰਾਂ ਲਈ 31 ਅਗਸਤ ਤੱਕ ਈ-ਕੇਵਾਈਸੀ (e-KYC) ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇੰਡੀਅਨ ਆਇਲ, ਬੀ.ਪੀ.ਸੀ.ਐੱਲ. ਅਤੇ ਐੱਚ.ਪੀ.ਸੀ.ਐੱਲ. ਨੇ ਸਪੱਸ਼ਟ ਕੀਤਾ ਹੈ ਕਿ ਸਮਾਂ ਰਹਿੰਦੇ ਆਧਾਰ ਬਾਇਓਮੈਟ੍ਰਿਕ ਤਸਦੀਕ ਨਾ ਕਰਵਾਉਣ ਵਾਲੇ ਗਾਹਕਾਂ ਦੀ ਗੈਸ ਸਬਸਿਡੀ ਜਾਂ ਸਿਲੰਡਰ ਸਪਲਾਈ 1 ਸਤੰਬਰ ਤੋਂ ਰੋਕੀ ਜਾ ਸਕਦੀ ਹੈ।
ਹਰ ਮਹੀਨੇ ਦੀ ਪਹਿਲੀ ਤਾਰੀਖ਼ ਵਾਂਗ 1 ਸਤੰਬਰ ਨੂੰ ਤੇਲ ਕੰਪਨੀਆਂ LPG, CNG, PNG ਅਤੇ ਹਵਾਈ ਬਾਲਣ (ATF) ਦੀਆਂ ਨਵੀਆਂ ਦਰਾਂ ਜਾਰੀ ਕਰਨਗੀਆਂ। ਅਗਸਤ ਵਿੱਚ commercial ਸਿਲੰਡਰ 'ਤੇ ₹202 ਦੀ ਕਟੌਤੀ ਕੀਤੀ ਗਈ ਸੀ। ਹਵਾਈ ਬਾਲਣ (ATF) ਦੀਆਂ ਨਵੀਆਂ ਕੀਮਤਾਂ ਨਾਲ ਹਵਾਈ ਕਿਰਾਇਆਂ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
ਬਿਨਾਂ ਆਡਿਟ ਵਾਲੇ ਵਪਾਰੀਆਂ ਅਤੇ ਪੇਸ਼ੇਵਰਾਂ ਲਈ ਮੁਲਾਂਕਣ ਸਾਲ 2026-27 ਦੀ ਆਮਦਨ ਟੈਕਸ ਰਿਟਰਨ (ITR Form 3 & 4) ਫਾਈਲ ਕਰਨ ਦੀ ਆਖ਼ਰੀ ਮਿਤੀ 31 ਅਗਸਤ 2026 ਹੈ। 31 ਅਗਸਤ ਤੋਂ ਬਾਅਦ ਰਿਟਰਨ ਦਾਖ਼ਲ ਕਰਨ 'ਤੇ ਟੈਕਸਦਾਤਾਵਾਂ ਨੂੰ ਲੇਟ ਫ਼ੀਸ ਅਤੇ ਜੁਰਮਾਨਾ ਭਰਨਾ ਪੈ ਸਕਦਾ ਹੈ।
Get all latest content delivered to your email a few times a month.