IMG-LOGO
ਹੋਮ ਰਾਸ਼ਟਰੀ: ਕੁੱਲੂ 'ਚ ਰੱਖੜੀ ਵਾਲੇ ਦਿਨ HRTC ਬਸ ਭਿਆਨਕ ਹਾਦਸੇ ਦਾ...

ਕੁੱਲੂ 'ਚ ਰੱਖੜੀ ਵਾਲੇ ਦਿਨ HRTC ਬਸ ਭਿਆਨਕ ਹਾਦਸੇ ਦਾ ਸ਼ਿਕਾਰ: ਬ੍ਰੇਕ ਫੇਲ੍ਹ ਹੋਣ ਮਗਰੋਂ ਡਰਾਈਵਰ ਨੇ ਪਹਾੜੀ ਨਾਲ ਟਕਰਾਈ ਬੱਸ, 38 ਸਵਾਰੀਆਂ ਜ਼ਖ਼ਮੀ

Admin User - Aug 28, 2026 03:02 PM
IMG

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਇੱਕ ਵੱਡਾ ਬੱਸ ਹਾਦਸਾ ਵਾਪਰ ਗਿਆ। ਸ਼ੁਕਰਵਾਰ ਦੁਪਹਿਰ ਕਰੀਬ 12 ਵਜੇ ਕੁੱਲੂ ਤਹਿਸੀਲ ਦੇ ਭੇਖਲੀ ਨੇੜੇ ਕਟਾਹੜ ਪਿੰਡ ਕੋਲ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਦੁਰਘਟਨਾਗ੍ਰਸਤ ਹੋ ਗਈ। 47 ਸੀਟਰ ਇਸ ਬੱਸ (HP-66-1583) ਵਿੱਚ 60 ਤੋਂ ਵੱਧ ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚੋਂ 38 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਔਰਤਾਂ ਹਨ ਜੋ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀਆਂ ਸਨ।



ਜਾਣਕਾਰੀ ਅਨੁਸਾਰ ਬੱਸ ਕੁੱਲੂ ਵੱਲ ਆ ਰਹੀ ਸੀ ਕਿ ਅਚਾਨਕ ਭੇਖਲੀ ਨੇੜੇ ਉਸ ਦੇ ਬ੍ਰੇਕ ਫੇਲ੍ਹ ਹੋ ਗਏ। ਸੜਕ ਦੇ ਦੂਜੇ ਪਾਸੇ ਡੂੰਘੀ ਖੱਡ ਹੋਣ ਕਰਕੇ ਡਰਾਈਵਰ ਪ੍ਰਵੀਨ ਕੁਮਾਰ ਨੇ ਬੱਸ ਨੂੰ ਖੱਡ ਵਿੱਚ ਡਿੱਗਣ ਤੋਂ ਬਚਾਉਣ ਲਈ ਪਹਾੜੀ ਨਾਲ ਟਕਰਾ ਦਿੱਤਾ। ਜੇਕਰ ਡਰਾਈਵਰ ਸਮੇਂ ਸਿਰ ਇਹ ਕਦਮ ਨਾ ਚੁੱਕਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਤੋਂ ਬਾਅਦ DDMA ਅਤੇ ਕੁੱਲੂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਕੁੱਲੂ ਦੇ ਹਸਪਤਾਲ 'ਚ ਭਰਤੀ ਕਰਵਾਇਆ।



ਦੂਜੇ ਪਾਸੇ, ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਰੱਖੜੀ ਤੋਂ ਇੱਕ ਦਿਨ ਪਹਿਲਾਂ ਇੱਕ ਦਰਦਨਾਕ ਭਾਣਾ ਵਾਪਰ ਗਿਆ। ਇੱਥੇ ਇੱਕ ਜ਼ੇਰ-ਏ-ਨਿਰਮਾਣ ਮਕਾਨ ਦੀ ਨਾਂਹ (ਨੀਂਹ) ਲਈ ਪੁੱਟੇ ਗਏ ਡੂੰਘੇ ਖੱਡੇ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਇਆ ਸੀ। ਇਸ ਪਾਣੀ ਵਿੱਚ ਡੁੱਬਣ ਕਾਰਨ 11 ਸਾਲਾ ਮਾਸੂਮ ਬੱਚੀ ਅਤੇ ਉਸ ਦੇ 7 ਸਾਲਾ ਛੋਟੇ ਭਰਾ ਦੀ ਦਰਦਨਾਕ ਮੌਤ ਹੋ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.