IMG-LOGO
ਹੋਮ ਅੰਤਰਰਾਸ਼ਟਰੀ: ਤਿੱਬਤ-ਨੇਪਾਲ ਸਰਹੱਦ 'ਤੇ ਮੁੜ ਫਟਿਆ ਝੀਲ ਦਾ ਬੰਨ੍ਹ: ਚੀਨ ਵੱਲੋਂ...

ਤਿੱਬਤ-ਨੇਪਾਲ ਸਰਹੱਦ 'ਤੇ ਮੁੜ ਫਟਿਆ ਝੀਲ ਦਾ ਬੰਨ੍ਹ: ਚੀਨ ਵੱਲੋਂ ਬਚਾਅ ਕਾਰਜ ਮੁਅੱਤਲ, ਟੀਮਾਂ ਨੂੰ 1 ਕਿਲੋਮੀਟਰ ਪਿੱਛੇ ਹਟਣ ਦੇ ਨਿਰਦੇਸ਼; 500 ਲੋਕਾਂ ਦੀ ਮੌਤ...

Admin User - Aug 28, 2026 02:45 PM
IMG

ਤਿੱਬਤ-ਨੇਪਾਲ ਸਰਹੱਦ 'ਤੇ ਕੁਦਰਤੀ ਤਬਾਹੀ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ ਹੈ। ਸਰਹੱਦੀ ਇਲਾਕੇ ਵਿੱਚ ਮੁੜ ਤੋਂ ਝੀਲ (ਵਾਟਰ ਡੈਮ) ਫਟਣ ਕਾਰਨ ਚੀਨ ਨੇ ਤਿੱਬਤ ਦੇ ਕੇਰੁੰਗ ਖੇਤਰ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਸਰਕਾਰ ਵੱਲੋਂ ਬਚਾਅ ਟੀਮਾਂ ਨੂੰ ਘਟਨਾ ਵਾਲੀ ਥਾਂ ਤੋਂ ਘੱਟੋ-ਘੱਟ ਇੱਕ ਕਿਲੋਮੀਟਰ ਦੂਰ ਸੁਰੱਖਿਅਤ ਸਥਾਨਾਂ 'ਤੇ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।


ਨੇਪਾਲ ਪੁਲਿਸ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬੇ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਨੇਪਾਲ ਪੁਲਿਸ ਨੇ ਕਿਹਾ, "ਤਿੱਬਤ ਵਾਲੇ ਪਾਸੇ ਤੋਂ ਮੁੜ ਪਾਣੀ ਦਾ ਬੰਨ੍ਹ ਟੁੱਟਣ ਦੀ ਖ਼ਬਰ ਮਿਲੀ ਹੈ। ਇਸ ਲਈ ਰਾਹਤ ਕਾਰਜਾਂ 'ਚ ਲੱਗੇ ਸੁਰੱਖਿਆ ਕਰਮਚਾਰੀਆਂ, ਰੈਸਕਿਊ ਟੀਮਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਚੌਕਸ ਹੋ ਜਾਣ ਅਤੇ ਸੁਰੱਖਿਅਤ ਜਾਂ ਉੱਚੀਆਂ ਥਾਵਾਂ 'ਤੇ ਚਲੇ ਜਾਣ।"


ਮੁੱਢਲੀ ਜਾਂਚ ਅਨੁਸਾਰ ਲੈਂਡੇ ਨਦੀ ਵਿੱਚ ਬਰਫ਼ ਦਾ ਇੱਕ ਵੱਡਾ ਟੁਕੜਾ (ਗਲੇਸ਼ੀਅਰ) ਡਿੱਗਣ ਕਾਰਨ ਨਦੀ ਦਾ ਬਹਾਅ ਰੁਕ ਗਿਆ ਸੀ ਅਤੇ ਇੱਕ ਅਸਥਾਈ ਬੰਨ੍ਹ ਬਣ ਗਿਆ ਸੀ। ਪਾਣੀ ਦਾ ਦਬਾਅ ਵਧਣ 'ਤੇ ਇਹ ਬੰਨ੍ਹ ਅਚਾਨਕ ਟੁੱਟ ਗਿਆ, ਜਿਸ ਨਾਲ ਪਾਣੀ ਦੇ ਤੇਜ਼ ਬਹਾਅ ਦੇ ਨਾਲ-ਨਾਲ ਭਾਰੀ ਮਲਬਾ, ਚਟਾਨਾਂ ਅਤੇ ਪੱਥਰ ਹੇਠਾਂ ਵੱਲ ਵਹਿਣ ਲੱਗੇ। ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ ਕਰੀਬ 500 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਲਬੇ ਹੇਠ ਦਬੇ ਲੋਕਾਂ ਦੀ ਭਾਲ ਲਈ ਚੱਲ ਰਹੇ ਅਪ੍ਰੇਸ਼ਨ ਨੂੰ ਫਿਲਹਾਲ ਖ਼ਤਰੇ ਦੇ ਮੱਦੇਨਜ਼ਰ ਰੋਕਣਾ ਪਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.