IMG-LOGO
ਹੋਮ ਰਾਸ਼ਟਰੀ: ਦਿੱਲੀ 'ਚ ਸੋਸ਼ਲ ਮੀਡੀਆ ਇੰਫਲੂਐਂਸਰ ਮੁਸਕਾਨ ਦੇ ਕਾਤਲ ਦਾ ਪੁਲਿਸ...

ਦਿੱਲੀ 'ਚ ਸੋਸ਼ਲ ਮੀਡੀਆ ਇੰਫਲੂਐਂਸਰ ਮੁਸਕਾਨ ਦੇ ਕਾਤਲ ਦਾ ਪੁਲਿਸ ਐਨਕਾਊਂਟਰ: ਗੋਲੀ ਲੱਗਣ ਮਗਰੋਂ ਦੋਸ਼ੀ ਜਿਮ ਟ੍ਰੇਨਰ ਇਮਰਾਨ ਗ੍ਰਿਫ਼ਤਾਰ

Admin User - Aug 28, 2026 02:19 PM
IMG

ਦਿੱਲੀ ਦੇ ਚਰਚਿਤ ਮੁਸਕਾਨ ਕਤਲ ਕਾਂਡ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਆਕਿਬ ਉਰਫ਼ ਇਮਰਾਨ ਨੂੰ ਪੁਲਿਸ ਨੇ ਇੱਕ ਮੁੱਠਭੇੜ ਤੋਂ ਬਾਅਦ ਦਬੋਚ ਲਿਆ ਹੈ। ਰਾਜੌਰੀ ਗਾਰਡਨ ਦੇ ਨਾਲਾ ਰੋਡ 'ਤੇ ਜਾਲ ਵਿਛਾ ਕੇ ਬੈਠੀ ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ਼ ਦੀ ਟੀਮ ਨੂੰ ਦੇਖ ਕੇ ਜਿਵੇਂ ਹੀ ਦੋਸ਼ੀ ਨੇ ਫ਼ਾਇਰਿੰਗ ਕੀਤੀ, ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦੀ ਲੱਤ 'ਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਮੁਲਜ਼ਮ ਹਸਪਤਾਲ 'ਚ ਦਾਖ਼ਲ ਹੈ ਅਤੇ FSL ਟੀਮ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕਰ ਲਏ ਹਨ।


ਦੋਸ਼ੀ ਇਮਰਾਨ ਬੁੱਧਵਾਰ ਰਾਤ ਤੋਂ ਹੀ ਫ਼ਰਾਰ ਚੱਲ ਰਿਹਾ ਸੀ। ਉਸ 'ਤੇ ਇਲਜ਼ਾਮ ਹੈ ਕਿ 26 ਅਗਸਤ ਦੀ ਸ਼ਾਮ ਨੂੰ ਜਦੋਂ 21 ਸਾਲਾ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਪਾਰਟ-ਟਾਈਮ ਮਾਡਲ ਮੁਸਕਾਨ ਆਪਣੇ ਤਿਲਕ ਨਗਰ ਸਥਿਤ ਘਰ 'ਚ ਇਕੱਲੀ ਸੀ, ਤਾਂ ਇਮਰਾਨ ਨੇ ਅੰਦਰ ਵੜ ਕੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਵੇਂ ਪਿਛਲੇ ਡੇਢ ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਸਨ।


ਦੋਹਾਂ ਦੀ ਪਹਿਲੀ ਮੁਲਾਕਾਤ ਤਿਲਕ ਨਗਰ ਦੇ 'ਸੈਵਨ ਜ਼ੋਨ' ਜਿਮ 'ਚ ਹੋਈ ਸੀ, ਜਿੱਥੇ ਇਮਰਾਨ ਟ੍ਰੇਨਰ ਸੀ। ਜਾਣਕਾਰੀ ਅਨੁਸਾਰ ਇਮਰਾਨ ਨਸ਼ੇ ਦਾ ਆਦੀ ਹੈ ਅਤੇ ਉਸ ਦਾ ਵਿਵਹਾਰ ਅਸਧਾਰਨ ਸੀ। ਉਹ ਮੁਸਕਾਨ ਦਾ ਲਗਾਤਾਰ ਪਿੱਛਾ ਕਰਦਾ ਸੀ ਅਤੇ ਕਿਸੇ ਹੋਰ ਨਾਲ ਦੋਸਤੀ ਦੇ ਸ਼ੱਕ 'ਚ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜ਼ਿਕਰਯੋਗ ਹੈ ਕਿ ਮੁਲਜ਼ਮ 'ਚ ਪਹਿਲਾਂ ਵੀ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਹੈ। ਪੁਲਿਸ ਹੁਣ ਹਸਪਤਾਲ 'ਚ ਉਸ ਕੋਲੋਂ ਅਗਲੇਰੀ ਪੁੱਛਗਿੱਛ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.