IMG-LOGO
ਹੋਮ ਪੰਜਾਬ: ਲੈਕਚਰਾਰ ਨੇਹਾ ਕਤਲ ਕਾਂਡ: ਪਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ...

ਲੈਕਚਰਾਰ ਨੇਹਾ ਕਤਲ ਕਾਂਡ: ਪਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ ਦੇ ਖੋਲ੍ਹੇ ਚਿੱਠੇ; ਅਲਮਾਰੀ 'ਚੋਂ ਮਿਲਿਆ ਇਤਰਾਜ਼ਯੋਗ ਸਾਮਾਨ, 206 ਪੰਨਿਆਂ ਦੀ ਚੈਟ ਨੇ ਉਡਾਏ ਹੋਸ਼

Admin User - Aug 28, 2026 11:00 AM
IMG

ਜਲੰਧਰ ਦੇ ਚਰਚਿਤ ਲੈਕਚਰਾਰ ਨੇਹਾ ਕਤਲ ਕਾਂਡ ਵਿੱਚ ਰੋਜ਼ਾਨਾ ਨਵੇਂ ਅਤੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਮਾਮਲੇ ਵਿੱਚ ਨਾਮਜ਼ਦ ਉਮੰਗ ਬੱਸੀ ਅਤੇ ਉਸ ਦੀ ਪ੍ਰੇਮਿਕਾ ਸਤਪਾਲ ਕੌਰ ਦੇ ਰਿਸ਼ਤਿਆਂ ਨੂੰ ਲੈ ਕੇ ਸਤਪਾਲ ਦੇ ਪਤੀ ਵਿਸ਼ਾਲ ਸ਼ਰਮਾ ਨੇ ਮੀਡੀਆ ਸਾਹਮਣੇ ਕਈ ਗੰਭੀਰ ਦੋਸ਼ ਲਗਾਏ ਹਨ। ਪਤੀ ਮੁਤਾਬਕ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸਨ ਅਤੇ ਪਤਨੀ ਉਸ ਨੂੰ ਰਸਤੇ ਤੋਂ ਹਟਾ ਕੇ ਪ੍ਰੇਮੀ ਨਾਲ ਅੱਗੇ ਦੀ ਪਰਿਵਾਰਕ ਯੋਜਨਾ ਬਣਾ ਰਹੀ ਸੀ।


ਹੈਦਰਾਬਾਦ 'ਚ ਨੌਕਰੀ ਕਰਨ ਵਾਲੇ 36 ਸਾਲਾ ਵਿਸ਼ਾਲ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਉਮੰਗ ਬੱਸੀ ਦੇ ਉਸ ਦੇ ਘਰ ਆਉਣ-ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ, ਉਹ 3 ਫਰਵਰੀ 2026 ਨੂੰ ਬਿਨਾਂ ਦੱਸੇ ਅਚਾਨਕ ਜਲੰਧਰ ਸਥਿਤ ਆਪਣੇ ਘਰ ਪਹੁੰਚ ਗਿਆ। ਉਸ ਨੂੰ ਦੇਖ ਕੇ ਪਤਨੀ ਘਬਰਾ ਗਈ ਅਤੇ ਮੋਬਾਈਲ ਲੁਕਾਉਣ ਲੱਗੀ। ਜਦੋਂ ਉਸ ਨੇ ਫੋਨ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਤਨੀ ਨੇ ਉਸ ਦੀ ਬਾਂਹ 'ਤੇ ਦੰਦਾਂ ਨਾਲ ਵੱਢ ਲਿਆ ਅਤੇ ਬਾਥਰੂਮ ਵਿੱਚ ਬੰਦ ਹੋ ਗਈ। ਬਾਅਦ ਵਿੱਚ ਮੋਬਾਈਲ 'ਚੋਂ 206 ਪੰਨਿਆਂ ਦੀ ਵਟਸਐਪ ਚੈਟ ਰਿਸਟੋਰ ਹੋਣ 'ਤੇ ਸਾਰੇ ਭੇਦ ਖੁੱਲ੍ਹ ਗਏ, ਜਿਸ ਵਿੱਚ ਦੋਵੇਂ ਆਪਣੀਆਂ-ਆਪਣੀਆਂ ਧੀਆਂ ਨੂੰ ਇਕੱਠੇ ਰੱਖਣ ਦੀਆਂ ਯੋਜਨਾਵਾਂ ਬਣਾ ਰਹੇ ਸਨ।


ਪਤੀ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਪਤਨੀ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਅਲਮਾਰੀ ਵਿੱਚੋਂ ਇਤਰਾਜ਼ਯੋਗ ਕੱਪੜੇ, ਕੰਡੋਮ ਦੇ ਪੈਕੇਟ, ਸਪਰਮ ਲੱਗੀ ਰੂਈ, ਸਟੈਮਿਨਾ ਵਧਾਉਣ ਵਾਲੀਆਂ ਦਵਾਈਆਂ ਅਤੇ ਇੱਕ ਨੇਗੇਟਿਵ ਪ੍ਰੈਗਨੈਂਸੀ ਟੈਸਟ ਕਿੱਟ ਬਰਾਮਦ ਹੋਈ। ਵਿਸ਼ਾਲ ਅਨੁਸਾਰ 11 ਸਾਲ ਪਹਿਲਾਂ ਉਸ ਨੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਸਤਪਾਲ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਪਰ ਉਸ ਨੂੰ ਪਿਆਰ ਵਿੱਚ ਧੋਖਾ ਮਿਲਿਆ। ਉਸ ਨੇ ਦੱਸਿਆ ਕਿ ਸਤਪਾਲ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ।


ਘਟਨਾ ਵਾਲੇ ਦਿਨ ਧੀ ਦੇ ਸਕੂਲ ਬਾਹਰ ਵੀ ਉਮੰਗ ਅਤੇ ਸਤਪਾਲ ਨੇ ਵਿਸ਼ਾਲ ਨਾਲ ਕੁੱਟਮਾਰ ਕੀਤੀ ਸੀ। ਸਿਵਲ ਹਸਪਤਾਲ ਦੀ ਐੱਮਐੱਲਆਰ (MLR) ਰਿਪੋਰਟ ਵਿੱਚ ਸੱਟਾਂ ਦੀ ਪੁਸ਼ਟੀ ਹੋਣ ਤੋਂ ਬਾਅਦ, ਥਾਣਾ ਡਿਵੀਜ਼ਨ-7 ਦੀ ਪੁਲਿਸ ਨੇ ਵਿਸ਼ਾਲ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਧਾਰਾ 115(2) ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.