IMG-LOGO
ਹੋਮ ਪੰਜਾਬ: ਪੰਜਾਬ 'ਚ ਭਾਜਪਾ-ਅਕਾਲੀ ਦਲ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼:...

ਪੰਜਾਬ 'ਚ ਭਾਜਪਾ-ਅਕਾਲੀ ਦਲ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼: 2024 ਦੇ ਅੰਕੜੇ ਦੱਸ ਰਹੇ ਨੇ 21 ਸੀਟਾਂ 'ਤੇ ਚੋਣੀ ਸਮੀਕਰਨ ਬਦਲਣ ਦਾ ਦਾਅਵਾ

Admin User - Aug 28, 2026 10:43 AM
IMG

ਸੂਬੇ ਦੀ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਮੁੜ ਇੱਕਜੁੱਟ ਹੋਣ ਅਟਕਲਾਂ ਨੇ ਸਿਆਸੀ ਪਾਰਾ ਗਰਮਾ ਦਿੱਤਾ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿਧਾਨ ਸਭਾ-ਵਾਰ ਅੰਕੜਿਆਂ ਦੀ ਗਣਿਤਿਕ ਵਿਸ਼ਲੇਸ਼ਣ ਅਨੁਸਾਰ, ਜੇਕਰ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਦੀਆਂ ਹਨ ਤਾਂ ਸੂਬੇ ਦੇ ਲਗਭਗ 21 ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਦਾ ਸਾਂਝਾ ਵੋਟ ਬੈਂਕ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) ਨਾਲੋਂ ਅੱਗੇ ਨਿਕਲ ਸਕਦਾ ਹੈ।


ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਲੜਦਿਆਂ ਵੀ ਭਾਜਪਾ 23 ਅਤੇ ਅਕਾਲੀ ਦਲ 9 ਹਲਕਿਆਂ ਵਿੱਚ ਅੱਗੇ ਰਹੇ ਸਨ। ਦੋਵਾਂ ਦਾ ਵੋਟ ਬੈਂਕ ਮਿਲਾਉਣ ਨਾਲ ਮਾਲਵਾ, ਮਾਝਾ ਅਤੇ ਦੋਆਬਾ ਦੇ ਕਈ ਮੁੱਖ ਹਲਕਿਆਂ 'ਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ:


ਖਰੜ ਅਤੇ ਸਮਾਣਾ: ਖਰੜ ਵਿੱਚ ਦੋਵਾਂ ਧਿਰਾਂ ਦੀਆਂ ਸਾਂਝੀਆਂ 58,045 ਵੋਟਾਂ ਕਾਂਗਰਸ ਨਾਲੋਂ 11,423 ਵੱਧ ਸਨ। ਸਮਾਣਾ ਵਿੱਚ ਭਾਜਪਾ-ਅਕਾਲੀ ਦਲ ਦੀਆਂ 44,258 ਵੋਟਾਂ 'ਆਪ' ਨਾਲੋਂ 8,117 ਵੋਟਾਂ ਅੱਗੇ ਰਹੀਆਂ।

ਮਾਨਸਾ ਅਤੇ ਪਟਿਆਲਾ ਦਿਹਾਤੀ: ਮਾਨਸਾ ਵਿੱਚ ਸਾਂਝੀਆਂ 57,918 ਵੋਟਾਂ 'ਆਪ' ਦੀਆਂ ਵੋਟਾਂ ਨਾਲੋਂ 9,910 ਵੱਧ ਸਨ। ਪਟਿਆਲਾ ਦਿਹਾਤੀ 'ਚ ਦੋਵਾਂ ਪਾਰਟੀਆਂ ਦੀਆਂ 45,502 ਵੋਟਾਂ 'ਆਪ' ਨਾਲੋਂ 8,056 ਵੋਟਾਂ ਵੱਧ ਦਰਜ ਹੋਈਆਂ।

ਅੰਮ੍ਰਿਤਸਰ ਪੱਛਮੀ, ਅਟਾਰੀ ਤੇ ਫਗਵਾੜਾ: ਅੰਮ੍ਰਿਤਸਰ ਪੱਛਮੀ ਵਿੱਚ ਸਾਂਝੀਆਂ 42,388 ਵੋਟਾਂ ਕਾਂਗਰਸ ਨਾਲੋਂ 7,376 ਵੱਧ ਸਨ। ਅਟਾਰੀ 'ਚ 37,897 ਸਾਂਝੀਆਂ ਵੋਟਾਂ ਕਾਂਗਰਸ ਤੋਂ 5,418 ਵੱਧ ਅਤੇ ਫਗਵਾੜਾ ਵਿੱਚ 37,000 ਵੋਟਾਂ 'ਆਪ' ਤੋਂ 6,651 ਵੱਧ ਸਨ।

ਹੋਰ ਅਹਿਮ ਖੇਤਰ: ਸਾਹਨੇਵਾਲ (60,797 ਵੋਟਾਂ), ਨਾਭਾ, ਸ੍ਰੀ ਆਨੰਦਪੁਰ ਸਾਹਿਬ, ਬਲਾਚੌਰ ਅਤੇ ਮੌੜ ਵਰਗੇ ਹਲਕਿਆਂ ਵਿੱਚ ਵੀ ਗਠਜੋੜ ਦੀਆਂ ਸਾਂਝੀਆਂ ਵੋਟਾਂ ਵਿਰੋਧੀ ਧਿਰਾਂ ਨਾਲੋਂ ਕਾਫ਼ੀ ਅੱਗੇ ਰਹੀਆਂ। ਦੀਨਾਨਗਰ ਵਿੱਚ ਦੋਵਾਂ ਪਾਰਟੀਆਂ ਨੇ ਕਾਂਗਰਸ ਤੋਂ 600 ਵੋਟਾਂ ਦੀ ਬੜ੍ਹਤ ਬਣਾਈ ਸੀ।


ਰਾਜਨੀਤਿਕ ਮਾਹਰਾਂ ਮੁਤਾਬਕ ਭਾਜਪਾ ਦਾ ਵੋਟ ਆਧਾਰ ਜ਼ਿਆਦਾਤਰ ਸ਼ਹਿਰੀ ਤੇ ਵਪਾਰੀ ਵਰਗ ਵਿੱਚ ਹੈ, ਜਦਕਿ ਅਕਾਲੀ ਦਲ ਦਾ ਪ੍ਰਭਾਵ ਪੇਂਡੂ ਅਤੇ ਪੰਥਕ ਖੇਤਰਾਂ ਵਿੱਚ ਮਜ਼ਬੂਤ ਮੰਨਿਆ ਜਾਂਦਾ ਹੈ। ਇਹ ਦੋਵੇਂ ਵੋਟ ਆਧਾਰ ਇੱਕ-ਦੂਜੇ ਦੇ ਪੂਰਕ ਬਣ ਸਕਦੇ ਹਨ। ਹਾਲਾਂਕਿ, ਇਹ ਗਣਨਾ ਸਿਰਫ਼ ਇੱਕ ਅੰਕੜਾਤਮਕ ਵਿਸ਼ਲੇਸ਼ਣ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਕਿਸਾਨੀ ਮੁੱਦੇ, ਸਥਾਨਕ ਉਮੀਦਵਾਰ ਅਤੇ ਸੱਤਾ ਵਿਰੋਧੀ ਲਹਿਰ ਵਰਗੇ ਕਾਰਕ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.