IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਖੇਡਾਂ, ਭਾਰਤ ਦੇ ਓਲੰਪਿਕ ਮੈਡਲ ਵਧਾਉਣ ਲਈ PM ਮੋਦੀ ਦਾ ਫੋਕਸ,...

ਭਾਰਤ ਦੇ ਓਲੰਪਿਕ ਮੈਡਲ ਵਧਾਉਣ ਲਈ PM ਮੋਦੀ ਦਾ ਫੋਕਸ, ਕਿਹਾ-ਹੋਰ ਖੇਡਾਂ ’ਚ ਲੈਣਾ ਪਵੇਗਾ ਹਿੱਸਾ

Admin User - Aug 27, 2026 04:00 PM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਖੇਲੋ ਇੰਡੀਆ ਡਾਇਲਾਗ’ ਦੌਰਾਨ ਦੇਸ਼ ਦੇ ਸੈਂਕੜੇ ਐਥਲੀਟਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਖੇਡਾਂ ਦੀ ਇੱਕ ਵੱਡੀ ਕਮੀ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਜੇ ਭਾਰਤ ਨੂੰ ਓਲੰਪਿਕ ਵਿੱਚ ਆਪਣਾ ਮੈਡਲ ਟੈਲੀ ਵਧਾਉਣਾ ਹੈ ਤਾਂ ਸਿਰਫ਼ ਕੁਝ ਚੁਣੀਆਂ ਹੋਈਆਂ ਖੇਡਾਂ ’ਤੇ ਨਿਰਭਰ ਰਹਿਣ ਦੀ ਬਜਾਏ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲੰਪਿਕ ਵਿੱਚ ਕਈ ਖੇਡਾਂ ਅਤੇ ਮੁਕਾਬਲੇ ਹੁੰਦੇ ਹਨ, ਪਰ ਭਾਰਤ ਲੰਬੇ ਸਮੇਂ ਤੋਂ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਹਿੱਸਾ ਨਹੀਂ ਲੈ ਰਿਹਾ। ਉਨ੍ਹਾਂ ਇਸ ਸਥਿਤੀ ਨੂੰ ਭਾਰਤੀ ਖੇਡ ਪ੍ਰਣਾਲੀ ਦੀ ਇੱਕ ‘ਕੌੜੀ ਹਕੀਕਤ’ ਕਰਾਰ ਦਿੱਤਾ। ਉਨ੍ਹਾਂ ਮੁਤਾਬਕ ਜਦੋਂ ਭਾਰਤੀ ਖਿਡਾਰੀ ਕਈ ਮੁਕਾਬਲਿਆਂ ਵਿੱਚ ਉਤਰਦੇ ਹੀ ਨਹੀਂ ਤਾਂ ਉਨ੍ਹਾਂ ਖੇਡਾਂ ਦੇ ਮੈਡਲ ਜਿੱਤਣ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ।

PM ਮੋਦੀ ਨੇ 2024 ਪੈਰਿਸ ਓਲੰਪਿਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੇ 32 ਖੇਡਾਂ ਵਿੱਚੋਂ ਸਿਰਫ਼ 16 ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਹੋਰ ਦੇਸ਼ ਉਨ੍ਹਾਂ ਖੇਡਾਂ ਵਿੱਚ ਮੈਡਲ ਜਿੱਤ ਰਹੇ ਹਨ, ਤਾਂ ਭਾਰਤ ਉਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਮੌਜੂਦਗੀ ਕਿਉਂ ਨਹੀਂ ਦਰਜ ਕਰਵਾ ਰਿਹਾ।

ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਮੈਡਲਾਂ ਦੀ ਗਿਣਤੀ ਵਧਾਉਣ ਲਈ ਖੇਡਾਂ ਦਾ ਦਾਇਰਾ ਵਧਾਉਣਾ ਪਵੇਗਾ। ਇਸ ਲਈ ਨੌਜਵਾਨ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਦੇ ਮੌਕੇ ਦੇਣੇ ਜ਼ਰੂਰੀ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 15 ਅਗਸਤ ਦੇ ਆਜ਼ਾਦੀ ਦਿਵਸ ਭਾਸ਼ਣ ਦੌਰਾਨ ਵੀ ਭਾਰਤ ਦੀ ਖੇਡ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਦਾ ਐਲਾਨ ਕੀਤਾ ਸੀ। ਇਸ ਤਹਿਤ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਖੇਡ ਪ੍ਰਤਿਭਾ ਦੀ ਪਛਾਣ ਕਰਕੇ ਉਨ੍ਹਾਂ ਨੂੰ ਭਵਿੱਖ ਦੇ ਉੱਚ ਪੱਧਰੀ ਐਥਲੀਟ ਵਜੋਂ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ।

PM ਮੋਦੀ ਨੇ ਸਪੱਸ਼ਟ ਕੀਤਾ ਕਿ ਖੇਡਾਂ ਪ੍ਰਤੀ ਉਨ੍ਹਾਂ ਦਾ ਟੀਚਾ ਸਿਰਫ਼ ਓਲੰਪਿਕ ਮੈਡਲ ਜਿੱਤਣਾ ਨਹੀਂ ਹੈ। ਉਹ ਖੇਡਾਂ ਨੂੰ ਨੌਜਵਾਨਾਂ ਦੀ ਤਾਕਤ ਨਾਲ ਜੋੜ ਕੇ ਵਿਕਸਤ ਭਾਰਤ ਦੇ ਨਿਰਮਾਣ ਦਾ ਮਹੱਤਵਪੂਰਨ ਹਿੱਸਾ ਬਣਾਉਣਾ ਚਾਹੁੰਦੇ ਹਨ।

ਇਸ ਦ੍ਰਿਸ਼ਟੀਕੋਣ ਤਹਿਤ ਜੇ ਭਾਰਤ ਵੱਧ ਖੇਡਾਂ ਵਿੱਚ ਆਪਣੀ ਭਾਗੀਦਾਰੀ ਵਧਾਉਂਦਾ ਹੈ ਅਤੇ ਛੋਟੀ ਉਮਰ ਤੋਂ ਹੀ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਤਿਆਰ ਕਰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਓਲੰਪਿਕ ਮੈਡਲਾਂ ਦੀ ਗਿਣਤੀ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.