IMG-LOGO
ਹੋਮ ਪੰਜਾਬ: ਪੰਜਾਬ 'ਚ ਅੱਜ ਮੁਲਾਜ਼ਮਾਂ ਦੀ 'ਮਹਾਹੜਤਾਲ': ਸਕੱਤਰੇਤ ਤੋਂ ਲੈ ਕੇ...

ਪੰਜਾਬ 'ਚ ਅੱਜ ਮੁਲਾਜ਼ਮਾਂ ਦੀ 'ਮਹਾਹੜਤਾਲ': ਸਕੱਤਰੇਤ ਤੋਂ ਲੈ ਕੇ ਸਕੂਲ-ਹਸਪਤਾਲ ਤੱਕ ਕੰਮਕਾਜ ਠੱਪ; ਦੁਪਹਿਰ 1 ਵਜੇ CM ਮਾਨ ਨਾਲ ਹੋਵੇਗੀ ਬੈਠਕ

Admin User - Aug 27, 2026 10:30 AM
IMG

ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਅੱਜ ਦਿੱਤੇ ਗਏ 'ਮਹਾਹੜਤਾਲ' ਦੇ ਸੱਦੇ ਨਾਲ ਸੂਬੇ ਭਰ ਦੇ ਪ੍ਰਸ਼ਾਸਨਿਕ ਅਤੇ ਜਨਤਕ ਕੰਮਕਾਜ 'ਤੇ ਭਾਰੀ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। 'ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ.' ਦੇ ਬੈਨਰ ਹੇਠ ਖੁੱਲ੍ਹੇ ਮੋਰਚੇ ਵਿੱਚ ਰਾਜ ਦੇ ਲਗਭਗ 3 ਲੱਖ ਤੋਂ ਵੱਧ ਮੌਜੂਦਾ ਮੁਲਾਜ਼ਮ ਅਤੇ 4 ਲੱਖ ਤੋਂ ਵੱਧ ਪੈਨਸ਼ਨਰ ਸ਼ਾਮਲ ਹੋ ਰਹੇ ਹਨ। ਦੂਜੇ ਪਾਸੇ, ਹੜਤਾਲ ਦੇ ਵਿਚਕਾਰ ਹੀ ਦੁਪਹਿਰ 1 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਜ਼ਮ ਆਗੂਆਂ ਦੀ ਇੱਕ ਅਹਿਮ ਮੀਟਿੰਗ ਵੀ ਤੈਅ ਹੋਈ ਹੈ, ਹਾਲਾਂਕਿ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੀਟਿੰਗ ਦੇ ਨਾਲ-ਨਾਲ ਹੜਤਾਲ ਨਿਰੰਤਰ ਜਾਰੀ ਰਹੇਗੀ।


ਮੁਲਾਜ਼ਮਾਂ ਦੀ ਇਸ ਆਲ-ਇੰਡੀਆ/ਸੂਬਾ ਪੱਧਰੀ ਹੜਤਾਲ ਕਾਰਨ ਸਰਕਾਰੀ ਹਸਪਤਾਲਾਂ, ਆਮ ਆਦਮੀ ਕਲੀਨਿਕਾਂ ਅਤੇ ਆਯੁਸ਼ਮਾਨ ਕੇਂਦਰਾਂ ਵਿੱਚ ਓ.ਪੀ.ਡੀ. (OPD) ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਜਦਕਿ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ, ਸਿਵਲ ਸਕੱਤਰੇਤ, ਡੀ.ਸੀ. ਤੇ ਐੱਸ.ਡੀ.ਐੱਮ. ਦਫ਼ਤਰ, ਪਟਵਾਰਖਾਨੇ, ਸੇਵਾ ਕੇਂਦਰ ਅਤੇ ਖਜ਼ਾਨਾ ਦਫ਼ਤਰਾਂ 'ਚ ਤਾਲੇ ਲਟਕਣਗੇ। PSPCL, PWD, ਨਗਰ ਨਿਗਮ ਅਤੇ ਵਾਟਰ ਸਪਲਾਈ ਵਿਭਾਗ ਦੇ ਰੈਗੂਲਰ ਤੇ ਕੰਟਰੈਕਟ ਮੁਲਾਜ਼ਮ ਵੀ ਸਮੂਹਿਕ ਛੁੱਟੀ 'ਤੇ ਹਨ।


ਜਥੇਬੰਦੀਆਂ ਨੇ ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਾਫ਼ ਕੀਤਾ ਹੈ ਕਿ ਹੜਤਾਲ ਦੌਰਾਨ ਕਿਸੇ ਵੀ ਸੜਕ ਜਾਂ ਰੇਲਵੇ ਟਰੈਕ ਨੂੰ ਨਹੀਂ ਰੋਕਿਆ ਜਾਵੇਗਾ। ਬਾਜ਼ਾਰ ਅਤੇ ਆਵਾਜਾਈ ਆਮ ਵਾਂਗ ਚੱਲਦੇ ਰਹਿਣਗੇ। ਪ੍ਰਦਰਸ਼ਨਕਾਰੀ ਮੁਲਾਜ਼ਮ ਸਿਰਫ਼ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦੇ ਬਾਹਰ ਸ਼ਾਂਤਮਈ ਰੋਸ ਧਰਨੇ ਦੇਣਗੇ। ਇਸ ਹੜਤਾਲ ਵਿੱਚ ਆਂਗਣਵਾੜੀ ਵਰਕਰਾਂ, ਠੇਕਾ ਮੁਲਾਜ਼ਮਾਂ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਕਰਮਚਾਰੀਆਂ ਨੇ ਵੀ ਆਪਣਾ ਪੂਰਨ ਸਮਰਥਨ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.