IMG-LOGO
ਹੋਮ ਪੰਜਾਬ: 'ਗਮਾਡਾ ਬਣਿਆ ਭ੍ਰਿਸ਼ਟਾਚਾਰ ਦਾ ਅੱਡਾ': 'ਆਪ' MP ਮਲਵਿੰਦਰ ਕੰਗ ਨੇ...

'ਗਮਾਡਾ ਬਣਿਆ ਭ੍ਰਿਸ਼ਟਾਚਾਰ ਦਾ ਅੱਡਾ': 'ਆਪ' MP ਮਲਵਿੰਦਰ ਕੰਗ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਵੀਰਵਾਰ ਨੂੰ ਧਰਨੇ ਦੀ ਦਿੱਤੀ ਚੇਤਾਵਨੀ

Admin User - Aug 26, 2026 02:40 PM
IMG

ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮੁਹਾਲੀ ਦੇ ਪਿੰਡ ਸੈਣੀ ਮਾਜਰਾ ਵਿਖੇ ਗਮਾਡਾ ਵੱਲੋਂ ਕੀਤੀ ਗਈ "ਚੋਣਵੀਂ ਤੋੜ-ਭੰਨ" ਦੀ ਕਾਰਵਾਈ ਦੀ ਤਿੱਖੀ ਨਿਖੇਧੀ ਕਰਦਿਆਂ ਸੰਸਦ ਮੈਂਬਰ ਨੇ ਗਮਾਡਾ ਨੂੰ ਲੁੱਟ ਦਾ ਕੇਂਦਰ ਕਰਾਰ ਦਿੱਤਾ ਹੈ। ਕੰਗ ਨੇ ਐਲਾਨ ਕੀਤਾ ਕਿ ਉਹ ਵੀਰਵਾਰ ਨੂੰ ਭ੍ਰਿਸ਼ਟ ਅਧਿਕਾਰੀਆਂ ਦੇ ਰਵੱਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨਗੇ।


ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਗਮਾਡਾ ਅਧਿਕਾਰੀ ਪੱਖਪਾਤ ਕਰ ਰਹੇ ਹਨ। ਉਨ੍ਹਾਂ ਕਿਹਾ, "ਜਿਹੜੇ ਦੁਕਾਨਦਾਰ ਰਿਸ਼ਵਤ ਦਿੰਦੇ ਹਨ, ਉਨ੍ਹਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਛੱਡ ਦਿੱਤੀਆਂ ਜਾਂਦੀਆਂ ਹਨ, ਜਦਕਿ ਪੈਸੇ ਨਾ ਦੇ ਸਕਣ ਵਾਲੇ ਗ਼ਰੀਬਾਂ ਦੀਆਂ ਦੁਕਾਨਾਂ 'ਤੇ ਹੀ 'ਪੀਲਾ ਪੰਜਾ' ਚਲਾਇਆ ਜਾਂਦਾ ਹੈ।" ਕੰਗ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਅਤੇ ਅਥਾਰਟੀ 'ਚ ਤੈਨਾਤ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮਲਵਿੰਦਰ ਸਿੰਘ ਕੰਗ ਨੇ ਆਪਣੀ ਸਰਕਾਰ ਜਾਂ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਲੈਂਡ ਪੂਲਿੰਗ ਨੀਤੀ, ਬਠਿੰਡਾ 'ਚ ਕਿਸਾਨਾਂ 'ਤੇ ਹੋਏ ਪੁਲਿਸ ਐਕਸ਼ਨ, ਗੈਰ-ਕਾਨੂੰਨੀ ਰੇਤ ਖਣਨ ਅਤੇ ਪਾਰਟੀ ਅੰਦਰ ਤਾਕਤ ਦੇ ਕੇਂਦਰੀਕਰਨ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਸੂਬਾ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਨੂੰ ਘੇਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਾਲ 2020 'ਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ ਛੱਡ ਕੇ 'ਆਪ' ਵਿੱਚ ਸ਼ਾਮਲ ਹੋਏ ਕੰਗ 2024 ਦੀਆਂ ਆਮ ਚੋਣਾਂ 'ਚ ਪਾਰਟੀ ਦੇ ਮਾੜੇ ਪ੍ਰਦਰਸ਼ਨ 'ਤੇ ਵੀ ਜਨਤਾ ਨਾਲ ਵਿਧਾਇਕਾਂ ਦੀ ਦੂਰੀ ਨੂੰ ਮੁੱਖ ਕਾਰਨ ਦੱਸ ਚੁੱਕੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.