IMG-LOGO
ਹੋਮ ਪੰਜਾਬ: ਮੋਗਾ 'ਚ 103 ਸਾਲਾ ਬਜ਼ੁਰਗ ਸੋਹੰ ਸਿੰਘ ਦੀ ਅੰਤਿਮ ਵਿਦਾਇਗੀ...

ਮੋਗਾ 'ਚ 103 ਸਾਲਾ ਬਜ਼ੁਰਗ ਸੋਹੰ ਸਿੰਘ ਦੀ ਅੰਤਿਮ ਵਿਦਾਇਗੀ ਬਣੀ ਯਾਦਗਾਰੀ: ਪੋਤਿਆਂ ਨੇ ਢੋਲ-ਧਮਾਕੇ ਅਤੇ ਡੀਜੇ ਨਾਲ ਦਿੱਤੀ ਸ਼ਰਧਾਂਜਲੀ

Admin User - Aug 26, 2026 02:24 PM
IMG

ਮੋਗਾ ਖੇਤਰ ਵਿੱਚ ਉਸ ਸਮੇਂ ਇੱਕ ਵੱਖਰਾ ਅਤੇ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ 103 ਸਾਲ ਦੀ ਲੰਮੀ ਅਤੇ ਸੁਚੱਜੀ ਜ਼ਿੰਦਗੀ ਜਿਊਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਬਜ਼ੁਰਗ ਸੋਹੰ ਸਿੰਘ ਦੀ ਅੰਤਿਮ ਯਾਤਰਾ ਨੂੰ ਪਰਿਵਾਰ ਨੇ ਢੋਲ-ਨਗਾੜਿਆਂ ਅਤੇ ਡੀਜੇ ਨਾਲ ਕੱਢਿਆ। ਸੋਗ ਦੀ ਥਾਂ ਬਜ਼ੁਰਗ ਦੀ ਪੂਰੀ ਹੋਈ ਬਜ਼ੁਰਗੀ ਉਮਰ ਦਾ ਜਸ਼ਨ ਮਨਾਉਂਦੇ ਹੋਏ ਪਰਿਵਾਰਕ ਮੈਂਬਰ ਅਤੇ ਪੋਤੇ ਢੋਲ ਦੀ ਤਾਲ 'ਤੇ ਨੱਚਦੇ ਹੋਏ ਅੰਤਿਮ ਸੰਸਕਾਰ ਲਈ ਪਹੁੰਚੇ।


ਮ੍ਰਿਤਕ ਬਜ਼ੁਰਗ ਦੇ ਪੋਤੇ ਪ੍ਰੇਮ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਬਚਪਨ ਵਿੱਚ ਹੀ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ। ਅਜਿਹੇ ਔਖੇ ਸਮੇਂ ਵਿੱਚ ਦਾਦਾ ਸੋਹੰ ਸਿੰਘ ਨੇ ਹੀ ਉਸ ਨੂੰ ਮਾਂ-ਬਾਪ ਦੋਵਾਂ ਦੀ ਘਾਟ ਪੂਰੀ ਕਰਦਿਆਂ ਪਾਲ ਕੇ ਵੱਡਾ ਕੀਤਾ। ਪਰਿਵਾਰ ਅਨੁਸਾਰ ਉਨ੍ਹਾਂ ਦੇ ਦਾਦਾ ਜੀ ਵੱਲੋਂ ਦਿੱਤੀਆਂ ਗਈਆਂ ਕਦਰਾਂ-ਕੀਮਤਾਂ ਅਤੇ ਪਿਆਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।


ਕਿਰਤ ਕਮਾਈ ਅਤੇ ਸਾਦਗੀ ਨਾਲ ਜ਼ਿੰਦਗੀ ਬਸਰ ਕਰਨ ਵਾਲੇ ਸੋਹੰ ਸਿੰਘ ਆਪਣੇ ਸਮੇਂ ਵਿੱਚ ਦਰਜ਼ੀ ਦਾ ਕੰਮ ਕਰਦੇ ਸਨ। ਇਲਾਕੇ ਵਿੱਚ ਉਹ ਆਪਣੇ ਮਿਲਣਸਾਰ ਅਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਦਾ ਦਿਲ ਦੁਖਾਇਆ। 103 ਸਾਲਾਂ ਦੀ ਸੰਪੂਰਨ ਜ਼ਿੰਦਗੀ ਬਤੀਤ ਕਰਨ ਉਪਰੰਤ ਉਨ੍ਹਾਂ ਨੂੰ ਦਿੱਤੀ ਗਈ ਇਹ ਵਿਲੱਖਣ ਵਿਦਾਇਗੀ ਪੂਰੇ ਇਲਾਕੇ ਵਿੱਚ ਚਰਚਾ ਦਾ ਵੀਡੀਓ ਬਣੀ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.