IMG-LOGO
ਹੋਮ ਪੰਜਾਬ: 27 ਅਗਸਤ ਦੀ ਹੜਤਾਲ ਲਈ ਪੰਜਾਬ ਸਿਵਿਲ ਸਕੱਤਰੇਤ 'ਚ ਲੱਗੇ...

27 ਅਗਸਤ ਦੀ ਹੜਤਾਲ ਲਈ ਪੰਜਾਬ ਸਿਵਿਲ ਸਕੱਤਰੇਤ 'ਚ ਲੱਗੇ ਹੋਕੇ: "ਸੀਟਾਂ 'ਤੇ ਕੰਮ ਕਰਨ ਵਾਲਿਆਂ 'ਤੇ ਪਵੇਗੀ ਸਿਆਹੀ", ਐਸੋਸੀਏਸ਼ਨ ਦੀ ਚੇਤਾਵਨੀ

Admin User - Aug 26, 2026 12:42 PM
IMG

ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮ ਮੰਚ ਵੱਲੋਂ 27 ਅਗਸਤ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਿਵਿਲ ਸਕੱਤਰੇਤ (ਚੰਡੀਗੜ੍ਹ) ਵਿਖੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਸਕੱਤਰੇਤ ਵਿੱਚ ਪੰਜਾਬ ਸਿਵਿਲ ਸਕੱਤਰੇਤ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫ਼ੌਜੀ ਨੇ ਵੱਖ-ਵੱਖ ਮੰਜ਼ਿਲਾਂ ਅਤੇ ਵਿਭਾਗਾਂ ਦੀਆਂ ਸ਼ਾਖਾਵਾਂ ਵਿੱਚ ਜਾ ਕੇ ਮੁਲਾਜ਼ਮਾਂ ਨੂੰ ਹੜਤਾਲ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ।


ਐਸੋਸੀਏਸ਼ਨ ਦੇ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਂਝਾ ਮੁਲਾਜ਼ਮ ਮੰਚ ਸਾਰੇ ਕਰਮਚਾਰੀਆਂ ਦੇ ਹੱਕਾਂ ਲਈ ਸਰਕਾਰ ਨਾਲ ਲੜਾਈ ਲੜ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ 27 ਅਗਸਤ ਨੂੰ ਕੋਈ ਵੀ ਮੁਲਾਜ਼ਮ ਛੁੱਟੀ ਲੈ ਕੇ ਘਰ ਨਾ ਬੈਠੇ, ਸਗੋਂ ਰੋਜ਼ਾਨਾ ਦੀ ਤਰ੍ਹਾਂ ਸਕੱਤਰੇਤ ਆ ਕੇ ਆਪਣੀ ਹਾਜ਼ਰੀ ਲਗਵਾਉਣ ਤੋਂ ਬਾਅਦ ਸਿੱਧਾ ਧਰਨਾ ਤੇ ਰੈਲੀ ਵਾਲੀ ਥਾਂ 'ਤੇ ਪਹੁੰਚੇ।


ਪ੍ਰਚਾਰ ਦੌਰਾਨ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਵੀ ਦਿੱਤੀ ਗਈ। ਪ੍ਰਧਾਨ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ 27 ਅਗਸਤ ਨੂੰ ਕੋਈ ਵੀ ਮੁਲਾਜ਼ਮ ਆਪਣੀ ਸੀਟ 'ਤੇ ਬੈਠ ਕੇ ਕੰਮ ਕਰਦਾ ਪਾਇਆ ਗਿਆ ਤਾਂ ਉਸ 'ਤੇ ਸਿਆਹੀ ਪਾਈ ਜਾਵੇਗੀ, ਅਤੇ ਇਸ ਨਾਲ ਹੋਣ ਵਾਲੇ ਸਿੱਟਿਆਂ ਲਈ ਉਹ ਮੁਲਾਜ਼ਮ ਆਪ ਜ਼ਿੰਮੇਵਾਰ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਿਵਿਲ ਸਕੱਤਰੇਤ ਤੋਂ ਹੀ ਸੂਬੇ ਦੇ ਮੁੱਖ ਮੰਤਰੀ, ਸਮੂਹ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਦਫ਼ਤਰ ਸੰਚਾਲਿਤ ਹੁੰਦੇ ਹਨ, ਜਿਸ ਕਾਰਨ ਇੱਥੇ ਹੜਤਾਲ ਦਾ ਅਸਰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.