IMG-LOGO
ਹੋਮ ਪੰਜਾਬ: ਮਾਛੀਵਾੜਾ ਅਤੇ ਲੁਧਿਆਣਾ ਤੋਂ ਲਾਪਤਾ 3 ਵਿਦਿਆਰਥੀ ਰਾਜਸਥਾਨ 'ਚ ਮਿਲੇ:...

ਮਾਛੀਵਾੜਾ ਅਤੇ ਲੁਧਿਆਣਾ ਤੋਂ ਲਾਪਤਾ 3 ਵਿਦਿਆਰਥੀ ਰਾਜਸਥਾਨ 'ਚ ਮਿਲੇ: ਆਨਲਾਈਨ ਗੇਮ ਖੇਡਣ ਤੋਂ ਰੋਕਣ 'ਤੇ ਛੱਡਿਆ ਸੀ ਘਰ, ਪੁਲਿਸ ਨੇ ਇੰਝ ਲੱਭਿਆ

Admin User - Aug 26, 2026 11:41 AM
IMG

ਮਾਛੀਵਾੜਾ ਸਾਹਿਬ ਤੋਂ ਭੇਦਭਰੇ ਹਾਲਾਤ 'ਚ ਲਾਪਤਾ ਹੋਏ ਦੋ ਨੌਜਵਾਨਾਂ ਅਤੇ ਲੁਧਿਆਣਾ ਦੇ ਉਨ੍ਹਾਂ ਦੇ ਇੱਕ ਸਾਥੀ ਨੂੰ ਖੰਨਾ ਪੁਲਿਸ ਨੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਸੁਰੱਖਿਅਤ ਬਰਾਮਦ ਕਰ ਲਿਆ ਹੈ। ਬਰਾਮਦ ਕੀਤੇ ਗਏ ਨੌਜਵਾਨਾਂ ਦੀ ਸ਼ਨਾਖਤ ਉਤਕਰਸ਼, ਵਰੁਣ ਕੁਮਾਰ (ਦੋਵੇਂ ਵਾਸੀ ਮਾਛੀਵਾੜਾ ਸਾਹਿਬ) ਅਤੇ ਮੋਹਿਤ (ਵਾਸੀ ਗਿੱਲ ਰੋਡ, ਲੁਧਿਆਣਾ) ਵਜੋਂ ਹੋਈ ਹੈ।


ਐੱਸ.ਪੀ. (ਜਾਂਚ) ਪਵਨਜੀਤ ਸਿੰਘ ਚੌਧਰੀ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਗੱਡੀ ਲੈ ਕੇ ਆਪਣੇ ਦੋਸਤਾਂ ਉਤਕਰਸ਼ ਅਤੇ ਮੋਹਿਤ ਨਾਲ ਜੈਪੁਰ ਲਈ ਰਵਾਨਾ ਹੋਇਆ ਸੀ। ਰਸਤੇ 'ਚ ਤਿੰਨਾਂ ਨੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਲਏ, ਜਿਸ ਨਾਲ ਘਰਦਿਆਂ 'ਚ ਚਿੰਤਾ ਦਾ ਮਾਹੌਲ ਬਣ ਗਿਆ। ਪਰਿਵਾਰ ਦੀ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਦੀ ਤਕਨੀਕੀ ਟੀਮ ਨੇ ਕਾਰਵਾਈ ਸ਼ੁਰੂ ਕੀਤੀ।


ਜਾਂਚ ਦੌਰਾਨ ਪੁਲਿਸ ਨੇ ਸੀ.ਡੀ.ਆਰ., ਆਈ.ਐੱਮ.ਈ.ਆਈ. ਨੰਬਰ ਅਤੇ ਜੀ-ਮੇਲ ਆਈ.ਡੀ. ਦੇ ਨਾਲ-ਨਾਲ ਉਨ੍ਹਾਂ ਦੀ ਆਨਲਾਈਨ 'ਫ੍ਰੀ ਫਾਇਰ' (Free Fire) ਗੇਮ ਦੀ ਪ੍ਰੋਫਾਈਲ ਨੂੰ ਟਰੇਸ ਕੀਤਾ। ਇਸ ਤਕਨੀਕੀ ਜਾਂਚ ਰਾਹੀਂ ਲੋਕੇਸ਼ਨ ਰਾਜਸਥਾਨ 'ਚ ਮਿਲੀ, ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨਾਲ ਤਾਲਮੇਲ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਦੋਸਤ ਸ਼ਿਖਰ ਦੇ ਘਰੋਂ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ।


ਪੁਲਿਸ ਦੀ ਮੁੱਢਲੀ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਮਾਪਿਆਂ ਵੱਲੋਂ ਮੋਬਾਈਲ 'ਚ 'ਫ੍ਰੀ ਫਾਇਰ' ਗੇਮ ਖੇਡਣ ਤੋਂ ਰੋਕਣ ਕਾਰਨ ਇਹ ਨੌਜਵਾਨ ਨਾਰਾਜ਼ ਹੋ ਕੇ ਘਰੋਂ ਨਿਕਲ ਗਏ ਸਨ। ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.