ਤਾਜਾ ਖਬਰਾਂ
ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਅਦਾਕਾਰਾ ਕ੍ਰਿਤੀ ਸੈਨਨ ਦੇ ਇੱਕ ਨਵੇਂ ਇਸ਼ਤਿਹਾਰ ਨੇ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਇਸ਼ਤਿਹਾਰ ਵਿੱਚ ਕ੍ਰਿਤੀ ਵੱਲੋਂ ਪਹਿਨੇ ਗਏ ਬ੍ਰੇਲੇਟ-ਸਟਾਈਲ ਬਲਾਊਜ਼ ਅਤੇ ਬੋਲਡ ਪਹਿਰਾਵੇ ਨੂੰ ਲੈ ਕੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਕ੍ਰਿਤੀ ਦੀ ਸਟਾਈਲਿੰਗ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਕਿ ਅੱਜ ਔਰਤਾਂ ਦੀਆਂ ਅਲਮਾਰੀਆਂ 'ਚ ਰਵਾਇਤੀ ਸਾੜੀਆਂ, ਸੂਟਾਂ ਤੋਂ ਲੈ ਕੇ ਕਾਕਟੇਲ ਡਰੈੱਸਾਂ ਤੱਕ ਹਰ ਤਰ੍ਹਾਂ ਦੇ ਕੱਪੜੇ ਮੌਜੂਦ ਹਨ। ਅਜਿਹੇ 'ਚ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੇ ਇਸ਼ਤਿਹਾਰ ਵਿੱਚ ਅੰਡਰਗਾਰਮੈਂਟ ਜਾਂ ਬਿਕਨੀ ਵਰਗੇ ਪਹਿਰਾਵੇ ਦੀ ਵਰਤੋਂ ਕਰਨਾ ਸਮਝ ਤੋਂ ਬਾਹਰ ਹੈ। ਕੰਗਨਾ ਨੇ ਤੰਜ ਕਸਦਿਆਂ ਲਿਖਿਆ ਕਿ ਤੁਹਾਡੇ ਬਾਕੀ ਸਟਾਈਲਿੰਗ ਵਿਕਲਪ ਕਿੱਥੇ ਚਲੇ ਗਏ? ਇਹ ਇਸ਼ਤਿਹਾਰ ਕਾਫ਼ੀ 'ਕ੍ਰੀਪੀ' (ਕਮਜ਼ੋਰ/ਅਜੀਬ) ਪ੍ਰਤੀਤ ਹੋ ਰਿਹਾ ਹੈ।
ਇਸ ਇਸ਼ਤਿਹਾਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਵੀ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਯੂਜ਼ਰਸ ਨੇ ਸਵਾਲ ਉਠਾਏ ਕਿ ਧਾਰਮਿਕ ਤਿਉਹਾਰਾਂ 'ਤੇ ਅਜਿਹੇ ਪਹਿਰਾਵੇ ਦੀ ਬਜਾਏ ਰਵਾਇਤੀ ਲਿਬਾਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਕੁਝ ਯੂਜ਼ਰਸ ਨੇ ਇਸ ਨੂੰ ਹਿੰਦੂ ਤਿਉਹਾਰਾਂ ਦੇ ਮੂਲ ਭਾਵ ਨਾਲ ਸਮਝੌਤਾ ਦੱਸਦਿਆਂ ਇਸ਼ਤਿਹਾਰ ਬਣਾਉਣ ਵਾਲੀ ਟੀਮ ਅਤੇ ਅਦਾਕਾਰਾ 'ਤੇ ਨਿਸ਼ਾਨਾ ਸਾਧਿਆ ਹੈ।
ਜ਼ਿਕਰਯੋਗ ਹੈ ਕਿ ਕ੍ਰਿਤੀ ਸੈਨਨ ਹਾਲ ਹੀ 'ਚ ਫਿਲਮ 'ਕਾਕਟੇਲ 2' 'ਚ ਨਜ਼ਰ ਆਈ ਸੀ, ਜਦਕਿ ਕੰਗਨਾ ਰਣੌਤ ਆਖਰੀ ਵਾਰ ਫਿਲਮ 'ਭਾਰਤ ਭਾਗਿਆ ਵਿਧਾਤਾ' 'ਚ ਦੇਖੀ ਗਈ ਸੀ।
Get all latest content delivered to your email a few times a month.