IMG-LOGO
ਹੋਮ ਪੰਜਾਬ: ਚੰਨੀ ਦੀ ਪ੍ਰੀਖਿਆ ਹਾਲ ਫੋਟੋ 'ਤੇ ਘਮਾਸਾਨ: ਚੀਮਾ ਨੇ ਲਗਾਏ...

ਚੰਨੀ ਦੀ ਪ੍ਰੀਖਿਆ ਹਾਲ ਫੋਟੋ 'ਤੇ ਘਮਾਸਾਨ: ਚੀਮਾ ਨੇ ਲਗਾਏ ਨਕਲ ਦੇ ਦੋਸ਼, ਚੰਨੀ ਬੋਲੇ- 'ਖਿੜਕੀ ਤੋਂ ਫੋਟੋ ਖਿੱਚੀ, ਕੀ ਆਫ਼ਤ ਆ ਗਈ?'

Admin User - Aug 25, 2026 10:30 AM
IMG

ਪੰਜਾਬ ਯੂਨੀਵਰਸਿਟੀ (ਪੀਯੂ) ਦੇ ਪ੍ਰੀਖਿਆ ਹਾਲ ਅੰਦਰੋਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋਈ ਤਸਵੀਰ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਨੀ 'ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਪ੍ਰੀਖਿਆ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ, ਜਦਕਿ ਦੂਜੇ ਪਾਸੇ ਚੰਨੀ ਨੇ ਇਸ ਪੂਰੇ ਘਟਨਾਕ੍ਰਮ ਲਈ ਪੱਤਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਪ੍ਰੀਖਿਆ ਕੇਂਦਰ 'ਚ ਬੈਠ ਕੇ ਫੋਟੋਸ਼ੂਟ ਕਰਵਾ ਰਿਹਾ ਹੈ, ਜਿਸ ਤੋਂ ਸਾਫ਼ ਲੱਗਦਾ ਹੈ ਕਿ ਉਹ ਪੇਪਰ ਦੇਣ ਨਹੀਂ ਸਗੋਂ ਮੋਬਾਈਲ ਰਾਹੀਂ ਨਕਲ ਮਾਰਨ ਅਤੇ ਪਬਲਿਸਿਟੀ ਪ੍ਰਾਪਤ ਕਰਨ ਗਏ ਸਨ। ਚੀਮਾ ਨੇ ਕਿਹਾ ਕਿ ਲੋਕ ਪ੍ਰਸ਼ਾਸਨ ਦਾ ਪੇਪਰ ਦੇ ਰਹੇ ਚੰਨੀ ਨੂੰ ਨਿਯਮਾਂ ਦੀ ਸਮਝ ਹੋਣੀ ਚਾਹੀਦੀ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰੀਖਿਆ ਪ੍ਰਣਾਲੀ ਦੀ ਸ਼ਾਨ ਬਚਾਉਣ ਲਈ ਚੰਨੀ ਦੀ ਉਮੀਦਵਾਰੀ ਅਤੇ ਇਹ ਪ੍ਰੀਖਿਆ ਦੋਵੇਂ ਰੱਦ ਕੀਤੀਆਂ ਜਾਣ।


ਦੂਜੇ ਪਾਸੇ, ਵਿਵਾਦਾਂ 'ਚ ਘਿਰੇ ਚਰਨਜੀਤ ਸਿੰਘ ਚੰਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੌਕੇ 'ਤੇ ਲਗਭਗ 100 ਦੇ ਕਰੀਬ ਪੱਤਰਕਾਰ ਮੌਜੂਦ ਸਨ, ਜਿਨ੍ਹਾਂ ਨੇ ਪ੍ਰੀਖਿਆ ਹਾਲ ਦੇ ਬਾਹਰ ਖਿੜਕੀ ਤੋਂ ਉਨ੍ਹਾਂ ਦੀ ਤਸਵੀਰ ਖਿੱਚ ਲਈ। ਚੰਨੀ ਨੇ ਪੁੱਛਿਆ ਕਿ ਕੀ ਕੋਈ ਪੱਤਰਕਾਰਾਂ ਨੂੰ ਫੋਟੋ ਖਿੱਚਣ ਤੋਂ ਰੋਕ ਸਕਦਾ ਹੈ? ਉਨ੍ਹਾਂ ਕਿਹਾ ਕਿ ਬਾਹਰੋਂ ਫੋਟੋ ਖਿੱਚੇ ਜਾਣ ਨਾਲ ਕੋਈ ਵੱਡੀ ਆਫ਼ਤ ਨਹੀਂ ਆ ਗਈ। ਜ਼ਿਕਰਯੋਗ ਹੈ ਕਿ ਚੰਨੀ ਨੇ 20 ਅਗਸਤ ਨੂੰ ਐੱਮ.ਏ. ਲੋਕ ਪ੍ਰਸ਼ਾਸਨ ਦਾ ਪੇਪਰ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰੀਖਿਆ ਵਿਵਸਥਾ ਅਤੇ ਵੀ.ਆਈ.ਪੀ. ਕਲਚਰ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.