IMG-LOGO
ਹੋਮ ਰਾਸ਼ਟਰੀ: ਅਮਰਾਵਤੀ ਦੇ ਸਰਕਾਰੀ ਹਸਪਤਾਲ 'ਚ ਵੱਡਾ ਹਾਦਸਾ: ਵੈਂਟੀਲੇਟਰ 'ਚ ਧਮਾਕੇ...

ਅਮਰਾਵਤੀ ਦੇ ਸਰਕਾਰੀ ਹਸਪਤਾਲ 'ਚ ਵੱਡਾ ਹਾਦਸਾ: ਵੈਂਟੀਲੇਟਰ 'ਚ ਧਮਾਕੇ ਮਗਰੋਂ ਲੱਗੀ ਅੱਗ, 3 ਨਵਜੰਮੇ ਬੱਚਿਆਂ ਦੀ ਦੁਖਦਾਈ ਮੌਤ

Admin User - Aug 24, 2026 10:29 AM
IMG

ਅਮਰਾਵਤੀ ਦੇ ਜ਼ਿਲ੍ਹਾ ਮਹਿਲਾ ਹਸਪਤਾਲ ਵਿੱਚ ਦੇਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਨਵਜੰਮੇ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਸਥਿਤ ਸਪੈਸ਼ਲ ਨਿਊਬੌਰਨ ਕੇਅਰ ਯੂਨਿਟ (SNCU/NICU) ਵਿੱਚ ਤੜਕੇ 3:30 ਵਜੇ ਦੇ ਕਰੀਬ ਵੈਂਟੀਲੇਟਰ 'ਚ ਅਚਾਨਕ ਧਮਾਕਾ ਹੋਣ ਕਾਰਨ ਭਿਆਨਕ ਅੱਗ ਫੈਲ ਗਈ। ਧੂੰਏਂ ਵਿੱਚ ਦਮ ਘੁੱਟਣ ਅਤੇ ਝੁਲਸਣ ਕਾਰਨ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ।


ਵਾਰਡ ਵਿੱਚ ਹਾਦਸੇ ਵੇਲੇ ਕੁੱਲ 39 ਨਵਜੰਮੇ ਬੱਚੇ ਦਾਖ਼ਲ ਸਨ। ਅੱਗ ਅਤੇ ਧੂੰਆਂ ਫੈਲਦਿਆਂ ਹੀ ਡਿਊਟੀ 'ਤੇ ਮੌਜੂਦ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਮੁਸਤੈਦੀ ਦਿਖਾਉਂਦਿਆਂ ਬਾਕੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਗੰਭੀਰ ਰੂਪ ਵਿੱਚ ਪ੍ਰਭਾਵਿਤ 6 ਬੱਚਿਆਂ ਨੂੰ ਤੁਰੰਤ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਇਮਰਜੈਂਸੀ ਇਲਾਜ ਲਈ ਭੇਜਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਵੈਂਟੀਲੇਟਰ ਵਿੱਚ ਹੋਇਆ ਸ਼ਾਰਟ ਸਰਕਟ ਜਾਂ ਧਮਾਕਾ ਦੱਸਿਆ ਜਾ ਰਹਾ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਦੇ NICU ਵਾਰਡ 'ਚ ਵੀ ਵਾਰਮਰ ਮਸ਼ੀਨ ਦੇ ਫਿਲਾਮੈਂਟ 'ਚ ਸਪਾਰਕਿੰਗ ਕਾਰਨ ਅੱਗ ਲੱਗ ਗਈ ਸੀ। ਉਸ ਹਾਦਸੇ ਵਿੱਚ ਵੀ ਤਿੰਨ ਨਵਜੰਮੇ ਬੱਚੇ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਹਸਪਤਾਲਾਂ ਦੇ ਐਨਆਈਸੀਯੂ (NICU) ਵਾਰਡਾਂ ਵਿੱਚ ਲਗਾਤਾਰ ਵਾਪਰ ਰਹੇ ਅਜਿਹੇ ਹਾਦਸਿਆਂ ਨੇ ਮੈਡੀਕਲ ਉਪਕਰਣਾਂ ਦੀ ਸੁਰੱਖਿਆ ਅਤੇ ਰੱਖ-ਰਖਾਅ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.