IMG-LOGO
ਹੋਮ ਪੰਜਾਬ: ਜਲੰਧਰ ਹਾਈਟਸ ਦੀ ਇਮਾਰਤ ਤੋਂ ਡਿੱਗੀ 21 ਸਾਲਾ ਲੜਕੀ ਦੀ...

ਜਲੰਧਰ ਹਾਈਟਸ ਦੀ ਇਮਾਰਤ ਤੋਂ ਡਿੱਗੀ 21 ਸਾਲਾ ਲੜਕੀ ਦੀ ਮੌਤ, ਖੁਦਕੁਸ਼ੀ ਦਾ ਸ਼ੱਕ; ਪਰਿਵਾਰ ਨੇ ਦੱਸਿਆ ਡਿਪ੍ਰੈਸ਼ਨ ਦਾ ਚੱਲ ਰਿਹਾ ਸੀ ਇਲਾਜ

Admin User - Aug 23, 2026 04:30 PM
IMG

ਜਲੰਧਰ ਦੇ 66 ਫੁੱਟ ਰੋਡ ਸਥਿਤ ਜਲੰਧਰ ਹਾਈਟਸ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ 21 ਸਾਲਾ ਲੜਕੀ ਮਹਿਕਪ੍ਰੀਤ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ।

ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮਹਿਕਪ੍ਰੀਤ ਸਵੇਰੇ ਸੈਰ ਕਰਦੇ ਸਮੇਂ ਬਾਲਕਨੀ ਵੱਲ ਗਈ ਸੀ, ਜਿੱਥੋਂ ਉਹ ਅਚਾਨਕ ਹੇਠਾਂ ਡਿੱਗ ਗਈ। ਹਾਦਸੇ ਵਿੱਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪਰਿਵਾਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਮਹਿਕਪ੍ਰੀਤ ਡਿਪ੍ਰੈਸ਼ਨ ਲਈ ਦਵਾਈਆਂ ਲੈ ਰਹੀ ਸੀ। ਉਹ BA ਫਾਈਨਲ ਸਮੈਸਟਰ ਦੀ ਵਿਦਿਆਰਥਣ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪਰਿਵਾਰ ਵੱਲੋਂ ਮਹਿਕਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੰਤਿਮ ਸੰਸਕਾਰ ਸ਼ਾਮ 4 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.