ਤਾਜਾ ਖਬਰਾਂ
ਦਵਿੰਦਰਪਾਲ ਸਿੰਘ ਮੁਤਾਬਕ ਉਸਨੇ ਕਰੀਬ ਪੰਜ ਮਹੀਨੇ ਪਹਿਲਾਂ ਇਨੋਵਾ ਲਈ 31.30 ਲੱਖ ਰੁਪਏ ਅਦਾ ਕੀਤੇ ਸਨ। ਬਾਅਦ ਵਿੱਚ ਵਾਹਨ ਦੀ ਕੀਮਤ ਵਧਣ ਕਾਰਨ ਉਸ ਕੋਲੋਂ 54 ਹਜ਼ਾਰ ਰੁਪਏ ਹੋਰ ਲਏ ਗਏ, ਪਰ ਇਸ ਦੇ ਬਾਵਜੂਦ ਉਸਦੀ ਗੱਡੀ ਦੀ ਆਰਸੀ ਜਾਰੀ ਨਹੀਂ ਹੋਈ।
ਗਾਹਕ ਦਾ ਦਾਅਵਾ ਹੈ ਕਿ ਜਦੋਂ ਉਹ ਚੰਡੀਗੜ੍ਹ ਆਰਟੀਓ ਦਫ਼ਤਰ ਪਹੁੰਚਿਆ ਤਾਂ ਉੱਥੇ ਬਿਲਿੰਗ ਰਕਮ ਅਤੇ ਆਰਟੀਓ ਰਿਕਾਰਡ ਵਿੱਚ ਦਰਜ ਰਕਮ ਵਿਚਲਾ ਫਰਕ ਸਾਹਮਣੇ ਆਇਆ। ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਕਿਹਾ ਕਿ ਬਿਲਿੰਗ ਠੀਕ ਹੋਣ ਤੋਂ ਬਾਅਦ ਹੀ ਗੱਡੀ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ।
ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਕੰਪਨੀ ਅਤੇ ਏਜੰਸੀ ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ, ਪਰ ਮਾਮਲਾ ਹੱਲ ਨਹੀਂ ਹੋਇਆ। ਉਸਦਾ ਦੋਸ਼ ਹੈ ਕਿ ਮੋਗਾ ਦੀ ਏਜੰਸੀ ਵਿੱਚ ਬਿਲਿੰਗ ਸਿਸਟਮ ਨਾ ਹੋਣ ਕਾਰਨ ਬਿਲਿੰਗ ਲੁਧਿਆਣਾ ਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ।
ਗਾਹਕ ਅਨੁਸਾਰ ਏਜੰਸੀ ਦੇ ਇੱਕ ਕਰਮਚਾਰੀ ਵੱਲੋਂ ਕਥਿਤ ਤੌਰ ‘ਤੇ ਗੱਡੀ ‘ਤੇ ਚਾਰਾ ਲਿਜਾਣ ਦੀ ਗੱਲ ਕਹੀ ਗਈ ਸੀ। ਇਸ ਗੱਲ ਨੂੰ ਦਿਲ ‘ਤੇ ਲੈਂਦਿਆਂ ਉਸਨੇ ਆਪਣੀ ਨਵੀਂ ਇਨੋਵਾ ‘ਤੇ ਚਾਰਾ ਲੱਦ ਕੇ ਬਲਦਾਂ ਨਾਲ ਗੱਡੀ ਖਿੱਚਵਾ ਕੇ ਆਪਣਾ ਵਿਰੋਧ ਦਰਜ ਕਰਵਾਇਆ।
ਉਸਨੇ ਕੰਪਨੀ ਅਤੇ ਏਜੰਸੀ ਤੋਂ ਬਿਲਿੰਗ ਦੀ ਸਮੱਸਿਆ ਤੁਰੰਤ ਹੱਲ ਕਰਕੇ ਵਾਹਨ ਦੀ ਆਰਸੀ ਜਾਰੀ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਇਸ ਮਾਮਲੇ ਸਬੰਧੀ ਕੰਪਨੀ ਜਾਂ ਏਜੰਸੀ ਵੱਲੋਂ ਹਾਲੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
Get all latest content delivered to your email a few times a month.