IMG-LOGO
ਹੋਮ ਪੰਜਾਬ: ਲੁਧਿਆਣਾ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, 3 ਕੁਇੰਟਲ...

ਲੁਧਿਆਣਾ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, 3 ਕੁਇੰਟਲ ਖਰਾਬ ਮਠਿਆਈਆਂ ਜ਼ਬਤ

Admin User - Aug 22, 2026 07:59 PM
IMG

ਲੁਧਿਆਣਾ ਦੇ ਜੱਸੀਆਂ ਰੋਡ ਸਥਿਤ ਇੱਕ ਮਠਿਆਈ ਫੈਕਟਰੀ ਵਿੱਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਕਥਿਤ ਤੌਰ ‘ਤੇ ਖਰਾਬ ਅਤੇ ਖਾਣ ਯੋਗ ਨਾ ਰਹੀਆਂ ਮਠਿਆਈਆਂ ਬਰਾਮਦ ਕੀਤੀਆਂ ਹਨ। ਟੀਮ ਵੱਲੋਂ ਮੌਕੇ ਤੋਂ ਕਰੀਬ 3 ਕੁਇੰਟਲ ਵੱਖ-ਵੱਖ ਕਿਸਮਾਂ ਦੀਆਂ ਮਠਿਆਈਆਂ ਜ਼ਬਤ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਸੈਂਪਲ ਵੀ ਜਾਂਚ ਲਈ ਲਏ ਗਏ।

ਡੀ.ਐਚ.ਓ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਭਾਗ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਜੱਸੀਆਂ ਰੋਡ ਸਥਿਤ ਮਠਿਆਈ ਫੈਕਟਰੀ ਦੀ ਜਾਂਚ ਕੀਤੀ ਗਈ। ਛਾਪੇਮਾਰੀ ਦੌਰਾਨ ਟੀਮ ਨੂੰ ਅਜਿਹੀਆਂ ਮਠਿਆਈਆਂ ਮਿਲੀਆਂ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਖਾਣ ਦੇ ਯੋਗ ਨਹੀਂ ਦੱਸਿਆ। ਅਧਿਕਾਰੀਆਂ ਮੁਤਾਬਕ ਮਠਿਆਈਆਂ ਤਿਆਰ ਕਰਨ ਲਈ ਵਰਤੀ ਜਾ ਰਹੀ ਚਾਸ਼ਨੀ ਦੀ ਗੁਣਵੱਤਾ ‘ਤੇ ਵੀ ਸਵਾਲ ਉੱਠੇ ਹਨ ਅਤੇ ਇਸ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ।

ਫੂਡ ਸੇਫਟੀ ਟੀਮ ਨੇ ਫੈਕਟਰੀ ਤੋਂ ਲਗਭਗ 3 ਕੁਇੰਟਲ ਮਠਿਆਈਆਂ ਕਬਜ਼ੇ ਵਿੱਚ ਲਈਆਂ। ਇਨ੍ਹਾਂ ਵਿੱਚੋਂ ਲੋੜੀਂਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਜਾਣਗੇ। ਵਿਭਾਗ ਵੱਲੋਂ ਜ਼ਬਤ ਕੀਤੀਆਂ ਮਠਿਆਈਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।

ਆਸ਼ੀਸ਼ ਚਾਵਲਾ ਅਨੁਸਾਰ ਫੈਕਟਰੀ ਖ਼ਿਲਾਫ਼ ਫੂਡ ਸੇਫਟੀ ਨਿਯਮਾਂ ਤਹਿਤ ਚਲਾਨ ਕੀਤਾ ਜਾਵੇਗਾ। ਮੌਕੇ ਤੋਂ ਲਏ ਗਏ ਸੈਂਪਲਾਂ ਦੀ ਲੈਬ ਵਿੱਚ ਜਾਂਚ ਹੋਣ ਤੋਂ ਬਾਅਦ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਤੈਅ ਕੀਤੀ ਜਾਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.