ਤਾਜਾ ਖਬਰਾਂ
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਘੱਟ ਗਿਣਤੀਆਂ ਪ੍ਰਤੀ ਪਾਰਟੀ ਦੀ ਉਸਾਰੂ ਸੋਚ ਦੇ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ।
ਪਹਿਲੇ ਪੜਾਅ ਵਿੱਚ 15 ਵਿਧਾਨ ਸਭਾ ਹਲਕਿਆਂ ਵਿੱਚ ਕ੍ਰਿਸ਼ਚਨ ਭਾਈਚਾਰੇ ਅਤੇ 19 ਹਲਕਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਾਕੀ ਰਹਿੰਦੇ ਹਲਕਿਆਂ ਲਈ ਨਾਵਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।
ਕ੍ਰਿਸ਼ਚਨ ਭਾਈਚਾਰੇ ਵਿੱਚ ਦੀਨਾਨਗਰ ਤੋਂ ਸੂਰਜ ਪ੍ਰਕਾਸ਼, ਸੁਜਾਨਪੁਰ ਤੋਂ ਮਦਨ ਲਾਲ ਹਰੀਅਲ, ਸ੍ਰੀ ਹਰਗੋਬਿੰਦਪੁਰ ਤੋਂ ਰਮੇਸ਼ ਆਜ਼ਾਦ ਪੰਜਗਰਾਈਆਂ, ਲੁਧਿਆਣਾ ਸੈਂਟਰਲ ਤੋਂ ਸੁਨੀਲ ਡੈਨਿਸ ਸਟੀਫਨ, ਰੂਪਨਗਰ ਤੋਂ ਸੁਨੀਲ ਕੁਮਾਰ ਪੌਲ, ਰਾਮਪੁਰਾ ਫੂਲ ਤੋਂ ਖਜਾਨ ਰਾਮ, ਫਾਜ਼ਿਲਕਾ ਤੋਂ ਸੁਖਵਿੰਦਰ ਸੁੱਖਾ ਮੌਜਮ, ਸ਼ਾਹਕੋਟ ਤੋਂ ਵਿਜੈ ਕੁਮਾਰ ਬਘੇਲਾ, ਬਠਿੰਡਾ ਸ਼ਹਿਰ ਤੋਂ ਵਿਸ਼ਾਲ ਮਸੀਹ, ਸ੍ਰੀ ਚਮਕੌਰ ਸਾਹਿਬ ਤੋਂ ਸੁਖਦੇਵ, ਅੰਮ੍ਰਿਤਸਰ ਈਸਟ ਤੋਂ ਡਾ. ਬਿੱਲਾ ਮਸੀਹ, ਜਲੰਧਰ ਨੌਰਥ ਤੋਂ ਪਵਨ ਸਹੋਤਾ, ਸਮਾਣਾ ਤੋਂ ਰਵੀ ਮਸੀਹ, ਭਦੌੜ ਤੋਂ ਸੁਖਵਿੰਦਰ ਪਾਸਟਰ ਅਤੇ ਗੁਰਦਾਸਪੁਰ ਤੋਂ ਵਿਕਟਰ ਮਸੀਹ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਵਿੱਚ ਸੁਜਾਨਪੁਰ ਤੋਂ ਰਫੀਕ ਮੁਹੰਮਦ, ਸ੍ਰੀ ਹਰਗੋਬਿੰਦਪੁਰ ਤੋਂ ਨਿਯਾਮਤ ਅਲੀ, ਜਲਾਲਾਬਾਦ ਤੋਂ ਮੁਹੰਮਦ ਤਨਵੀਰ, ਲੁਧਿਆਣਾ ਸੈਂਟਰਲ ਤੋਂ ਸ਼ਾਹਿਦ ਸ਼ੈਫੀ, ਰਾਮਪੁਰਾ ਫੂਲ ਤੋਂ ਰਮਜ਼ਾਨ ਖਾਨ, ਫਾਜ਼ਿਲਕਾ ਤੋਂ ਮੁਰਾਦ ਖਾਨ, ਦੀਨਾਨਗਰ ਤੋਂ ਲਾਲ ਹੁਸੈਨ, ਬਠਿੰਡਾ ਸ਼ਹਿਰ ਤੋਂ ਸਲੀਮ ਮੁਹੰਮਦ, ਸ੍ਰੀ ਚਮਕੌਰ ਸਾਹਿਬ ਤੋਂ ਮਜੀਦ ਖਾਨ, ਰੂਪਨਗਰ ਤੋਂ ਕਰਮਦੀਨ, ਅੰਮ੍ਰਿਤਸਰ ਈਸਟ ਤੋਂ ਨਸੀਰ, ਮੌੜ ਤੋਂ ਸਲੀਮ ਖਾਨ, ਜਲੰਧਰ ਨੌਰਥ ਤੋਂ ਮੁਹੰਮਦ ਜਾਵੀਰ ਆਲਮ, ਫਿਰੋਜ਼ਪੁਰ ਦਿਹਾਤੀ ਤੋਂ ਕਰਮਦੀਨ, ਫਗਵਾੜਾ ਤੋਂ ਵਾਸਿਮ ਅਹਿਮਦ, ਨਾਭਾ ਤੋਂ ਇਰਫਾਨ ਖਾਨ, ਕਰਤਾਰਪੁਰ ਤੋਂ ਸੁਦਾਗਰ ਖਾਨ, ਦਿੜ੍ਹਬਾ ਤੋਂ ਡਾ. ਇਕਬਾਲ ਮੁਹੰਮਦ ਅਤੇ ਭੁੱਚੋ ਮੰਡੀ ਤੋਂ ਸ਼ੇਰ ਅਲੀ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
Get all latest content delivered to your email a few times a month.