ਤਾਜਾ ਖਬਰਾਂ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਦੇ ਵਿਵਾਦਪੂਰਨ ਵਿਆਹੁਤਾ ਜੀਵਨ ਨਾਲ ਜੁੜਿਆ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਹਾਲ ਹੀ ਵਿੱਚ ਅਦਾਕਾਰਾ ਰਾਖੀ ਸਾਵੰਤ ਨੇ ਪਾਪਰਾਜ਼ੀ ਦੇ ਸਾਹਮਣੇ ਸੁਨੀਤਾ ਆਹੂਜਾ ਨੂੰ ਫ਼ੋਨ ਲਗਾ ਕੇ ਸਪੀਕਰ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਸੁਨੀਤਾ ਨੇ ਅਦਾਕਾਰਾ ਕੋਮਲ ਸਵਰਨਕਰ ਨਾਲ ਗੋਵਿੰਦਾ ਦੇ ਕਥਿਤ ਸਬੰਧਾਂ 'ਤੇ ਵੱਡੇ ਖ਼ੁਲਾਸੇ ਕੀਤੇ। ਵੀਡੀਓ ਵਿੱਚ ਰਾਖੀ ਸਾਵੰਤ ਨੂੰ ਸੁਨੀਤਾ ਦੀ ਤਲਾਕ ਦੀ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਅਤੇ ਆਰਥਿਕ ਅਧਿਕਾਰਾਂ ਬਾਰੇ ਸਲਾਹ ਦਿੰਦੇ ਸੁਣਿਆ ਜਾ ਸਕਦਾ ਹੈ।
ਸੁਨੀਤਾ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਨੇ 19 ਅਗਸਤ ਨੂੰ ਆਪਣੀ ਤਲਾਕ ਦੀ ਅਰਜ਼ੀ ਵਾਪਸ ਲੈ ਲਈ ਹੈ। ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਗੋਵਿੰਦਾ ਦੀ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ ਕਿ ਅਜਿਹੇ ਨਿੱਜੀ ਅਤੇ ਪਰਿਵਾਰਕ ਮਾਮਲੇ ਘਰ ਦੇ ਅੰਦਰ ਹੀ ਸੁਲਝਾਏ ਜਾਣੇ ਚਾਹੀਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਨਤਕ ਤਮਾਸ਼ੇ ਦੀ ਕੋਈ ਲੋੜ ਨਹੀਂ ਸੀ। ਦੂਜੇ ਪਾਸੇ, ਸੂਤਰਾਂ ਅਨੁਸਾਰ ਦੋਵਾਂ ਨੇ ਆਪਸੀ ਮਤਭੇਦਾਂ ਨੂੰ ਸੁਲਝਾ ਲਿਆ ਹੈ ਅਤੇ ਗਣੇਸ਼ ਚਤੁਰਥੀ ਦੇ ਮੌਕੇ ਸੁਨੀਤਾ ਨੇ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਕੋਈ ਵੀ ਉਨ੍ਹਾਂ ਨੂੰ ਵੱਖ ਨਹੀਂ ਕਰ ਸਕਦਾ।
ਗੋਵਿੰਦਾ ਨੂੰ ਹਾਲ ਹੀ ਵਿੱਚ ਏਅਰਪੋਰਟ 'ਤੇ ਕੋਮਲ ਸਵਰਨਕਰ ਨਾਲ ਦੇਖੇ ਜਾਣ ਤੋਂ ਬਾਅਦ ਸੁਨੀਤਾ ਨੇ ਉਨ੍ਹਾਂ ਨੂੰ 'ਸ਼ੂਗਰ ਡੈਡੀ' ਕਹਿ ਕੇ ਤਨਜ਼ ਕੱਸਿਆ ਸੀ, ਜਿਸ 'ਤੇ ਗੋਵਿੰਦਾ ਨੇ ਵੀ ਵੀਡੀਓ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਜ਼ਿਕਰਯੋਗ ਹੈ ਕਿ ਗੋਵਿੰਦਾ ਅਤੇ ਸੁਨੀਤਾ ਦਾ ਵਿਆਹ ਮਾਰਚ 1987 ਵਿੱਚ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਆਪਣੀ ਧੀ ਟੀਨਾ ਦੇ ਜਨਮ ਤੱਕ ਗੁਪਤ ਰੱਖਿਆ ਸੀ। ਦੋਵਾਂ ਦਾ ਇੱਕ ਪੁੱਤਰ ਯਸ਼ਵਰਧਨ ਵੀ ਹੈ।
Get all latest content delivered to your email a few times a month.