IMG-LOGO
ਹੋਮ ਰਾਸ਼ਟਰੀ, ਹਰਿਆਣਾ, ਸੋਨੀਪਤ 'ਚ ਆਰ.ਓ. ਦਾ ਪਾਣੀ ਪੀਣ ਨੂੰ ਲੈ ਕੇ ਹੋਏ...

ਸੋਨੀਪਤ 'ਚ ਆਰ.ਓ. ਦਾ ਪਾਣੀ ਪੀਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਬਜ਼ੁਰਗ ਔਰਤ ਦੀ ਮੌਤ; ਸਰਪੰਚ ਤੇ ਉਸ ਦੇ ਪੁੱਤਰ 'ਤੇ ਹਮਲੇ ਦਾ ਦੋਸ਼

Admin User - Aug 18, 2026 11:17 AM
IMG

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਬੈਗਾ ਵਿੱਚ ਆਰ.ਓ. ਵਾਟਰ ਪੰਪ ਤੋਂ ਪਾਣੀ ਪੀਣ ਨੂੰ ਲੈ ਕੇ ਹੋਏ ਇੱਕ ਮਾਮੂਲੀ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮੂਰਤੀ ਦੇਵੀ ਵਜੋਂ ਹੋਈ ਹੈ। ਮ੍ਰਿਤਕਾ ਦੇ ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ 'ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਗਨੌਰ ਥਾਣਾ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਦੇ ਘਰ ਨੇੜੇ ਲਗਾਏ ਗਏ ਆਰ.ਓ. ਵਾਟਰ ਸਿਸਟਮ ਤੋਂ ਪਾਣੀ ਲੈਣ ਨੂੰ ਲੈ ਕੇ ਪਿੰਡ ਦੇ ਹੀ ਰਹਿਣ ਵਾਲੇ ਚੰਦ ਪ੍ਰਕਾਸ਼ ਦੀ ਸਰਪੰਚ ਅਤੇ ਉਸ ਦੇ ਪੁੱਤਰ ਨਾਲ ਕਹਾ-ਸੁਣੀ ਹੋ ਗਈ। ਦੇਖਦੇ ਹੀ ਦੇਖਦੇ ਇਹ ਬਹਿਸ ਹੱਥੋਪਾਈ ਵਿੱਚ ਬਦਲ ਗਈ। ਝਗੜਾ ਹੁੰਦਾ ਦੇਖ ਚੰਦ ਪ੍ਰਕਾਸ਼ ਦੀ ਬਜ਼ੁਰਗ ਮਾਂ ਮੂਰਤੀ ਦੇਵੀ ਆਪਣੇ ਪੁੱਤਰ ਨੂੰ ਬਚਾਉਣ ਲਈ ਵਿਚਾਲੇ ਆਈ, ਪਰ ਇਸ ਦੌਰਾਨ ਲੱਗੀਆਂ ਸੱਟਾਂ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਰਪੰਚ ਅਤੇ ਉਸ ਦਾ ਪੁੱਤਰ ਰੰਜਿਸ਼ ਤਹਿਤ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਲੜਾਈ-ਝਗੜਾ ਕੀਤਾ, ਜਿਸ ਵਿੱਚ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਗਨੌਰ ਥਾਣੇ ਦੀ ਪੁਲੀਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਪੁਲੀਸ ਬੁਲਾਰੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.