IMG-LOGO
ਹੋਮ ਪੰਜਾਬ: ਬਰਨਾਲਾ 'ਚ ਨਗਰ ਨਿਗਮ ਦਾ ਵੱਡਾ ਡਿਜੀਟਲ ਧਮਾਕਾ: ਘਰਾਂ ਦੇ...

ਬਰਨਾਲਾ 'ਚ ਨਗਰ ਨਿਗਮ ਦਾ ਵੱਡਾ ਡਿਜੀਟਲ ਧਮਾਕਾ: ਘਰਾਂ ਦੇ ਬਾਹਰ ਲੱਗਣਗੇ ਸਕੈਨ ਕੋਡ; 12 ਨਗਰ ਨਿਗਮ ਸੇਵਾਵਾਂ ਮਿਲਣਗੀਆਂ ਇੱਕੋ ਕਲਿੱਕ 'ਤੇ

Admin User - Aug 17, 2026 10:50 AM
IMG

ਬਰਨਾਲਾ: ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਨਾਲ ਸਬੰਧਤ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਕੱਢਣ ਅਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਰਾਹਤ ਦਿਵਾਉਣ ਲਈ ਬਰਨਾਲਾ ਨਗਰ ਨਿਗਮ ਵੱਲੋਂ 'ਸਿੰਗਲ-ਵਿੰਡੋ ਡਿਜੀਟਲ ਹੈਲਪ ਡੈਸਕ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਇਤਿਹਾਸਕ ਪਹਿਲਕਦਮੀ ਦਾ ਉਦਘਾਟਨ ਸੰਗਰੂਰ ਤੋਂ ਸੰਸਦ ਮੈਂਬਰ (MP) ਗੁਰਮੀਤ ਸਿੰਘ ਮੀਤ ਹੇਅਰ ਅਤੇ ਮੇਅਰ ਹਸਨਪ੍ਰੀਤ ਭਾਰਦਵਾਜ ਦੁਆਰਾ ਕੀਤਾ ਗਿਆ।


ਸੰਸਦ ਮੈਂਬਰ ਮੀਤ ਹੇਅਰ ਅਤੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਸ਼ਹਿਰ ਦੇ ਹਰੇਕ ਘਰ ਅਤੇ ਜਾਇਦਾਦ ਦੀ ਨੇਮਪਲੇਟ 'ਤੇ ਵਿਸ਼ੇਸ਼ ਸਕੈਨ ਕੋਡ ਵਾਲੀਆਂ ਪਲੇਟਾਂ ਲਗਾਈਆਂ ਜਾ ਰਹੀਆਂ ਹਨ। ਵਸਨੀਕ ਆਪਣੇ ਮੋਬਾਈਲ ਰਾਹੀਂ ਕੋਡ ਸਕੈਨ ਕਰਕੇ OTP ਤਸਦੀਕ ਨਾਲ ਔਨਲਾਈਨ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ।


ਇਸ ਪਲੇਟਫ਼ਾਰਮ ਨਾਲ ਪ੍ਰਾਪਰਟੀ ਟੈਕਸ, ਜਨਮ-ਮੌਤ ਸਰਟੀਫ਼ਿਕੇਟ, ਫਾਇਰ NOC ਅਤੇ ਜਨਰਲ NOC ਸਮੇਤ ਲਗਭਗ 12 ਮੁੱਖ ਸੇਵਾਵਾਂ ਨੂੰ ਜੋੜਿਆ ਗਿਆ ਹੈ।


ਵਾਰਡ ਕੌਂਸਲਰਾਂ ਅਤੇ ਸਥਾਨਕ ਆਗੂਆਂ ਨੇ ਇਸ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਚੋਲਿਆਂ ਦਾ ਰੋਲ ਖ਼ਤਮ ਹੋਣ ਨਾਲ ਪ੍ਰਸ਼ਾਸਨਿਕ ਕੰਮਾਂ 'ਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ 'ਤੇ ਠੱਲ੍ਹ ਪਵੇਗੀ। ਇਸ ਨਾਲ ਵੱਖ-ਵੱਖ ਕਾਊਂਟਰਾਂ 'ਤੇ ਖੱਜਲ-ਖ਼ੁਆਰ ਹੋ ਰਹੇ ਲੋਕਾਂ, ਖ਼ਾਸ ਕਰਕੇ ਬਜ਼ੁਰਗਾਂ ਦੇ ਸਮੇਂ ਦੀ ਵੱਡੀ ਬੱਚਤ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.